ਸ਼ੇਰਪੁਰ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ‘ਯੁੱਧ ਨਸਿਆ ਵਿਰੁੱਧ ਵਿੱਢੀ ਮੁਹਿੰਮ ਤਹਿਤ ਸ: ਸਰਤਾਜ ਸਿੰਘ ਚਾਹਲ ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਦੀਆਂ ਹਦਾਇਤਾ ਅਨੁਸਾਰ ਸ੍ਰੀ ਦਮਨਬੀਰ ਸਿੰਘ ਪੀ.ਪੀ.ਐਸ,ਉਪ ਕਪਤਾਨ ਪੁਲਿਸ ਸਬ ਡਵੀਜਨ ਧੂਰੀ ਦੀ ਅਤੇ ਥਾਣੇਦਾਰ ਬਲੌਰ ਸਿੰਘ ਮੁੱਖ ਅਫਸਰ ਥਾਣਾ ਸ਼ੇਰਪੁਰ ਦੀ ਅਗਵਾਈ ਹੇਠ ਸਹਾ.ਥਾਣੇਦਾਰ ਗੁਰਪਾਲ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸਤ ਨੇੜੇ ਕੱਚਾ ਰਸਤਾ ਗੁਰਬਖ਼ਸ਼ਪਰਾ ਤੋ ਮੁਖਬਰ ਖਾਸ ਦੀ ਇਤਲਾਹ ਤੇ ਕਮਾਲਦੀਨ ਉਰਫ ਕਾਲੀ ਵਾਸੀ ਗੁਰਬਖ਼ਸਪੁਰਾ (ਗੰਡੇਵਾਲ) ਨੂੰ ਕਾਬੂ ਕਰਕੇ ਇਸਦੇ ਕਬਜਾ ਵਿੱਚੋ 500 ਨਸੀਲੀਆਂ ਗੋਲੀਆਂ ਅਤੇ 6300/- ਡਰੱਗਮਨੀ ਬਰਾਮਦ ਕਰਾਈ ਗਈ | ਥਾਣਾ ਮੁਖੀ ਬਲੌਰ ਸਿੰਘ ਨੇ ਨੇ ਦੱਸਿਆ ਇਸ ਖਿਲਾਫ ਮੁਕੱਦਮਾ ਨੰਬਰ 88 ਅ/ਧ 22/61/85 ਐਨਡੀਪੀਐਸ ਐਕਟ ਤਹਿਤ ਥਾਣਾ ਸੇਰਪੁਰ ਰਜਿਸਟਰ ਕੀਤਾ ਗਿਆ ਹੈ ,ਇਸ ਖਿਲਾਫ ਪਹਿਲਾ ਵੀ ਨਸਾ ਵੇਚਣ ਦੇ ਕੇਸ ਦਰਜ ਹਨ ਇਸ ਪਾਸੋ ਇਹ ਨਸਾ ਲੈ ਕੇ ਅੱਗੇ ਸਪਲਾਈ ਕਰਨ ਸੰਬੰਧੀ ਵੀ ਤਫਤੀਸ ਕੀਤੀ ਜਾ ਰਹੀ ਹੈ | ਇਸ ਮੌਕੇ ਸਹਾ.ਥਾਣੇਦਾਰ ਗੁਰਪਾਲ ਸਿੰਘ , ਸਹਾ.ਥਾਣੇਦਾਰ ਕਰਮਜੀਤ ਸਿੰਘ , ਮੁੱਖ ਮੁਨਸ਼ੀ ਲਖਵਿੰਦਰ ਸਿੰਘ ਲੱਖਾ , ਹੌਲਦਾਰ ਜਗਪਾਲ ਸਿੰਘ ਤੋਂ ਇਲਾਵਾ ਹੋਰ ਵੀ ਪੁਲਿਸ ਕਰਮੀ ਮੌਜੂਦ ਸਨ |