ਸ਼ੇਰਪੁਰ : ਬਦਲਾਅ ਦੀ ਨੀਤੀ ਲੋਕਾਂ ਨੂੰ ਰਾਸ ਨਹੀਂ ਆਈ ਜਾਂ ਬਦਲੇ ਹੋਏ ਲੋਕ ਸਰਕਾਰ ਤੋਂ ਸੰਭਾਲੇ ਨਹੀਂ ਗਏ ।" ਇਹ ਸਵਾਲ ਸ਼ੇਰਪੁਰ ਨੇੜਲੇ ਪਿੰਡ ਈਨਾ ਬਾਜਵਾ ਦੇ ਵਾਸੀ ਸੁਖਮਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਸੱਤਾ ਤੇ ਬਿਰਾਜਮਾਨ ਹੋਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਅੱਗੇ ਰੱਖਿਆ। ਹੋਰ ਜਾਣਕਾਰੀ ਦਿੰਦੇ ਹੋਏ ਬਾਜਵਾ ਨੇ ਦੱਸਿਆ ਕਿ ਇਲਾਕੇ ਵਿੱਚ ਵਾਪਰ ਰਹੀਆਂ ਸੜਕ ਦੁਰਘਟਨਾਵਾਂ ਨੂੰ ਦੇਖਦੇ ਹੋਏ ਸੰਤ ਮਹਾਰਾਜ ਉੱਤਰ ਦੇਵ ਸਪੋਰਟਸ ਕਲੱਬ ਗੈਰ ਰਾਜਨੀਤਕ ਸੰਸਥਾ, ਸਰਪੰਚ ਸਮੂੰਹ ਨਗਰ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਾਲਾਬੂਲਾ ਤੋਂ ਲੈਕੇ ਖੇੜੀ ਖੁਰਦ ਤੱਕ ਸੜਕ ਵਿੱਚ ਪਏ ਹਾਦਸਿਆਂ ਨੂੰ ਅਵਾਜ਼ ਮਾਰਦੇ ਹੋਏ ਵੱਡੇ-ਵੱਡੇ ਖੱਡਿਆਂ ਨੂੰ ਸੀਮਿੰਟ ਬਜਰੀ ਨਾਲ ਭਰਨ ਦਾ ਉੱਦਮ ਕੀਤਾ ਗਿਆ, ਤਾਂਕਿਹ ਕਿਸੇ ਵੀ ਅਣਹੋਣੀ ਘਟਨਾਂ ਹੋਣ ਤੋਂ ਪਹਿਲਾਂ ਬਚਾਅ ਕੀਤਾ ਜਾ ਸਕੇ। ਇਸ ਮੌਕੇ ਜਗਸੀਰ ਸਿੰਘ ਸਿੱਧੂ, ਸਰਪੰਚ ਸੋਮਾ ਸਿੰਘ, ਪੰਚ ਰਾਜ਼ੀ ਬੈਹਣੀਵਾਲ , ਅੰਮ੍ਰਿਤਪਾਲ ਸਿੰਘ , ਜੱਗਾ ਸਿੱਧੂ, ਅਵਤਾਰ ਸਿੰਘ ਖੀਪਲ, ਪਰਮਜੀਤ ਸਿੰਘ ਸਿੱਧੂ, ਪ੍ਰੇਮ ਸਿੰਘ ਬੈਹਣੀਵਾਲ, ਗੁਰਪ੍ਰੀਤ ਖੀਪਲ , ਹੀਰਾ ਗਿੱਲ , ਮਿਸਤਰੀ ਚਮਕੌਰ ਸਿੰਘ, ਗੋਗੀ ਨੌਜਵਾਨ ਕਲੱਬ ਪ੍ਰਧਾਨ ਪਰਮਜੀਤ ਸਿੰਘ, ਹਰਜੀਤ ਸਿੰਘ, ਪਵਿੱਤਰ ਸਿੰਘ , ਹਰਮੇਲ ਸਿੰਘ ਸਿੱਧੂ, ਧੰਨਾ ਸਿੰਘ ਵਿਸ਼ੇਸ਼ ਸਹਿਯੋਗ ਪਰਮਜੀਤ ਸਿੰਘ ਸਿੱਧੂ ਸੀਮਿੰਟ ਸਟੋਰ, ਔਜਲਾ ਢੂਲਾ ਸਟੋਰ ਸ਼ੇਰਪੁਰ , ਰਿੰਕੂ ਬੈਹਣੀਵਾਲ, ਸੁਪਿੰਦਰ ਸਿੰਘ ਬੈਹਣੀਵਾਲ , ਰਾਜਵਿੰਦਰ ਸਿੰਘ ਸੈਲਰ ਵਾਲੇ ਅਤੇ ਸਾਰੇ ਹੀ ਨਗਰ ਦਾ ਵਿਸ਼ੇਸ਼ ਸਹਿਯੋਗ ਰਿਹਾ । ਹਾਜ਼ਰ ਨੌਜਵਾਨਾਂ ਨੇ ਕਿਹਾ ਮੌਕੇ ਦੀਆਂ ਸਰਕਾਰਾਂ ਦਾ ਸਾਡੀਆਂ ਮੁਢਲੀਆਂ ਸਹੂਲਤਾਂ ਵੱਲ ਕਿੰਨਾ ਧਿਆਨ ਹੈ।