ਪਟਿਆਲਾ : ਪਿਛਲੇ ਇੱਕ ਹਫਤੇ ਤੋਂ ਡੇਂਗੂ ਦੇ ਕੇਸਾਂ ਦੀ ਗਿਣਤੀ ਵਧਣ ਕਰਕੇ ਪਟਿਆਲਾ ਸ਼ਹਿਰੀ ਖੇਤਰ ਦੇ ਵੱਡੀ ਨਦੀ ਅਤੇ ਛੋਟੀ ਨਦੀ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਸਿਹਤ ਵਿਭਾਗ ਪਟਿਆਲਾ ਦੀਆਂ ਟੀਮਾਂ ਵੱਲੋਂ ਡੇਂਗੂ ਵਿਰੋਧੀ ਸਪੈਸ਼ਲ ਅਭਿਆਨ ਚਲਾਇਆ ਗਿਆ। ਇਸ ਮੌਕੇ ਮੇਅਰ ਨਗਰ ਨਿਗਮ ਸ੍ਰੀ ਕੁੰਦਨ ਗੋਗੀਆਂ ਅਤੇ ਸਿਵਲ ਸਰਜਨ ਪਟਿਆਲਾ ਵੱਲੋਂ ਸਿਹਤ ਵਿਭਾਗ ਦੀਆਂ 10 ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵਿੱਚ ਸਿਹਤ ਸੁਪਰਵਾਈਜ਼ਰ, ਬਰੀਡਿੰਗ ਚੈਕਰ ,ਐਂਟੀ ਲਾਰਵਾ ਸਟਾਫ, ਆਸ਼ਾ ਵਰਕਰ, ਮੀਡੀਆ ਵਿੰਗ ਦਾ ਸਟਾਫ, ਨਗਰ ਨਿਗਮ ਦੇ ਸੈਨਟਰੀ ਇੰਸਪੈਕਟਰ ਅਤੇ ਕਾਰਪੋਰੇਸ਼ਨ ਸਟਾਫ ਦੇ ਮੈਂਬਰ ਸ਼ਾਮਿਲ ਸਨ। ਇਹਨਾਂ ਟੀਮਾਂ ਵਲੋਂ ਹੀਰਾ ਬਾਗ, ਰਿਸ਼ੀ ਕਾਲੋਨੀ, ਮਥੁਰਾ ਕਾਲੋਨੀ, ਗੋਬਿੰਦ ਬਾਗ, ਐੱਸ.ਐੱਸ. ਟੀ ਨਗਰ, ਬਿਸ਼ਨ ਨਗਰ, ਗੁਰਬਖਸ਼ ਕਾਲੋਨੀ, ਗੁਰਨਾਨਕ ਨਗਰ, ਵਿਰਕ ਕਾਲੋਨੀ, ਬਾਬਾ ਦੀਪ ਸਿੰਘ ਨਗਰ ਦੇ ਖੇਤਰ ਵਿਚ ਡੇਂਗੂ ਲਾਰਵੇ ਦੀ ਜਾਂਚ ਕੀਤੀ ਗਈ।
ਇਸ ਮੌਕੇ ਦੱਸਦਿਆਂ ਸਿਵਲ ਸਰਜਨ ਪਟਿਆਲਾ ਡਾ. ਜਗਪਾਲਇੰਦਰ ਸਿੰਘ ਨੇ ਕਿਹਾ ਕਿ ਹੋਟ ਸਪੋਟ ਏਰੀਏ ਵਿੱਚ ਬਰੀਡਿੰਗ ਸੋਰਸ ਨਸ਼ਟ ਕਰਵਾਉਣੇ ਬਹੁਤ ਜਰੂਰੀ ਹਨ ਕਿਉਂਕਿ ਤਕਰੀਬਨ ਹਰ ਸਾਲ ਨਦੀ ਦੇ ਆਸ ਪਾਸ ਦੇ ਇਹ ਇਲਾਕੇ ਸੰਘਨੀ ਆਬਾਦੀ ਹੋਣ ਕਾਰਨ ਡੇਂਗੂ ਨਾਲ ਪ੍ਰਭਾਵਿਤ ਰਹਿੰਦੇ ਹਨ। ਇੱਥੇ ਰੋਕਥਾਮ ਦੇ ਫੌਰੀ ਉਪਰਾਲੇ ਕਰਨ ਦੀ ਜਰੂਰਤ ਹੈ। ਅੱਜ ਟੀਮਾਂ ਵੱਲੋਂ ਘਰ ਘਰ ਚੈਕਿੰਗ ਕਰਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਬਾਰੇ ਜਾਗਰੂਤ ਕੀਤਾ ਗਿਆ। ਉਹਨਾਂ ਪਟਿਆਲਾ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਆਪਣੇ ਘਰਾਂ ਵਾਂਗ ਹੀ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਣ ਤੇ ਘਰਾਂ ਅੰਦਰ ਪਈਆਂ ਖਾਲੀ ਚੀਜ਼ਾਂ ਵਿੱਚ ਪਾਣੀ ਇਕੱਠਾ ਨਾ ਹੋਣ ਦੇਣ।
ਇਸ ਮੌਕੇ ਜਿਲ੍ਹਾ ਐਪੀਡੋਮੋਲੋਜਿਸਟ ਡਾ. ਸੁਮਿਤ ਸਿੰਘ ਵੱਲੋਂ ਵੀ ਦੱਸਿਆ ਗਿਆ ਕਿ ਇਸ ਵਾਰ ਬਰਸਾਤ ਦਾ ਮੌਸਮ ਜਲਦ ਸ਼ੁਰੂ ਹੋਣ ਅਤੇ ਲੰਬਾ ਚੱਲਣ ਕਾਰਨ ਵਾਰ ਵਾਰ ਹੋਰੀ ਬਰਸਾਤ ਕਾਰਨ ਡੇਂਗੂ ਦਾ ਲਾਰਵਾ ਪਿਛਲੇ ਸਾਲਾਂ ਨਾਲੋਂ ਵੱਧ ਤਦਾਦ ਵਿੱਚ ਮਿਲ ਰਿਹਾ ਹੈ। ਬਾਰਿਸ਼ਾਂ ਤੋਂ ਬਾਅਦ ਜਮਾ ਪਾਣੀ ਡੇਂਗੂ ਮੱਛਰਾਂ ਦਾ ਸਭ ਤੋਂ ਸੁਖਾਲਾ ਟਿਕਾਣਾ ਬਣਦਾ ਜਾ ਰਿਹਾ ਹੈ, ਲੋਕਾਂ ਨੂੰ ਘਰਾਂ ਦੇ ਆਲੇ ਦੁਆਲੇ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ। ਜਿੱਥੇ ਕਿਤੇ ਵੀ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਲਾਰਵਾ ਮਿਲ ਰਿਹਾ ਹੈ ਉਸਨੂੰ ਮੌਕੇ ਉੱਤੇ ਹੀ ਨਸ਼ਟ ਕਰਵਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਖੜੇ ਪਾਣੀ ਉੱਤੇ ਵੀ ਲਾਰਵੀਸਾਈਡ ਸਪਰੇਅ ਕੀਤਾ ਜਾ ਰਿਹਾ ਹੈ। ਡੇਂਗੂ ਵਿਰੋਧੀ ਚਲਾਏ ਗਏ ਸਪੈਸ਼ਲ ਕੰਪੇਨ ਦੌਰਾਨ ਜਿਲੇ ਭਰ ਦੇ 1815 ਘਰਾਂ ਵਿੱਚ ਪਹੁੰਚ ਕੇ ਡੇਂਗੂ ਲਾਰਵੇ ਦੀ ਚੈਕਿੰਗ ਕੀਤੀ ਗਈ ਤੇ 38 ਥਾਵਾਂ ਤੇ ਮਿਲੇ ਨਾਰਵੇ ਨੂੰ ਟੀਮਾਂ ਵੱਲੋਂ ਮੌਕੇ ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਅਤੇ ਪਿਛਲੇ ਤਿੰਨ ਮਹੀਨੇ ਤੋਂ ਚਲਾਏ ਜਾ ਰਹੇ ਡੇਂਗੂ ਸਬੰਧੀ ਜਾਗਰੁਕਤਾ ਦੇ ਬਾਵਜੂਦ ਨਾ ਪਾਲਣਾ ਕਰਨ ਵਾਲੇ ਲੋਕਾਂ ਨੂੰ ਕਾਰਪੋਰੇਸ਼ਨ ਸਟਾਫ ਵੱਲੋਂ ਚਲਾਣ ਕੀਤੇ ਗਏ। ਇਸ ਮੌਕੇ ਜਿਲ੍ਹੇ ਦੇ ਜਿਲ੍ਹਾ ਸਿਹਤ ਵਿਭਾਗ ਦੇ ਪ੍ਰੋਗਰਾਮ ਅਫਸਰ ਏਸੀਐਸ ਡਾ. ਰਚਨਾ, ਡੀਐਮ ਸੀ ਡਾ. ਜਸਵਿੰਦਰ ਸਿੰਘ ,ਡੀ ਐਚ ਓ ਡਾ.ਗੁਰਪ੍ਰੀਤ ਕੌਰ, ਡੀ.ਐਫ.ਪੀ.ਓ ਡਾ.ਬਲਕਾਰ ਸਿੰਘ, ਡੀ.ਡੀ. ਐਚ ਓ ਡਾ. ਸੁਨੰਦਾ ਗਰੋਵਰ, ਐਸ.ਐਮ.ਓ ਸੀ.ਐਚ.ਸੀ ਤ੍ਰਿਪੜੀ ਡਾ. ਮੋਨਿਕਾ ਖਰਬੰਦਾ ,ਐਸ.ਐਮ.ਓ ਸੀਐਚਸੀ ਮਾਡਲ ਟਾਊਨ ਡਾ.ਲਵਕੇਸ਼ ਕੁਮਾਰ, ਐਸ.ਐਮ.ਓ ਪੀ.ਐਚ ਸੀ ਕੌਲੀ ਡਾ. ਗੁਰਪ੍ਰੀਤ ਨਾਗਰਾ, ਜਿਲ੍ਹਾ ਐਪੀਡੋਮੋਲੋਜਿਸਟ ਡਾ.ਦਿਵਜੋਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫਸਰ ਕੁਲਵੀਰ ਕੌਰ, ਐਂਟਾਮੋਲੋਜਿਸਟ ਅੰਮ੍ਰਿਤ ਕੌਰ, ਜ਼ਿਲ੍ਹਾ ਬੀ.ਸੀ.ਸੀ ਕੌਰਡੀਨੋਟਰ ਜਸਬੀਰ ਕੌਰ, ਬੀ.ਈ.ਈ ਸ਼ਾਯਾਨ ਜ਼ਫਰ, ਸਿਹਤ ਸੁਪਰਵਾਇਜ਼ਰ ਰਣ ਸਿੰਘ, ਅਨਿਲ ਗੁਰੂ, ਪਰਮਜੀਤ ਸਿੰਘ,ਅਵਤਾਰ ਸਿੰਘ, ਪਰਵਿੰਦਰ ਸ਼ਰਮਾ, ਬਿੱਟੂ,
ਏਰੀਏ ਦੀਆਂ ਆਸ਼ਾ ਵਰਕਰ ਆਦਿ ਮੌਜੂਦ ਸਨ।