ਸ਼ੇਰਪੁਰ : ਐਸਕੇਐਸ ਮੈਂਬਰਸ਼ਿਪ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਬਲਵਿੰਦਰ ਸਿੰਘ ਚਾਂਗਲੀ ਵਾਲਿਆਂ ਦੀ ਯੋਗ ਅਗਵਾਈ ਵਿੱਚ ਗੁਰਦੁਆਰਾ ਨਰੈਣਸਰ ਸਾਹਿਬ ਪਿੰਡ ਕਪਿਆਲ ਵਿਖੇ ਐਸਕੇਐਸ ਮੈਂਬਰਸ਼ਿਪ ਜਥੇਬੰਦੀ ਪੰਜਾਬ ਦੇ ਜ਼ਿਲਾਂ ਸੰਗਰੂਰ ਪ੍ਰਧਾਨ ਭਾਈ ਗਗਨਦੀਪ ਸਿੰਘ ਦੀ ਪ੍ਰਧਾਨਗੀ ਹੇਠ ਜਥੇਬੰਦੀ ਅਤੇ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਮਿਲਕੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਜਿਸ ਦੌਰਾਨ ਗੁਰੂ ਘਰ ਦੇ ਗ੍ਰੰਥੀ ਭਾਈ ਪ੍ਰਗਟ ਸਿੰਘ ਦੀ ਮਹੀਨੇ ਦੀ ਭੇਟਾ 11 ਹਜ਼ਾਰ ਰੁਪਏ ਨਿਰਧਾਰਿਤ ਕੀਤੀ ਗਈ। ਭਾਈ ਗਗਨਦੀਪ ਸਿੰਘ ਬਡਰੁੱਖਾਂ ਜਿਲਾ ਪ੍ਰਧਾਨ ਸੰਗਰੂਰ ਨੇ ਦੱਸਿਆ ਕਿ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਮਹਿੰਗਾਈ ਨੂੰ ਵੇਖਦਿਆਂ ਭਾਈ ਪ੍ਰਗਟ ਸਿੰਘ ਦੀ ਭੇਟਾ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਭਾਈ ਸਾਹਿਬ ਨੇ ਕਿਹਾ ਕਿ ਗ੍ਰੰਥੀ ਸਿੰਘ ਦੀ ਮਾਣ - ਇੱਜਤ, ਸਤਿਕਾਰ ਦੀ ਜਿੰਮੇਵਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਵੇਗੀ ਅਤੇ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਅਤੇ ਸੰਗਤਾਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਨ ਲਈ ਤਨੋ-ਮਨੋ ਸੇਵਾ ਕਰਨਗੇ। ਉਹਨਾਂ ਦੱਸਿਆ ਕਿ ਇਹ ਫੈਸਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤ ਦੀ ਹਾਜ਼ਰੀ ਵਿੱਚ ਲਿਆ ਗਿਆ ਜੋ ਸਾਰਿਆਂ ਨੂੰ ਪੜ੍ ਕੇ ਸੁਣਾਇਆ ਗਿਆ ਅਤੇ ਸਾਰਿਆਂ ਵੱਲੋੰ ਪ੍ਰਵਾਨ ਕੀਤਾ ਗਿਆ ਹੈ। ਜਥੇਦਾਰ ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਵਡਮੁੱਲਾ ਕਾਰਜ ਹੈ ਜਿਸ ਨਾਲ ਗ੍ਰੰਥੀ ਸਿੰਘਾਂ ਨੂੰ ਮਾਣ ਮਹਿਸੂਸ ਹੋਵੇਗਾ। ਇਸ ਮੌਕੇ ਹੈਡ ਗ੍ਰੰਥੀ ਭਾਈ ਪ੍ਰਗਟ ਸਿੰਘ, ਜਥੇਬੰਦੀ ਦੇ ਸੰਗਰੂਰ ਤੋਂ ਪ੍ਰਧਾਨ ਭਾਈ ਗਗਨਦੀਪ ਸਿੰਘ, ਗੁਰੂ ਘਰ ਨਰੈਣਸਰ ਸਾਹਿਬ ਦੇ ਪ੍ਰਧਾਨ ਪਿਆਰਾ ਸਿੰਘ, ਖਜਾਨਚੀ ਭਰਪੂਰ ਸਿੰਘ ਫੌਜੀ ਅਵਤਾਰ ਸਿੰਘ ਮੈਂਬਰ, ਜਥੇਦਾਰ ਕਰਮਜੀਤ ਸਿੰਘ ਮੈਂਬਰ, ਅਵਤਾਰ ਸਿੰਘ ਮੈਂਬਰ, ਜਰਨੈਲ ਸਿੰਘ, ਭਾਈ ਗੁਰਪਾਲ ਸਿੰਘ ਜ਼ਿਲ੍ਹਾ ਪ੍ਰਧਾਨ ਮਲੇਰਕੋਟਲਾ, ਦਲਵੀਰ ਸਿੰਘ ਦਿਲਬਰ ਜਿਲਾ ਪ੍ਰਧਾਨ ਦਿੜਬਾ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜ਼ਰ ਸਨ।