Friday, August 22, 2025
BREAKING NEWS
‘Miss Universe India 2025’ ਦਾ ਤਾਜ ਰਾਜਸਥਾਨ ਦੀ ਮਨਿਕਾ ਵਿਸ਼ਵਕਰਮਾ ਦੇ ਸਿਰ ਸਜਿਆ ਬੱਦਲ ਫ਼ਟਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ਬੰਦਜੰਮੂ-ਕਸ਼ਮੀਰ ਦੇ ਕਠੂਆਂ ਵਿੱਚ ਬੱਦਲ ਫ਼ੱਟਣ ਕਾਰਨ 7 ਲੋਕਾਂ ਦੀ ਮੌਤਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾ

Haryana

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵਿਸ਼ਵ ਉਦਮਤਾ ਦਿਵਸ 'ਤੇ ਕੀਤੇ ਵੱਡੇ ਐਲਾਨ

August 21, 2025 10:31 PM
SehajTimes

ਇਹ ਆਯੋਗ ਨੌਜੁਆਨਾਂ ਨੂੰ ਉਦਮਤਾ ਲਈ ਪੇ੍ਰਰਿਤ ਅਤੇ ਟ੍ਰੇਨਡ ਕਰੇਗਾ

ਰਾਜ ਸਰਕਾਰ ਹਰਿਆਣਾ ਨੂੰ ਦੇਸ਼ ਦਾ ਨੰਬਰ ਇੱਕ ਸਟਾਰਟਅੱਪ ਹੱਬ ਬਨਾਉਣ ਲਈ ਪ੍ਰਤੀਬੱਧ : ਮੁੱਖ ਮੰਤਰੀ

ਚੰਡੀਗੜ੍ਹ : ਰਾਜ ਵਿੱਚ ਯੁਵਾ ਉਦਮਤਾ ਨੂੰ ਪ੍ਰੋਤਸਾਹਿਤ ਕਰਨ ਲਈ ਇੱਕ ਮਹਤੱਵਪੂਰਣ ਕਦਮ ਚੁੱਕਦੇ ਹੋਏ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਨੌਜੁਆਨਾਂ ਨੂੰ ਉਦਮਤਾ ਲਈ ਪੇ੍ਰਰਿਤ ਅਤੇ ਟ੍ਰੇਨਡ ਕਰਨ ਤਹਿਤ ਹਰਿਆਣਾ ਰਾਜ ਉਦਮਤਾ ਆਯੋਗ ਦੀ ਸਥਾਪਨਾ ਦਾ ਐਲਾਨ ਕੀਤਾ। ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਸਰਕਾਰ ਹਰਿਆਣਾ ਨੂੰ ਦੇਸ਼ ਦਾ ਨੰਬਰ ਇੱਕ ਸਟਾਰਟਅੱਪ ਹੱਬ ਬਨਾਉਣ ਲਈ ਪ੍ਰਤੀਬੱਧ ਹੈ, ਜਿਸ ਦਾ ਟੀਚਾ ਸੂਬੇ ਵਿੱਚ ਸਟਾਰਟਅੱਪ ਦੀ ਗਿਣਤੀ ਨੂੰ ਤਿੰਨ ਗੁਣਾ ਕਰਨਾ ਹੈ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘੰ ਸੈਣੀ ਨੈ ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ , ਹਿਸਾਰ ਵਿੱਚ ਵਿਸ਼ਵ ਉਦਮਤਾ ਦਿਵਸ ਮੌਕੇ 'ਤੇ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਕਈ ਹੋਰ ਐਲਾਨ ਕੀਤੇ। ਇਸ ਮੌਕੇ 'ਤੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਯੁਵਾ ਅਧਿਕਾਰਤਾ ਅਤੇ ਉਦਮਤਾ ਮੰਤਰੀ ਸ੍ਰੀ ਗੌਰਵ ਗੌਤਮ ਵੀ ਮੌਜੂਦ ਸਨ। ਇਸ ਪ੍ਰੋਗਰਾਮ ਵਿੱਚ ਪੂਰੇ ਸੂਬੇ ਦੇ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ, ਸਕੂਲਾਂ ਅਤੇ ਉਦਯੋਗਿਕ ਸਿਖਲਾਈ ਅਦਾਰਿਆਂ ਦੇ ਲਗਭਗ 2,000 ਵਿਦਿਆਰਥੀਆਂ ਦੇ ਨਾਲ-ਨਾਲ ਵੱਖ-ਵੱਖ ਖੇਤਰਾਂ ਦੇ ਲਗਭਗ 100 ਸਫਲ ਉਦਮੀਆਂ ਨੇ ਹਿੱਸਾ ਲਿਆ।

ਇਸ ਮੌਕੇ 'ਤੇ ਮੁੱਖ ਮੰਤਰੀ ਨੇ ਏਬੀਆਈਸੀ, ਸੀਸੀਐਸਐਚਏਯੂ, ਹਿਸਾਰ ਦੇ 22 ਸਟਾਰਟਅੱਪ ਨੂੰ ਗ੍ਰਾਂਟ ਰਕਮ ਵਜੋ 1,14,30,000 ਰੁਪਏ ਤੋਂ ਵੱਧ ਦਾ ਚੈਕ ਪ੍ਰਦਾਨ ਕੀਤਾ। ਸਾਰੇ ਸਕੂਲਾਂ ਅਤੇ ਕਾਲਜਾਂ ਵਿੱਚ ਸਟਾਰਟਅੱਪ ਆਈਡਿਆ ਸਲੋਗਨ ਮੁਕਾਬਲੇ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ 1 ਕਰੋੜ ਰੁਪਏ ਤੱਕ ਦੀ ਇਨਾਮੀ ਰਕਮ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਸਟਾਰਟਅੱਪ ਵਿੱਚ ਵਿਕਸਿਤ ਹੋਣ ਵਾਲੇ ਵਿਚਾਰਾਂ ਨੂੰ ਸਟਾਰਟਅੱਪ ਨੀਤੀ ਤਹਿਤ ਸਰਕਾਰ ਤੋਂ ਪੂਰਾ ਮਾਈਫਰੋਫਾਇਨੈਂਸ ਸਹਾਇਤਾ ਮਿਲੇਗੀ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਵੋਕਲ ਫਾਰ ਲੋਕਨ ਪਹਿਲ ਨੂੰ ਪ੍ਰੋਤਸਾਹਨ ਦੇਣ ਲਈ ਸਵਦੇਸ਼ੀ ਮੇਲੇ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਜਿਲ੍ਹਾ ਪ੍ਰਸਾਸ਼ਨ ਦਾ ਪੂਰਾ ਸਹਿਯੋਗ ਮਿਲੇਗਾ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਨਿਜੀ ਨਿਵੇਸ਼ਕਾਂ ਨੂੰ ਇੱਕ ਫੰਡ ਆਫ ਫੰਡ ਬਨਾਉਣ ਲਈ ਪ੍ਰੋਤਸਾਹਿਤ ਕਰ ਰਹੀ ਹੈ ੧ੋ ਸਥਾਨਕ ਸਟਾਰਟਅੱਪ ਵਿੱਚ ਨਿਵੇਸ਼ ਕਰ ਕੇ ਹਰਿਆਣਾ ਨੂੰ ਇਨੋਵੇਸ਼ਨ ਅਤੇ ਉਦਮਤਾ ਦਾ ਇੱਕ ਪ੍ਰਮੁੱਖ ਕੇਂਦਰ ਬਣਾਏਗਾ।

2,000 ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਵੱਖ-ਵੱਖ ਉਦਯੋਗਾਂ ਵਿੱਚ ਇੰਟਰਨਸ਼ਿਪ ਦੇ ਮੌਕੇ ਮਿਲਣਗੇ

ਉਨ੍ਹਾਂ ਨੇ ਐਲਾਨ ਕੀਤਾ ਕਿ ਰਾਜ ਦੇ ਹਰੇਕ ਜਿਲ੍ਹੇ ਵਿੱਚ ਪਬਲਿਕ-ਨਿਜੀ ਭਾਗੀਦਾਰੀ (ਪੀਪੀਪੀ) ਮਾਡਲ ਤਹਿਤ ਐਕਸੀਲੈਂਸ ਕੇਂਦਰ ਸਥਾਪਿਤ ਕੀਤੇ ਜਾਣਗੇ। ਨੌਜੁਆਨਾਂ ਦੇ ਸਕਿਲ ਦੀ ਪਹਿਚਾਣ ਅਤੇ ਵਿਕਾਸ ਲਈ, ਜਿਲ੍ਹਾ ਅਤੇ ਸੂਬਾ ਪੱਧਰ 'ਤੇ ਪ੍ਰਤੀ ਸਾਲ ਸਕਿਲ ਮੁਕਾਬਲੇ ਆਯੋਜਿਤ ਕੀਤੇ ਜਾਣਗੇ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੌਜੁਆਨ ਕੌਸ਼ਲ ਸਨਮਾਨ ਯੋਜਨਾ ਤਹਿਤ 2,000 ਗਰੈਜੂਏਟ ਅਤੇ ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਵੱਖ-ਵੱਖ ਉਦਯੋਗਾਂ ਵਿੱਚ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ, ਨਾਲ ਹੀ 10,000 ਰੁਪਏ ਦਾ ਮਾਣਭੱਤਾ ਵੀ ਦਿੱਤਾ ਜਾਵੇਗਾ।

ਵਿਸ਼ਵ ਕੌਸ਼ਲ ਓਲੰਪਿਕ ਵਿੱਚ ਹਰਿਆਣਾ ਦੇ ਮੈਡਲ ਜੇਤੂਆਂ ਨੂੰ 10 ਲੱਖ ਰੁਪਏ ਤੱਕ ਦੇ ਮਿਲਣਗੇ ਨਗਦ ਪੁਰਸਕਾਰ

ਸ੍ਰੀ ਨਾਇਬ ਸਿੰਘ ਸੈਣੀ ਨੇ ਇਹ ਵੀ ਐਲਾਨ ਕੀਤਾ ਕਿ ਸੂਬਾ ਸਰਕਾਰ ਵਿਸ਼ਵ ਕੌਸ਼ਲ ਓਲੰਪਿਕ ਵਿੱਚ ਹਰਿਆਣਾ ਮੈਡਲ ਜੇਤੂਆਂ ਨੂੰ 10 ਲੱਖ ਰੁਪਏ ਤੱਕ ਦੇ ਨਗਦ ਇਨਾਮ ਪ੍ਰਦਾਨ ਕਰੇਗੀ। ਜੋ ਲੋਕ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹਨ ਉਹ 10 ਲੱਖ ਰੁਪਏ ਦੀ ਵੱਧ ਵਿੱਤੀ ਸਹਾਇਤਾ ਦੇ ਯੋਗ ਹੋਣਗੇ। ਜੇਕਰ ਉਹ ਉਦਮਤਾ ਨਹੀਂ ਅਪਨਾਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਪੂਰੇ ਹਰਿਆਣਾ ਦੇ ਸਕੂਲਾਂ, ਆਈਟੀਆਈ, ਪੋਲੀਟੈਕਨਿਕ ਅਤੇ ਕਾਲਜਾਂ ਵਿੱਚ ਸਕਿਲ ਟ੍ਰੇਨਰ ਵਜੋ ਰੁਜਗਾਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਕੌਮੀ ਪੱਧਰ 'ਤੇ ਚੰਗਾ ਪ੍ਰਦਰਸ਼ਨ ਕਰਨ ਵਾਲੇ ਪ੍ਰਤੀਭਾਗੀਆਂ ਨੂੰ 5 ਲੱਖ ਰੁਪਏ ਤੱਕ ਦਾ ਵਿੱਤੀ ਸਹਾਇਤਾ ਮਿਲੇਗੀ।

ਹਰਿਆਣਾ ਵਿੱਚ 9,000 ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦੇ ਯਤਨਾਂ ਦੇ ਨਤੀਜੇ ਹੁਣ ਸਪਸ਼ਟ ਰੂਪ ਨਾਲ ਦਿਖਾਈ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਵਿੱਚ, ਹਰਿਆਣਾ ਵਿੱਚ 9,000 ਤੋਂ ਵੱਧ ਮਾਨਤਾ ਪ੍ਰਾਪਤ ਸਟਾਰਟਅੱਪ ਹਨ। ਇਸ ਤੋਂ ਵੀ ਵੱਧ ਉਤਸਾਹਜਨਕ ਗੱਲ ਇਹ ਹੈ ਕਿ ਇੰਨ੍ਹਾਂ ਵਿੱਚੋਂ ਲਗਭਗ 45 ਫੀਸਦੀ ਸਟਾਰਟਅੱਪ ਮਹਿਲਾਵਾਂ ਵੱਲੋਂ ਸੰਚਾਲਿਤ ਹਨ, ਜੋ ਸਾਡੀ ਕੁੜੀਆਂ ਦੇ ਵੱਧਦੇ ਸ਼ਸ਼ਕਤਹਕਰਣ ਨੂੰ ਦਰਸ਼ਾਉਂਦਾ ਹੈ। ਅੱਜ, ਹਰਿਆਣਾ ਸਟਾਰਟਅੱਪ ਦੀ ਗਿਣਤੀ ਦੇ ਮਾਮਲੇ ਵਿੱਚ ਭਾਰਤ ਦਾ ਸੱਤਵਾਂ ਸੱਭ ਤੋਂ ਵੱਡਾ ਸੂਬਾ ਹੈ।

ਉਨ੍ਹਾਂ ਨੇ ਇਸ ਗੱਲ 'ਤੇ ਜੋਰ ਦਿੱਤਾ ਕਿ ਉਦਮਤਾ ਸਿਰਫ ਕਾਰੋਬਾਰ ਸ਼ੁਰੂ ਕਰਨ ਜਾਂ ਪੈਸਾ ਕਮਾਉਣ ਦੇ ਬਾਰੇ ਵਿੱਚ ਨਈਂ ਹੈ। ਇਹ ਇੱਕ ਵਿਚਾਰ ਨਾਲ ਸ਼ੁਰੂ ਹੁੰਦਾ ਹੈ ਅਤੇ ਇੱਕ ਬਿਹਤਰ ਕਾਰੋਬਾਰ ਵਜੋ ਪੂਰਾ ਹੁੰਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਹੇਠ, ਕੇਂਦਰ ਸਰਕਾਰ ਨੇ ਨੌਜੁਆਨਾਂ ਨੂੰ ਮਜਬੂਤ ਬਨਾਉਣ ਦੇ ਉਦੇਸ਼ ਨਾਲ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਇਹ ਪਹਿਲ ਇੱਕ ਅਜਿਹਾ ਵਿਧੀ ਬਨਾਉਣ ਵਿੱਚ ਮਦਦ ਕਰ ਰਹੀ ਹੈ ਜਿੱਥੇ ਹਰ ਨੌਜੁਆਨਾਂ ਨੂੰ ਆਪਣੇ ਸਪਨਿਆਂ ਨੂੰ ਸਾਕਾਰ ਕਰਨ ਦਾ ਮੌਕਾ ਮਿਲੇਗਾ।

ਸਕੂਲਾਂ ਅਤੇ ਕਾਲਜਾਂ ਵਿੱਚ ਅਟੱਲ ਟਿਕਰਿੰਗ ਲੈਬ ਸਥਾਪਿਤ ਕੀਤੀ ਜਾ ਰਹੀ ਹੈ

ਉਨ੍ਹਾਂ ਨੇ ਕਿਹਾ ਕਿ ਕਈ ਨੌਜੁਆਨਾਂ ਦੇ ਕੋਲ ਸ਼ਾਨਦਾਰ ਵਿਚਾਰ ਹੁੰਦੇ ਹਨ, ਪਰ ਮੌਕਾ ਧਨ ਦਪ ਕਮੀ ਕਾਰਨ ਉਨ੍ਹਾਂ ਦੇ ਸਪਨੇ ਪੂਰੇ ਨਹੀਂ ਕਰ ਪਾਉਂਦੇ ਹਨ, ਅਜਿਹੇ ਵਿੱਚ ਮੁਦਰਾ ਯੋਜਨਾ ਨੇ 10 ਲੱਖ ਰੁਪਏ ਤੱਕ ਦੇ ਬਿਨ੍ਹਾ ਕਿਸੇ ਗਾਰੰਟੀ ਦੇ ਕਰਜਾ ਪ੍ਰਦਾਨ ਕਰਦੇ ਇਸ ਰੁਕਾਵਟ ਨੂੰ ਦੂਰ ਕੀਤਾ ਹੈ। ਇਸ ਯੋਜਨਾ ਨੇ ਲੱਖਾਂ ਛੋਟੇ ਉਦਮੀਆਂ ਨੂੰ ਆਪਣਾ ਕਾਰੋਬਾਰ ਸਫਲਤਾਪੂਰਵਕ ਸ਼ੁਰੂ ਕਰਨ ਜਾਂ ਉਨ੍ਹਾਂ ਦਾ ਵਿਸਤਾਰ ਕਰਨ ਦਾ ਮੌਕਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਇਨੋਵੇਸ਼ਨ ਦੀ ਨੀਂਹ ਬਚਪਨ ਵਿੱਚ ਹੀ ਰੱਖਣੀ ਚਾਹੀਦੀ । ਇਸੀ ਦ੍ਰਿਸ਼ਟੀਕੋਣ ਨਾਲ, ਅਟੱਲ ਨਵਾਚਾਰ ਮਿਸ਼ਨ ਦੇ ਤਹਿਤ ਸਕੂਲਾਂ ਅਤੇ ਕਾਲਜਾਂ ਵਿੱਚ ਅਟੱਲ ਟਿਕਰਿੰਗ ਲੈਬ ਸਥਾਪਿਤ ਕੀਤੀ ਜਾ ਰਹੀ ਹੈ। ਇਹ ਲੈਬ ਰੱਟਣ ਦੀ ਥਾਂ ਅਨੁਭਵਨਾਤਮਕ, ਕਰ ਕੇ ਸਿੱਖਣ ਦੇ ਦ੍ਰਿਸ਼ਟੀਕੋਣ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਸਰਕਾਰ ਉਦਮਤਾ -ਸ਼ਸ਼ਕਤ ਹਰਿਆਣਾ ਦੀ ਦਿਸ਼ਾ ਵਿੱਚ ਕਰ ਰਹੀ ਹੈ ਕੰਮ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਹਰ ਯੁਵਾ ਨਾ ਸਿਰਫ ਡਿਗਰੀ ਲੈ ਕੇ, ਸਗੋ ਇੱਕ ਉਦਮੀ ਦੀ ਮਾਨਸਿਕਤਾ ਦੇ ਨਾਲ ਗਰੈਜੂਏਟ ਹੋਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਉਦਮਤਾ ਸ਼ਸ਼ਕਤ ਹਰਿਆਣਾ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ, ਜਿੱਥੇ ਤਕਨੀਕੀ ਨਵਾਚਾਰ ਅਤੇ ਆਤਮਨਿਰਭਰਤਾ ਦੇ ਨਾਲ-ਨਾਲ ਅੱਗੇ ਵੱਧਣਗੇ। ਉਨ੍ਹਾਂ ਨੇ ਕਿਹਾ ਕਿ ਕੁਸ਼ਲ ਨੌਜੁਆਨਾਂ ਲਈ ਬਿਹਤਰ ਰੁਜਗਾਰ ਮੌਕੇ ਪੈਦਾ ਕਰਨ ਤਹਿਤ ਰਾਜ ਵਿੱਚ ਐਮਐਸਐਮਈ ਵਿਭਾਗ ਦੀ ਸਥਾਪਨਾ ਕੀਤੀ ਗਈ ਹੈ।

ਕੌਮੀ ਸਿਖਿਆ ਨੀਤੀ 2020 ਦਾ ਵਰਨਣ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਕੌਮੀ ਸਿਖਿਆ ਨੀਤੀ 21ਵੀਂ ਸਦੀ ਦੀ ਜਰੂਰਤਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀ ਗਈ ਇੱਕ ਦੂਰਦਰਸ਼ੀ ਪਹਿਲ ਹੈ। ਇਸ ਵਿੱਚ ਪ੍ਰਵੇਸ਼ ਅਤੇ ਨਿਕਾਸ ਦੇ ਕਈ ਵਿਕਲਪ, ਸਕਿਲ ਅਧਾਰਿਤ ਕੋਰਸ ਅਤੇ ਤਕਨਾਲੋਜੀ ਸੰਚਾਲਿਤ ਸਿਖਿਆ ਪ੍ਰਣਾਲੀ ਸ਼ਾਮਿਲ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨੀਤੀ ਨੌਜੁਆਨਾਂ ਨੂੰ ਸਿੱਖਣ ਅਤੇ ਆਪਣੀ ਦਿਲਚਸਪੀ ਅਨੁਸਾਰ ਆਪਣੇ ਕੈਰਿਅਰ ਨੂੰ ਆਕਾਰ ਦੇਣ ਦੀ ਸੁਤੰਤਰਤਾ ਪ੍ਰਦਾਨ ਕਰਦੀ ਹੈ।

ਮੁੱਖ ਮੰਤਰੀ ਨੇ ਚਾਰ ਦਿਨਾਂ ਦੇ ਸਵਦੇਸ਼ੀ ਮੇਲੇ ਦਾ ਉਦਘਾਟਨ ਕੀਤਾ

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਫਲੋਮਿੰਗੋ ਟੂਰਿਸਟ ਕੰਪਲੈਕਸ ਵਿੱਚ ਆਯੋਜਿਤ ਚਾਰ ਦਿਨਾਂ ਦੇ ਸਵਦੇਸ਼ੀ ਮੇਮਲੇ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਵਿੱਚ ਸਵੈ ਸਹਾਇਤਾ ਸਮੂਹਾਂ ਵੱਲੋਂ ਲਗਾਏ ਗਏ 90 ਸਟਾਲ 'ਤੇ ਉਨ੍ਹਾਂ ਦੇ ਉਤਪਾਦਾਂ ਦਾ ਪ੍ਰਦਰਸ਼ਨ ਕੀਤਾ ਗਿਆ। ਸ੍ਰੀ ਨਾਇਬ ਸਿੰਘ ਸੈਣੀ ਨੇ ਪ੍ਰਦਰਸ਼ਨੀ ਦਾ ਅਵਲੋਕਨ ਕੀਤਾ ਅਤੇ ਸਵੈ ਸਹਾਇਤਾ ਸਮੂਹਾਂ ਵੱਲੋਂ ਪੇਸ਼ ਉਤਪਾਦਾਂ ਵਿੱਚ ਡੁੰਘੀ ਦਿਲਚਸਪੀ ਦਿਖਾਈ। ਉਨ੍ਹਾਂ ਨੇ ਖੇਤੀਬਾੜੀ ਯੂਨੀਵਰਸਿਟੀ ਪਰਿਸਰ ਵਿੱਚ ਯੁਵਾ ਉਦਮੀਆਂ ਵੱਲੋਂ ਲਗਾਈ ਗਈ ਇੱਕ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ, ਜਿੱਥੇ ਉਨ ੍ਹਾਂ ਨੇ ਉਨ੍ਹਾਂ ਨਾਲ ਗਲਬਾਤ ਕੀਤੀ ਅਤੇ ਉਨ੍ਹਾਂ ਦੇ ਸਟਾਰਟਅੱਪ ਅਤੇ ਸਾਲਾਨਾ ਕਾਰੋਬਾਰ ਦੇ ਬਾਰੇ ਵਿੱਚ ਜਾਣਕਾਰੀ ਲਈ।

ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਅਤੇ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਸ੍ਰੀ ਰਣਬੀਰ ਗੰਗਵਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੋਨਾਂ ਨੇ ਨੌਜੁਆਨਾਂ ਵਿੱਚ ਉਦਮਤਾ ਨੂੰ ਪ੍ਰੋਤਸਾਹਨ ਦੇਣ 'ਤੇ ਵਿਸ਼ੇਸ਼ ਜੋਰ ਦਿੱਤਾ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣ ਪਾਇਆ ਕਿ ਵਿਸ਼ਵ ਉਦਮਤਾ ਦਿਵਸ ਮੌਕੇ 'ਤੇ ਅੱਜ ਆਯੋਜਿਤ ਰਾਜ ਪੱਧਰੀ ਪ੍ਰੋਗਰਾਮ ਦਾ ਉਦੇਸ਼ ਨਵਾਚਾਰ ਅਤੇ ਉਦਮਤਾ ਨੂੰ ਪ੍ਰੋਤਸਾਹਨ ਦੇਣਾ ਅਤੇ ਵੋਕਲ ਫੋਰ ਲੋਕਨ ਪਹਿਲ ਨੂੰ ਘਰ-ਘਰ ਤੱਕ ਪਹੁੰਚਾਉਣਾ ਹੈ।

ਹਰਿਆਣਾ ਦੇ ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ਸਰਕਾਰ ਰਾਜ ਦੇ ਨੌਜੁਆਨਾਂ ਦੇ ਮਜਬੂਤੀਕਰਣ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣ ਪਾਇਆ ਕਿ ਹਰਿਆਣਾ ਸਿਖਿਆ, ਖੇਡ, ਉਦਯੋਗ ਅਤੇ ਖੇਤੀਬਾੜੀ ਸਮੇਤ ਸਾਰੇ ਖੇਤਰਾਂ ਵਿੱਚ ਵਰਨਣਯੋਗ ਪ੍ਰਗਤੀ ਕਰ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਰਾਜ ਸਰਕਾਰ ਨੌਜੁਆਨਾਂ ਨੂੰ ਵੱਧ ਰੁਜਗਾਰ ਯੋਗ ਅਤੇ ਆਤਮਨਿਰਭਰ ਬਨਾਉਣ ਲਈ ਉਦਮਤਾ ਨੂੰ ਸਰਗਰਮ ਰੂਪ ਨਾਲ ਪ੍ਰੋਤਸਾਹਨ ਦੇ ਰਿਹਾ ਹੈ।

ਇਸ ਮੌਕੇ 'ਤੇ ਵਿਧਾਇਕ ਸ੍ਰੀਮਤੀ ਸਾਵਿਤਰੀ ਜਿੰਦਲ, ਸ੍ਰੀ ਰਣਧੀਰ ਪਨਿਹਾਰ, ਸਾਬਕਾ ਮੰਤਰੀ ਡਾ. ਕਮਲ ਗੁਪਤਾ, ਚੌਧਰੀ ਚਰਣ ਸਿੰਘ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਹਿਸਾਰ ਦੇ ਵਾਇਸ ਚਾਂਸਲਰ ਡਾ. ਬੀ ਆਰ ਕੰਬੋਜ, ਯੁਵਾ ਸ਼ਸ਼ਕਤੀਕਰਣ ਅਤੇ ਉਦਮਤਾ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਜੀਵ ਰੰਜਨ, ਨਿਦੇਸ਼ਕ ਕੈਪਟਨ ਮਨੋਜ ਸਮੇਤ ਹੋਰ ਮਾਣਯੋਗ ਵਿਅਕਤੀ ਮੌਜੂਦ ਸਨ।

Have something to say? Post your comment

 

More in Haryana

ਹਰਿਆਣਾ ਨੇ ਹਿਸਾਰ ਵਿੱਚ ਵਿਸ਼ਵ ਪੱਧਰੀ ਏਕੀਕ੍ਰਿਤ ਮੈਨੂਫੈਕਚਰਿੰਗ ਕਲਾਸਟਰ ਲਈ ਐਨਆਈਸੀਡੀਆਈਟੀ ਦੇ ਨਾਲ ਕੀਤਾ ਸਮਝੌਤਾ

ਅੰਬਾਲਾ ਕੈਂਟ ਤੋਂ ਚੰਡੀਗੜ੍ਹ ਦੇ ਵਿੱਚ ਇੱਕ ਨਵੀਂ ਯਾਤਰੀ ਰੇਲਗੱਡੀ ਚਲਾਉਣ ਲਈ ਫਿਜੀਬਿਲਿਟੀ ਜਾਂਚ ਕਰਾਈ ਜਾਵੇਗੀ : ਊਰਜਾ, ਟ੍ਰਾਂਸਪੋਰਟ ਅਤੇ ਕਿਰਤ ਮੰਤਰੀ ਅਨਿਲ ਵਿਜ

ਖਰੀਫ 2025 ਲਈ 7 ਜਿਲ੍ਹਿਆਂ ਦੇ 188 ਪਿੰਡਾਂ ਦੇ ਕਿਸਾਨਾਂ ਲਈ 31 ਅਗਸਤ ਤੱਕ ਖੁੱਲਿਆ ਰਹੇਗਾ ਈ-ਸ਼ਤੀਪੂਰਤੀ ਪੋਰਟਲ

ਮੁੱਖ ਮੰਤਰੀ 23 ਅਗਸਤ ਨੂੰ ਫਤਿਹਾਬਾਦ ਵਿੱਚ ਕਰਣਗੇ ਗੌਸ਼ਾਲਾਵਾਂ ਨੂੰ ਵਿਤੀ ਸਹਾਇਤਾ ਦੇ ਚੈੱਕ ਵੰਡਣਗੇ

ਹਰਿਆਣਾ ਦੇ ਸਾਰੇ ਜ਼ਿਲ੍ਹਿਆਂ ਵਿੱਚ ਸੰਚਾਲਿਤ ਕਰਨ ਉਦਮਿਤਾ ਵਿਕਾਸ ਪ੍ਰੋਗਰਾਮ : ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਅਰਾਵਲੀ ਵਿੱਚ ਪ੍ਰਸਤਾਵਿਤ ਜੰਗਲ ਸਫਾਰੀ ਨਾਲ ਹਰਿਆਣਾ ਬਣੇਗਾ ਇਕੋ-ਟੂਰਿਜ਼ਮ ਦਾ ਨਵਾ ਕੇਂਦਰ : ਰਾਓ ਨਰਬੀਰ ਸਿੰਘ

ਡੇਂਗੂ ਤੋਂ ਬਚਾਅ ਲਈ ਸਾਫ-ਸਫਾਈ ਦਾ ਰੱਖਣ ਵਿਸ਼ੇਸ਼ ਧਿਆਨ

ਬਾਇਓਗੈਸ ਪਲਾਂਟਾ ਦੀ ਸਥਾਪਨਾ 'ਤੇ ਮਿਲੇਗਾ 40 ਫੀਸਦੀ ਸਬਸਿਡੀ

ਹਰਿਆਣਾ ਵਿੱਚ ਸਿੱਧੀ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਨੂੰ ਮਿਲੇਗਾ ਹੋਰੀਜੋਂਟਲ ਰਾਖਵਾਂ

ਯਮੁਨਾ ਨਦੀ ਨੂੰ ਸਾਫ ਅਤੇ ਨਿਰਮਲ ਬਨਾਂਉਣ ਲਈ ਗਠਨ ਕੀਤੀ ਜਾਵੇਗੀ ਸੰਯੁਕਤ ਕਮੇਟੀ : ਮੁੱਖ ਮੰਤਰੀ