Tuesday, November 18, 2025

Doaba

ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ,ਜਿਨ੍ਹੇ ਤੇਰੇ ਹੋਣਾ ਏ ਸਹਾਈ

August 18, 2025 09:55 PM
SehajTimes
ਹਿਜ਼ ਐਕਸੀਲੇੰਟ ਐਡ ਕੋਚਿੰਗ ਸੈਂਟਰ" ਦੇ ਐਮ ਡੀ ਅਤੇ ਉੱਘੇ ਸਮਾਜ ਸੇਵਕ ਡਾ. ਆਸ਼ੀਸ਼ ਸਰੀਨ ਨੇ ਕੀਤਾ ਮੇਲੇ ਡਾ ਉਦਘਾਟਨ
 
ਹੁਸ਼ਿਆਰਪੁਰ : ਤਾਜਦਾਰਾਂ ਦੇ ਨਾਂ ਅਮੀਰਾਂ ਦੇ,ਦੀਵੇ ਜਗਦੇ ਸਦਾ ਫਕੀਰਾਂ ਦੇ" ਅਖਾਣ ਮੁਤਾਬਿਕ 'ਜਾਗਦੇ ਰਹੋ ਸਭਿਆਚਾਰਕ ਮੰਚ ਰਜਿ. ਹੁਸ਼ਿਆਰਪੁਰ' ਤੇ ਬੱਧਣ ਪਰਿਵਾਰ ਵੱਲੋਂ ' ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ, ਇੰਡੀਆ' ਦੇ ਸਹਿਯੋਗ ਨਾਲ ਚੇਅਰਮੈਨ ਤਰਸੇਮ ਦੀਵਾਨਾ ਦੀ ਦੇਖ-ਰੇਖ ਹੇਠ ਸਵ. ਚੌਧਰੀ ਸਵਰਨ ਚੰਦ ਬੱਧਣ ਅਤੇ ਮਾਤਾ ਰਾਮ ਪਿਆਰੀ ਦੀ ਯਾਦ ਨੂੰ ਸਮਰਪਿਤ 'ਸਲਾਨਾ ਸੂਫੀਆਨਾ ਮੇਲਾ' 'ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ'  'ਤੇ ਬਾਬਾ ਬਾਲਕ ਨਾਥ ਜੀ ਦਾ ਸਲਾਨਾ ਉਤਸਵ ਮੁਹੱਲਾ ਭਗਤ ਨਗਰ ਹੁਸ਼ਿਆਰਪੁਰ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਆਯੋਜਿਤ ਕੀਤਾ ਗਿਆ।ਇਸ ਸਲਾਨਾ ਸੂਫੀਆਨਾ ਮੇਲੇ ਦੀ ਅਰੰਭਤਾ ਸਾਈਂ ਗੀਤਾ ਸ਼ਾਹ ਕਾਦਰੀ ਗੱਦੀ ਨਸ਼ੀਨ 'ਦਰਬਾਰ ਹਜ਼ਰਤ ਸ਼ੇਖ ਜਮ੍ਹਾਂ ਹਬੀਬ ਉੱਲ ਸ਼ਾਹ'ਦੀ ਹਾਜ਼ਰੀ ਵਿੱਚ ਚਿਰਾਗ ਰੌਸ਼ਨ ਕਰਨ ਨਾਲ ਹੋਈ ਤੇ ਮੇਲੇ ਦਾ ਉਦਘਾਟਨ ਸਿੱਖਿਆ ਸ਼ਾਸ਼ਤਰੀ ਡਾ. ਆਸ਼ੀਸ਼ ਸਰੀਨ ਐੱਮਡੀ ਹਿਜ਼ ਐਕਸਿਲੇੰਟ ਕੋਚਿੰਗ ਸੈਂਟਰ ਤੇ ਸੇਂਟ ਕਬੀਰ ਸੀਨੀਅਰ ਸਕੇਂਡਰੀ ਸਕੂਲ ਚੱਗਰਾਂ ਨੇ ਫਕੀਰ ਲੋਕਾਂ ਦੀ ਹਾਜ਼ਰੀ ਵਿੱਚ ਰਿਬਨ ਕੱਟ ਕੇ ਕੀਤਾ | ਇਸ ਮੌਕੇ ਮਕਬੂਲ ਸੂਫੀ ਗਾਇਕਾਂ ਨੂੰ ਸੁਣਨ ਲਈ ਵੱਡੀ ਗਿਣਤੀ ਵਿੱਚ ਸੰਗੀਤ ਪ੍ਰੇਮੀਆਂ ਅਤੇ ਮਾਂ ਬੋਲੀ ਦੇ ਕਦਰਦਾਨਾਂ ਨੇ ਸ਼ਿਰਕਤ ਕੀਤੀ। ਲਾਡੀ ਮਹੰਤ ਸਲਵਾੜਾ ਨੇ ਸਲਾਨਾ ਸੂਫੀਆਨਾ ਮੇਲੇ ਦਾ ਆਗਾਜ਼ ਬਾਬਾ ਜੀ ਦੀ ਆਰਤੀ ਅਤੇ ਗਣੇਸ਼ ਵੰਦਨਾ ਨਾਲ ਕੀਤਾ ਉਪਰੰਤ ਸੂਫ਼ੀ ਗਾਇਕ ਉਸਤਾਦ ਸੁਰਿੰਦਰਪਾਲ ਪੰਛੀ ਨੇ "ਜੰਗਲ ਦੇ ਵਿੱਚ ਖੂਹਾ ਲੁਆ ਦੇ","ਜਗਤੇ ਨੂੰ ਛੱਡ ਕੇ ਤੂੰ ਭਗਤੇ ਨੂੰ ਕਰ ਲੈ" ਗੱਲ ਕੇ ਬਾਬਾ ਉਸਤਾਦ ਗਾਇਕ ਮਰਹੂਮ ਲਾਲ ਚੰਦ ਯਮਲਾ ਜੀ ਦਾ ਯਾਦ ਤਾਜ਼ਾ ਕਰਵਾ ਦਿੱਤੀ ਇਸ ਉਪਰੰਤ ਪੰਜਾਬ ਦੀ ਮਕਬੂਲ ਗਾਇਕਾ ਰਾਣੀ ਰਣਦੀਪ ਨੇ "ਤੂੰ ਮੈਨੂੰ ਦੇਖੀ ਜਾਵੇਂ ਮੈਂ ਤੈਨੂੰ ਵੇਖੀ ਜਾਵਾਂ","ਮਾਹੀ ਮੇਰਾ ਸਾਂਵਲਾ ਜਿਹਾ" ਗਾ ਕੇ ਦਰਸ਼ਕਾਂ ਨੂੰ ਆਪਣੀ ਮਨਮੋਹਕ ਗਾਇਕੀ ਦਾ ਮੁਰੀਦ ਬਣਾ ਲਿਆ। ਇਸ ਤੋਂ ਬਾਅਦ ਉੱਭਰਦੇ ਸੂਫ਼ੀ ਰੰਗ ਵਾਲੇ ਗਾਇਕ ਅਜਮੇਰ ਦੀਵਾਨਾ ਤੇ ਅਲੀਜ਼ਾ ਦੀਵਾਨਾ ਭੈਣ ਭਰਾ ਦੀ ਜੋੜੀ ਨੇ ਆਪਣੇ ਪਿਤਾ ਪੁਰਖੀ ਫਨਕਾਰੀ ਦੇ ਵਿਰਸੇ ਨੂੰ ਅੱਗੇ ਵਧਾਉਂਦਿਆਂ "ਭਗਵਾਂ ਪਾ ਲਿਆ ਬਾਣਾ ਜੀ ਸਿੱਧ ਜੋਗੀਆਂ ਦੇ ਨਾਮ ਦਾ" ਗਾ ਕੇ ਰੰਗ ਬੰਨ ਦਿੱਤਾ ਉਪਰੰਤ ਉੱਘੇ ਸੂਫ਼ੀ ਗਾਇਕ ਤਰਸੇਮ ਦੀਵਾਨਾ ਤੇ ਸ਼ਗਿਰਦ ਸੋਮ ਨਾਥ ਦੀਵਾਨਾ ਦੀ ਜੁਗਲਬੰਦੀ ਨੇ ਸੂਫੀ ਲੋਕਗੀਤ ਮਿਰਜ਼ਾ ਦੀ ਤਰਜ਼ 'ਤੇ "ਅੱਲ੍ਹਾ ਮੰਨੀਏ ਫੱਕਰ ਮੰਨੀਏ ਮੰਨੀਏ ਕਿਤਾਬਾਂ ਚਾਰ" ਨਾਲ ਸ਼ਰੋਤਿਆਂ ਨੂੰ ਝੂਮਣ ਲਾ ਦਿੱਤਾ। ਇਸ ਮੇਲੇ ਦੌਰਾਨ ਸੂਫ਼ੀ ਗਾਇਕ ਅਮਰ ਖਾਨ, ਸੱਤਾ ਮੰਢਾਲੀ ਨੇ ਵੀ ਹਾਜ਼ਰੀ ਲੁਆਈ | ਇਸ ਮੌਕੇ ਸਰਵ ਸ਼੍ਰੀ ਸੰਤ ਸਤਵਿੰਦਰ ਹੀਰਾ ਚੇਅਰਮੈਨ ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤ ਧਰਮਪਾਲ, ਬਾਬਾ ਮਿੰਦੀ ਸ਼ਾਹ ਕਾਦਰੀ, ਸਾਈਂ ਸੋਢੀ ਸ਼ਾਹ ਕਾਦਰੀ ਮਹਿਮੋਵਾਲ,ਸਾਈਂ ਪਰਮਜੀਤ ਕੌਰ ਸੁੰਦਰ ਨਗਰ,ਸਾਂਈਂ ਬਗੀਚੇ ਸ਼ਾਹ ਭੁਲੱਥ, ਬੰਟੀ ਬਾਬਾ,ਤਰਸੇਮ ਸ਼ਾਹ ਰੱਤਾ ਨੌਂ ਗਰਾਵਾਂ, ਸੰਤ ਦਿਨੇਸ਼ ਗਿਰ ਭਗਤ ਨਗਰ,ਸਾਈਂ ਸੁਰਿੰਦਰ ਸ਼ਾਹ ਜੱਟਪੁਰਾ,ਸਾਈਂ ਪੱਪੂ ਸ਼ਾਹ ਪ੍ਰਿੰ.ਬਲਵੀਰ ਸੈਣੀ ਪੰਜਾਬ ਪ੍ਰਧਾਨ ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਪੰਜਾਬ ਇੰਡੀਆ, ਸੰਪਾਦਕ ਪ੍ਰੀਤਮ ਸਿੰਘ ਮਿੱਠਾ ਸਾਂਝੀ ਖ਼ਬਰ, ਵਿਨੋਦ ਕੌਸ਼ਲ ਸਕੱਤਰ ਜਨਰਲ ਇੰਡੀਆ, ਗੁਰਬਿੰਦਰ ਸਿੰਘ ਪਲਾਹਾ ਵਾਈਸ ਚੇਅਰਮੈਨ,ਬੇਗਮਪੁਰਾ ਟਾਈਗਰ ਫੋਰਸ ਦੇ ਸਮੂੰਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਹਾਜ਼ਰੀਆਂ ਭਰੀਆਂ। 'ਜਾਗਦੇ ਰਹੋ ਸਭਿਆਚਾਰਕ ਮੰਚ ਰਜਿ.ਹੁਸ਼ਿਆਰਪੁਰ' ਦੇ ਚੇਅਰਮੈਨ ਤਰਸੇਮ ਦੀਵਾਨਾ ਨੇ ਆਏ ਸੰਗੀਤ ਪ੍ਰੇਮੀਆਂ, ਸੰਗਤਾਂ ਅਤੇ ਸੂਫੀ ਗਾਇਕਾਂ ਦਾ ਧੰਨਵਾਦ ਕੀਤਾ | 'ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ ਰਜਿ.ਪੰਜਾਬ, ਇੰਡੀਆ' ਵੱਲੋਂ ਵਿਨੋਦ ਕੌਸ਼ਲ ਦੀ ਅਗਵਾਈ ਹੇਠ ਅਹਿਮ ਸ਼ਖਸ਼ੀਅਤਾਂ ਦਾ ਮੈਡਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ।

Have something to say? Post your comment

 

More in Doaba

ਸ੍ਰੀ ਅਨੰਦਪੁਰ ਸਾਹਿਬ ਨੂੰ ਜੁੜਦੀਆਂ 317 ਕਿਲੋਮੀਟਰ ਸੜਕਾਂ ਨੂੰ 100 ਕਰੋੜ ਰੁਪਏ ਦੀ ਲਾਗਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ- ਹਰਭਜਨ ਸਿੰਘ ਈ.ਟੀ.ਓ

ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਆਰਜ਼ੀ ਵਿਧਾਨ ਸਭਾ ਦੀ ਉਸਾਰੀ 20 ਨਵੰਬਰ ਤੱਕ ਮੁਕੰਮਲ ਹੋਵੇਗੀ: ਸਪੀਕਰ

ਮੋਹਿੰਦਰ ਭਗਤ ਵੱਲੋਂ ਮਰਹੂਮ ਦਲਿਤ ਆਗੂ ਬੂਟਾ ਸਿੰਘ ਬਾਰੇ ਅਪਮਾਨਜਨਕ ਟਿੱਪਣੀ ਕਰਨ ’ਤੇ ਰਾਜਾ ਵੜਿੰਗ ਖਿਲਾਫ਼ ਦਿੱਤਾ ਗਿਆ ਧਰਨਾ

ਜਿਊਲਰੀ ਸਟੋਰ ਗੋਲੀ ਕਾਂਡ: ਹੁਸਿ਼ਆਰਪੁਰ ਵਿੱਚ ਸੰਖੇਪ ਮੁਕਾਬਲੇ ਤੋਂ ਬਾਅਦ ਪਿਉ- ਪੁੱਤ ਗ੍ਰਿਫ਼ਤਾਰ ; ਪਿਸਤੌਲ ਬਰਾਮਦ

ਮੁੱਖ ਮੰਤਰੀ ਵੱਲੋਂ ਨੌਜਵਾਨ ਪੀੜ੍ਹੀ ਨੂੰ ਪੰਜਾਬ ਦੇ ਮਹਾਨ ਵਿਰਸੇ ਬਾਰੇ ਜਾਣੂੰ ਕਰਵਾਉਣ ਲਈ ਅਧਿਆਪਕਾਂ ਨੂੰ ਮੋਹਰੀ ਭੂਮਿਕਾ ਨਿਭਾਉਣ ਦਾ ਸੱਦਾ

ਮੁੱਖ ਮੰਤਰੀ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤੀ ਮਾਰਗ ਦਾ ਨੀਂਹ ਪੱਥਰ ਰੱਖਿਆ

ਸਿੱਧਵਾਂ ਨਹਿਰ `ਤੇ ਬਣੇ ਚਾਰ ਮੁੱਖ ਪੁਲਾਂ ਵਿੱਚੋਂ ਪਹਿਲੇ ਦਾ ਕੀਤਾ ਉਦਘਾਟਨ, ਪੁਲ ਹੁਣ ਆਵਾਜਾਈ ਲਈ ਉਪਲਬਧ

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ