ਹੁਸਿ਼ਆਰਪੁਰ : ਭਾਰਤ ਦਾ 79ਵਾਂ ਸੁਤੰਤਰਤਾ ਦਿਹਾੜਾ ਸਕੂਲ ਆਫ ਐਮੀਨੈਂਸ ਬਾਗਪੁਰ-ਸਤੌਰ ਵਿਖੇ ਪ੍ਰਿੰ: ਸੁਰਜੀਤ ਸਿੰਘ ਬੱਧਣ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਅਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਸੁਤੰਤਰਤਾ ਦਿਹਾੜੇ ਦੀਆਂ ਮੁਬਾਰਕਾਂ ਦਿੰਦੇ ਹੋਏ ਦੇਸ਼ ਦੀ ਆਜ਼ਾਦੀ ਦੀ ਮਹੱਤਤਾ ਬਾਰੇ ਦੱਸਿਆ। ਵੱਖ-ਵੱਖ ਬੁਲਾਰਿਆਂ ਨੇ ਸੁਤੰਤਰਤਾ ਸੈਨਾਨੀਆਂ ਦੀਆਂ ਕੁਰਬਾਨੀਆਂ ਬਾਰੇ ਦੱਸਦੇ ਹੋਏ ਵਿਦਿਆਰਥੀਆਂ ਨੂੰ ਦੇਸ਼ ਦੇ ਵਿਕਾਸ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਮੌਕੇ ਲੈਕਚਰਾਰ ਮਨਿੰਦਰ ਸਿੰਘ ਤੇ ਐਸ ਐਲ ਏ ਲਵ ਕੁਮਾਰ ਨੇ ਦੇਸ ਭਗਤੀ ਦੇ ਗੀਤ ਪੇਸ਼ ਕੀਤੇ ਅਤੇ ਐਸ ਐਮ ਸੀ ਮੈਂਬਰ ਪਰਵਿੰਦਰ ਸਿੰਘ ਨੇ ਦੇਸ਼ ਭਗਤੀ ਦੀ ਕਵਿਤਾ ਪੜ੍ਹੀ। ਇਸ ਮੌਕੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕਵਿਤਾਵਾਂ ਅਤੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਅੰਤ ਵਿੱਚ ਪ੍ਰਿੰ: ਸੁਰਜੀਤ ਸਿੰਘ ਬੱਧਣ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਲੈਕਚਰਾਰ ਦਲਜੀਤ ਕੌਰ ਅਤੇ ਹਰਜਿੰਦਰ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਸਰਪੰਚ ਮਨਪ੍ਰੀਤ ਕੌਰ, ਸਰਪੰਚ ਗੁਰਪ੍ਰੀਤ ਕੌਰ, ਸਰਪੰਚ ਧਰਮਿੰਦਰ ਸਿੰਘ, ਸੁਰਿੰਦਰ ਕੌਰ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮਨਜਿੰਦਰ ਸਿੰਘ, ਕਰਮਜੀਤ ਕੌਰ ਅਤੇ ਸੁਨੀਤਾ ਰਾਣੀ, ਰਾਜਦੀਪ, ਪਰਮਵੀਰ ਸਿੰਘ ਗੁਰਵਿੰਦਰ ਸਿੰਘ, ਰਾਜਵੀਰ ਕੌਰ, ਸੀਮਾ, ਪਵਨ ਕੁਮਾਰ, ਸੁਰਜੀਤ ਕੌਰ, ਹਰਵਿੰਦਰਜੀਤ ਸਿੰਘ, ਪਰਵਿੰਦਰ ਸਿੰਘ, ਰਾਜਵਿੰਦਰ ਕੌਰ (ਐਸ ਐਮ ਸੀ ਮੈਂਬਰਜ਼), ਪ੍ਰਿਤਪਾਲ ਸਿੰਘ, ਜਸਵਿੰਦਰ ਸਿੰਘ ਸਹੋਤਾ, ਪਰਮਜੀਤ, ਮਨਿੰਦਰ ਸਿੰਘ, ਸੰਦੀਪ ਕੁਮਾਰ, ਅਰਵਿੰਦ ਗੌਤਮ, ਰਣਬੀਰ ਸਿੰਘ, ਵਰਿੰਦਰ ਸਿੰਘ, ਪਰਮਿੰਦਰ ਸਿੰਘ, ਕਮਲਜੀਤ ਸਿੰਘ, ਬਲਬੀਰ ਸਿੰਘ, ਮਨਪ੍ਰੀਤ ਸਿੰਘ, ਲਵ ਕੁਮਾਰ, ਜੋਗਿੰਦਰ ਸਿੰਘ, ਰਣਜੀਤ ਸਿੰਘ, ਰਵਿੰਦਰ ਸਿੰਘ, ਹਰਦੇਵ ਸਿੰਘ, ਹਰਮਿੰਦਰਪਾਲ ਸੈਣੀ, ਸੰਤੋਸ਼ ਕੁਮਾਰੀ, ਸਰਬਜੀਤ ਕੌਰ, ਦਲਜੀਤ ਕੌਰ, ਸੀਮਾ ਰਾਣੀ, ਰਾਜ ਰਾਣੀ, ਹਰਰੂਪ ਕੌਰ, ਲਲਿਤਾ ਰਤਨ, ਗੁਰਪ੍ਰੀਤ ਕੌਰ, ਹਰਜਿੰਦਰ ਕੌਰ, ਕੁਲਵਿੰਦਰ ਕੌਰ, ਮੋਨਿਕਾ ਕੌਸਿ਼ਲ, ਕਰਨ ਗੁਪਤਾ, ਪੂਜਾ ਰਾਣੀ, ਮੀਨਾ ਰਾਣੀ, ਅਨੂਪਮ ਠਾਕੁਰ, ਮਨਦੀਪ ਕੌਰ, ਸ਼ਮਾ ਨੰਦਾ, ਰਮਨਪ੍ਰੀਤ ਕੌਰ, ਕੁਲਵਿੰਦਰ ਕੌਰ, ਅੰਜੂ ਬਾਲਾ, ਸੀਮਾ, ਸੁਨੀਤਾ ਕੁਮਾਰੀ, ਨੀਲਮ ਭਾਟੀਆ, ਪਰਨੀਤ ਕੌਰ, ਰਜਨਦੀਪ ਕੌਰ, ਮਨੀਸ਼ਾ, ਸੁਮਨ, ਅਮਨਦੀਪ, ਕੈਂਪਸ ਮੈਨੇਜਰ ਸ਼ਾਮ ਲਾਲ, ਗੁਰਨਾਮ ਸਿੰਘ ਆਦਿ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚਾਇਤ ਮੈਂਬਰ, ਪਤਵੰਤੇ ਸੱਜਣ ਅਤੇ ਵਿਦਿਆਰਥੀ ਹਾਜਰ ਸਨ।