ਪਟਿਆਲਾ : ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਵੱਲੋਂ ਬੀ.ਐਲ.ਏ. (ਬੂਥ ਲੈਵਲ ਏਜੰਟ) ਲਗਾਉਣ ਸਬੰਧੀ ਪਾਰਟੀ ਦੇ ਪ੍ਰਧਾਨਾਂ/ਨੁਮਾਇੰਦਿਆਂ ਨਾਲ ਮਾਨਯੋਗ ਜਿਲ੍ਹਾ ਚੋਣ ਅਫਸਰ, ਪਟਿਆਲਾ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਮੁੱਖ ਮੰਤਰੀ ਫੀਲਡ ਅਫਸਰ, ਪਟਿਆਲਾ ਜੀ ਵੱਲੋਂ ਅੱਜ ਮਿਤੀ: 19.08.2025 ਨੂੰ ਇੱਕ ਵਿਸ਼ੇਸ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਹਾਜਰ ਆਏ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਬੀ.ਐਲ.ਏ ਸਬੰਧੀ ਜਾਰੀ ਹੋਈਆਂ ਹਦਾਇਤਾ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਹਨਾਂ ਵੱਲੋਂ ਨਿਯੁਕਤ ਕੀਤੇ ਜਾਣ ਵਾਲੇ ਬੀ.ਐਲ.ਏ ਲਗਾਉਣ ਸਬੰਧੀ ਪ੍ਰਾਪਤ ਹੋਈਆਂ ਹਦਾਇਤਾਂ ਅਤੇ ਬੀ.ਐਲ.ਏ ਨਿਯੁਕਤ ਕਰਨ ਸਬੰਧੀ ਪ੍ਰਾਪਤ ਹੋਏ BLA ਫਾਰਮ ਦੀ ਕਾਪੀ ਉਹਨਾਂ ਨਾਲ ਸਾਂਝੀ ਕੀਤੀ ਗਈ । ਇਸ ਸਬੰਧੀ ਉਹਨਾਂ ਨੂੰ ਬੀ.ਐਲ.ਏ. ਸਬੰਧੀ ਕੁੱਝ ਅਹਿਮ ਗੱਲਾਂ ਤੇ ਚਰਚਾ ਕੀਤੀ ਗਈ ਅਤੇ ਦੱਸਿਆ ਗਿਆ ਕਿ ਬੀ.ਐਲ.ਏ ਦਾ ਮੁੱਖ ਕੰਮ ਆਪਣੇ-ਆਪਣੇ ਪੋਲਿੰਗ ਸਟੇਸ਼ਨਾਂ ਤੇ ਨਿਯੁਕਤ ਕੀਤੇ ਗਏ ਬੀ.ਐਲ.ਓ (ਬੂਥ ਲੈਵਲ ਅਫਸਰਾਂ) ਨਾਲ ਮਿਲ ਕੇ ਉਹਨਾਂ ਦੇ ਕੰਮ ਵਿੱਚ ਸਹਿਯੋਗ ਦੇਣਾ ਹੈ ਤਾਂ ਜੋ ਵੋਟਰ ਸੂਚੀਆਂ ਦੀ ਸੁਧਾਈ ਦਾ ਕੰਮ ਸੁਰੂ ਤੋਂ ਲੈ ਕੇ ਲਾਸਟ ਤੱਕ ਸੁਚੱਜੇ/ਪਾਰਦਰਸ਼ਤਾ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ ਅਤੇ ਤਰੁੱਟੀ ਰਹਿਤ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ। ਬੂਥ ਲੈਵਲ ਏਜੰਟ (ਬੀ.ਐਲ.ਏ) ਹਾਊਸ ਟੂ ਹਾਊਸ ਵੈਰੀਫਿਕੇਸ਼ਨ ਦੌਰਾਨ ਘਰ-ਘਰ ਜਾ ਕੇ Dead/Shifted/Left ਵੋਟਰਾਂ ਦੀ ਲਿਸਟ ਤਿਆਰ ਕਰਕੇ ਬੂਥ ਲੈਵਲ ਅਫਸਰ ਪਾਸ ਜਮ੍ਹਾ ਕਰਵਾ ਸਕਦਾ ਹੈ ਤਾਂ ਜੋ ਵਾਧੂ ਵੋਟਰਾਂ ਦਾ ਨਿਪਟਾਰਾ ਹੋ ਕੇ ਅਤੇ ਨਵੀਆਂ ਬਣਨ ਯੋਗ ਵੋਟਾਂ ਬਣਨ ਉਪਰੰਤ ਅੰਤਿਮ ਵੋਟਰ ਸੂਚੀ ਤਿਆਰ ਕੀਤੀ ਜਾ ਸਕੇ।
ਉਕਤ ਤੋਂ ਇਲਾਵਾ ਮੀਟਿੰਗ ਵਿੱਚ ਮੁੱਖ ਮੰਤਰੀ ਫੀਲਡ ਅਫਸਰ, ਪਟਿਆਲਾ ਜੀ ਦੁਆਰਾ ਹਾਜ਼ਰ ਆਏ ਸਮੂਹ ਪਾਰਟੀ ਦੇ ਨੁੰਮਾਇਦਿਆਂ ਨੂੰ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਰਾਜ ਵਿੱਚ ਆਉਣ ਵਾਲੇ ਸਮੇਂ ਦੌਰਾਨ ਕਰਵਾਈ ਜਾਣ ਵਾਲੀ Special Intensive Revision (SIR) ਬਾਰੇ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਉਹਨਾਂ ਨੂੰ ਪਟਿਆਲਾ ਜਿਲ੍ਹੇ ਦੇ ਸਮੂਹ ਵਿਧਾਨ ਸਭਾ ਹਲਕੇ ਵਾਈਜ ਕੁੱਲ ਪੋਲਿੰਗ ਸਟੇਸ਼ਨ, ਪੋਲਿੰਗ ਲੋਕੇਸ਼ਨ ਅਤੇ ਵੋਟਰਾਂ ਦੀ ਜਾਣਕਾਰੀ ਦਿੱਤੀ। ਇਸ ਮੀਟਿੰਗ ਵਿੱਚ ਵਿਜੈ ਕੁਮਾਰ, ਚੋਣ ਤਹਿਸੀਲਦਾਰ, ਪਟਿਆਲਾ, ਸੀਪੂ ਕਲਰਕ, ਰਮਣੀਕ ਸ਼ਰਮਾ, ਕਲਰਕ ਦਫਤਰੀ ਸਟਾਫ ਤੋਂ ਇਲਾਵਾ ਸਮੂਹ ਪਾਰਟੀ ਦੇ ਨੁਮਾਇੰਦੇ ਮੋਹਿੰਦਰ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ, ਸੁਖਦੇਵ ਸਿੰਘ, ਆਮ ਆਦਮੀ ਪਾਰਟੀ, ਭੋਲਾ ਸਿੰਘ, ਸ਼੍ਰੋਮਣੀ ਅਕਾਲੀ ਦਲ ਪਾਰਟੀ, ਬਲਦੇਵ ਸਿੰਘ ਮਹਿਰਾ, ਬਹੁਜਨ ਸਮਾਜ ਪਾਰਟੀ, ਰਾਜਿੰਦਰ ਮੋਹਨ, ਆਮ ਆਦਮੀ ਪਾਰਟੀ, ਦੇਵ ਪ੍ਰਕਾਸ਼, ਭਾਰਤੀਯ ਜਨਤਾ ਪਾਰਟੀ ਅਤੇ ਅਮਰ ਸਿੰਘ, ਬਹੁਜਨ ਸਮਾਜ ਪਾਰਟੀ ਹਾਜਰ ਆਏ।
ਮੀਟਿੰਗ ਦੇ ਅੰਤ ਵਿੱਚ ਹਾਜਰ ਆਏ ਪਾਰਟੀ ਦੇ ਨੁਮਾਇੰਦਿਆਂ ਨੂੰ ਆਪਣੀ-ਆਪਣੀ ਪਾਰਟੀ ਦੇ ਬੀ.ਐਲ.ਏ ਫਾਰਮ ਭਰਕੇ ਪਾਰਟੀ ਦੇ ਪ੍ਰਧਾਨ ਦੇ ਹਸਤਾਖਰਾ ਹੇਠ ਫਾਰਮ ਦੀ ਅਸਲ ਇੰਕ ਕਾਪੀ ਇਸ ਦਫਤਰ ਵਿਖੇ ਮਿਤੀ: 25.08.2025 ਤੱਕ ਜਮ੍ਹਾ ਕਰਵਾਉਣ ਦੀ ਅਪੀਲ ਕੀਤੀ ਗਈ ।