ਹੁਸ਼ਿਆਰਪੁਰ : ਦੇਸ਼ ਦੇ 79ਵੇਂ ਆਜ਼ਾਦੀ ਦਿਹਾੜੇ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਬਾਬਾ ਆਦਮ ਨਿਰਾਲਾ ਹੀ ਰਿਹਾ ਜਦੋਂ ਇਸ ਸਭ ਤੋਂ ਅਹਿਮ ਸਮਝੇ ਜਾਂਦੇ ਰਾਸ਼ਟਰੀ ਤਿਉਹਾਰ ਮੌਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਮੁੱਖ ਦੁਆਰ ਸਾਹਮਣੇ ਲਗਾ ਹੋਇਆ ਡੰਡਾ ਰਾਸ਼ਟਰੀ ਝੰਡੇ ਨੂੰ ਉਡੀਕਦਾ ਹੀ ਰਹਿ ਗਿਆ ਇੰਝ ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਪ੍ਰਸ਼ਾਸਕੀ ਅਮਲਾ ਇਸ ਵਾਰ ਤਿਰੰਗਾ ਝੰਡਾ ਲਹਿਰਾਉਣਾ ਹੀ ਭੁੱਲ ਗਿਆ ਇਸ ਨੂੰ ਪ੍ਰਸ਼ਾਸ਼ਨਿਕ ਢਿੱਲ ਕਿਹਾ ਜਾਵੇ ਜਾਂ ਲਾਪਰਵਾਹੀ,ਪਰ ਇਸ ਵਰਤਾਰੇ ਨੇ ਲੱਖਾਂ ਰੁਪਏ ਸਰਕਾਰੀ ਖਜ਼ਾਨਿਆਂ ਵਿੱਚੋਂ ਤਨਖਾਹਾਂ ਲੈ ਰਹੇ ਡਾਕਟਰੀ ਅਮਲੇ ਵੱਲੋਂ ਰਾਸ਼ਟਰੀ ਝੰਡੇ ਪ੍ਰਤੀ ਸਨਮਾਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਵੈਸੇ ਤਾਂ ਸ਼ੁਰੂ ਤੋਂ ਹੀ ਸਿਵਿਲ ਹਸਪਤਾਲ ਦੇ ਪ੍ਰਸ਼ਾਸਕੀ ਅਮਲੇ ਦਾ ਬਾਬਾ ਆਲਮ ਨਿਰਾਲਾ ਹੀ ਰਿਹਾ ਹੈ ਭਾਵੇਂ ਆਕਸੀਜਨ ਪਲਾਂਟ ਦੀ ਰੱਖ ਰਖਾਓ ਦਾ ਮਾਮਲਾ ਹੋਵੇ, ਭਾਵੇਂ ਪੱਤਰਕਾਰਾਂ ਲਈ ਸਿਵਲ ਹਸਪਤਾਲ ਵਿੱਚ ਕਵਰੇਜ ਅਤੇ ਫੋਟੋਗ੍ਰਾਫੀ ਕਰਨ ਤੋਂ ਮਨਾਹੀ ਦੇ ਪੋਸਟਰ ਲਗਾਉਣ ਦਾ ਮਾਮਲਾ ਹੋਵੇ,ਭਾਵੇਂ ਐਮਰਜੈਂਸੀ ਵਿੱਚ ਬਿਨਾਂ ਬਿਜਲੀ ਤੋਂ ਮੋਬਾਈਲ ਦੀਆਂ ਲਾਈਟਾਂ ਨਾਲ ਮਰੀਜ਼ਾਂ ਦੇ ਟੀਕੇ ਲਾਉਣ ਦਾ ਮਾਮਲਾ ਹੋਵੇ, ਭਾਵੇਂ ਡਾਕਟਰੀ ਅਮਲੇ ਵੱਲੋਂ ਬਿਨਾਂ ਮਨਜ਼ੂਰੀ ਤੋਂ ਸਿਵਲ ਹਸਪਤਾਲ ਦੇ ਅੰਦਰ ਧਰਨੇ ਪ੍ਰਦਰਸ਼ਨ ਕਰਨ ਦਾ ਮਾਮਲਾ ਹੋਵੇ, ਸਿਵਲ ਹਸਪਤਾਲ ਹੁਸ਼ਿਆਰਪੁਰ ਦਾ ਪ੍ਰਸ਼ਾਸਨਿਕ ਅਮਲਾ ਹਮੇਸ਼ਾ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦਾ ਰਿਹਾ। ਹੁਣ ਇਸ ਤਾਜੀ ਘਟਨਾ ਵਿੱਚ ਸਿਵਲ ਹਸਪਤਾਲ ਦੇ ਪ੍ਰਸ਼ਾਸਕੀ ਅਮਲੇ ਦੇ ਢੋਲ ਦਾ ਪੋਲ ਖੁਲ੍ਹ ਕੇ ਸਾਹਮਣੇ ਆ ਗਿਆ ਹੈ ਜਦੋਂ ਦੇਸ਼ ਦੇ ਸਭ ਤੋਂ ਜਿਆਦਾ ਮਹੱਤਵਪੂਰਨ ਰਾਸ਼ਟਰੀ ਤਿਉਹਾਰ ਸੁਤੰਤਰਤਾ ਦਿਵਸ ਮੌਕੇ ਸਿਵਲ ਹਸਪਤਾਲ ਦਾ ਪ੍ਰਸ਼ਾਸਨ ਕੀ ਅਮਲਾ ਤਿਰੰਗਾ ਝੰਡਾ ਲਹਿਰਾਉਣਾ ਹੀ ਭੁੱਲ ਗਿਆ | ਮਿਲੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਾਰੇ ਸੂਬੇ ਦੇ ਸਰਕਾਰੀ ਵਿਭਾਗਾਂ ਨੂੰ ਆਪੋ ਆਪਣੇ ਅਦਾਰਿਆਂ ਵਿੱਚ ਤਿਰੰਗਾ ਝੰਡਾ ਲਹਿਰਾ ਕੇ ਮੁੱਖ ਸਮਾਗਮਾਂ ਵਿੱਚ ਹਾਜ਼ਰੀਆਂ ਭਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਇਸ ਦੇ ਬਾਵਜੂਦ ਵੀ ਸਿਵਲ ਹਸਪਤਾਲ ਦੇ ਪ੍ਰਸ਼ਾਸਨ ਵੱਲੋਂ ਕੀਤੀ ਗਈ ਇਸ ਗੰਭੀਰ ਕੁਤਾਹੀ ਨੇ ਸੂਬਾ ਸਰਕਾਰ ਦਾ ਮੂੰਹ ਚਿੜਾ ਕੇ ਰੱਖ ਦਿੱਤਾ ਹੈ | ਹੁਣ ਦੇਖਣਾ ਇਹ ਹੈ ਕਿ ਇਸ ਵੱਡੀ ਲਾਪਰਵਾਹੀ ਲਈ ਜਿੰਮੇਵਾਰ ਸਿਵਿਲ ਹਸਪਤਾਲ ਦੇ ਪ੍ਰਸ਼ਾਸਕੀ ਇੰਚਾਰਜ ਅਤੇ ਹੋਰ ਅਮਲੇ ਉੱਪਰ ਕੀ ਕਾਰਵਾਈ ਕੀਤੀ ਜਾਂਦੀ ਹੈ |
ਐੱਸਐੱਮਉ ਇੰਚਾਰਜ ਨਾਲ ਨਹੀਂ ਹੋ ਸਕਿਆ ਸੰਪਰਕ :-
ਇਸ ਮਾਮਲੇ ਵਿੱਚ ਪੱਖ ਲੈਣ ਲਈ ਜਦੋਂ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਪ੍ਰਸ਼ਾਸ਼ਕੀ ਇੰਚਾਰਜ ਐਸਐਮਓ ਡਾਕਟਰ ਸਵਾਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨਾਲ ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਸੰਪਰਕ ਨਹੀਂ ਹੋ ਸਕਿਆ
ਕੀ ਕਹਿੰਦੇ ਨੇ ਸਿਵਲ ਸਰਜਨ:-
ਇਸ ਮਾਮਲੇ ਵਿੱਚ ਪੱਖ ਲੈਣ ਲਈ ਸੰਪਰਕ ਕਰਨ 'ਤੇ ਸਿਵਲ ਸਰਜਨ ਡਾਕਟਰ ਪਵਨ ਕੁਮਾਰ ਸੰਗੋਤਰਾ ਨੇ ਕਿਹਾ ਕਿ ਇਸ ਮਾਮਲੇ ਬਾਰੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਇੰਚਾਰਜ ਪ੍ਰਸਾਸ਼ਕ ਜਿਆਦਾ ਜਾਣਕਾਰੀ ਦੇ ਸਕਦੇ ਹਨ ਕਿਉਂਕਿ ਉਹ ਛੁੱਟੀ 'ਤੇ ਹੋਣ ਕਾਰਣ ਦੂਸਰੇ ਇੰਚਾਰਜ ਹੀ ਦੱਸ ਸਕਦੇ ਹਨ | ਦੂਜੇ ਇੰਚਾਰਜ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਇਸ ਵਾਰ ਸਿਵਿਲ ਹਸਪਤਾਲ ਹੁਸ਼ਿਆਰਪੁਰ ਦੀ ਬੈਕ ਸਾਈਡ ਤੇ ਸਥਿਤ ਸਿਵਲ ਸਰਜਨ ਦਫਤਰ ਵਿੱਚ ਹੀ ਤਿਰੰਗਾ ਝੰਡਾ ਲਹਿਰਾਇਆ ਗਿਆ ਹੈ ਜਦਕਿ ਉਨ੍ਹਾਂ ਦੀ ਡਿਊਟੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਪੁਲਿਸ ਲਾਈਨ ਵਿਖ਼ੇ ਲਗਾਈ ਹੋਣ ਕਾਰਣ ਉਹ ਬਿਜ਼ੀ ਰਹੇ |