ਸ਼ੇਰਪੁਰ : ਉੱਘੇ ਸਮਾਜ ਸੇਵਕ, ਸਿੱਖ ਪੰਥ ਦੀ ਮਹਾਨ ਧਾਰਮਿਕ ਸ਼ਖ਼ਸੀਅਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਲੰਮਾਂ ਸਮਾਂ 25 ਸਾਲ ਬਤੌਰ ਮੈਂਬਰ ਸੇਵਾਵਾਂ ਨਿਭਾਉਣ ਵਾਲੀ ਹਸਤੀ ਜਥੇਦਾਰ ਮੁਕੰਦ ਸਿੰਘ ਸ਼ੇਰਪੁਰ ਦੀ 23ਵੀਂ ਸਲਾਨਾਂ ਬਰਸੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਰਾਹੀਂ ਸੁਖਮਨੀ ਸਾਹਿਬ ਦੇ ਜਾਪੁ ਕਰਵਾਕੇ ਮਨਾਈ ਗਈ। ਉਨ੍ਹਾਂ ਦੇ ਗੁਰਮਤਿ ਦੇ ਵਿਰਾਸਤੀ ਗੁਣਾਂ ਨੂੰ ਧਾਰਨ ਕਰਕੇ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਪ੍ਰਧਾਨ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰੀਵਾਰ ਵਲੋਂ ਹਰ ਸਾਲ ਉਨ੍ਹਾਂ ਦੇ ਬਰਸੀ ਸਮਾਗਮ ਕਰਵਾਏ ਜਾਂਦੇ ਹਨ । ਇਸ ਮੌਕੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਦਿਉਸੀ ਨੇ ਬੋਲਦਿਆਂ ਕਿਹਾ ਕਿ ਜਥੇਦਾਰ ਜੀ ਦਾ ਜੀਵਨ ਸਾਡੇ ਲਈ ਆਦਰਸ਼ ਅਤੇ ਚਾਨਣ ਮੁਨਾਰਾ ਸੀ। ਜਥੇਦਾਰ ਸਾਹਿਬ ਨੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪ੍ਰਪੱਕਤਾ ਨਾਲ ਸੇਵਾਵਾਂ ਨਿਭਾਈਆਂ ।ਇਸ ਮੌਕੇ ਮਾਤਾ ਗੁਰਨਾਮ ਕੌਰ ਤੂਰ ਵਲੋਂ ਗੁਰਦੁਆਰਾ ਨਾਨਕਸਰ ਸਾਹਿਬ ਲਈ 11500/- ਕਾਰ ਸੇਵਾ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਉਣ ਸਿੰਘ ਭੁੱਲਰ ਰਾਹੀਂ ਯੋਗਦਾਨ ਪਾਇਆ ਗਿਆ । ਇਸ ਮੌਕੇ ਸਰਪੰਚ ਰਾਜਵਿੰਦਰ ਸਿੰਘ ਸ਼ੇਰਪੁਰ, ਭਾਈ ਸੁਖਦੇਵ ਸਿੰਘ ਦਿਉਸੀ, ਸੂਬੇਦਾਰ ਸ਼ਿੰਗਾਰਾ ਸਿੰਘ, ਬਲਵਿੰਦਰ ਸਿੰਘ ਟੇਲਰ ਮਾਸਟਰ, ਜਸਪਾਲ ਸਿੰਘ, ਦਵਿੰਦਰ ਸਿੰਘ ਬਿੱਟੂ, ਨਸ਼ਾ ਰੋਕੂ ਕਮੇਟੀ ਦੇ ਆਗੂ ਸੰਦੀਪ ਸਿੰਘ ਗੋਪੀ ਗਰੇਵਾਲ, ਸਵਰਨ ਸਿੰਘ ਬੜਿੰਗ ,ਅਵਤਾਰ ਸਿੰਘ ਗਰੇਵਾਲ, ਅਜੈਬ ਸਿੰਘ ਸਮਰਾ, ਅਮਨਜੋਤ ਸਿੰਘ, ਅਮਰਜੀਤ ਸਿੰਘ ਖੀਪਲ, ਮਾਸਟਰ ਈਸ਼ਰ ਸਿੰਘ, ਮੁੱਖ ਗ੍ਰੰਥੀ ਬਾਬਾ ਜਗਜੀਤ ਸਿੰਘ ਕਾਤਰੋਂ, ਬਾਬਾ ਰਣਜੀਤ ਸਿੰਘ ਗ੍ਰੰਥੀ, ਮਾਸਟਰ ਅਮਰੀਕ ਸਿੰਘ ਬੜਿੰਗ, ਮਨਜੀਤ ਸਿੰਘ ਬੈਹਣੀਵਾਲ, ਚਰਨ ਸਿੰਘ ਜਵੰਧਾ, ਤੇਜਿੰਦਰ ਸਿੰਘ ਬੜਿੰਗ, ਮੱਘਰ ਸਿੰਘ ਠੀਕਰੀਵਾਲਾ, ਜਗਪਾਲ ਸਿੰਘ ਤੂਰ, ਗੁਰਮੇਲ ਸਿੰਘ ਧਾਲੀਵਾਲ, ਮਾਸਟਰ ਮਹਿੰਦਰ ਪ੍ਰਤਾਪ, ਦਲਵੀਰ ਸਿੰਘ ਗਰੇਵਾਲ, ਮਿਸਤਰੀ ਬਿੱਲੂ ਸਿੰਘ, ਜਸਪਾਲ ਸਿੰਘ ਧਾਲੀਵਾਲ ਅਤੇ ਮਾਸਟਰ ਰਾਜਵਿੰਦਰ ਸਿੰਘ ਧਾਲੀਵਾਲ, ਭਾਗ ਸਿੰਘ ਖੇੜੀ ਨੇ ਵੀ ਸੰਗਤਾਂ ਵਿਚ ਹਾਜ਼ਰੀ ਭਰੀ।