Friday, October 03, 2025

Malwa

ਸਿਹਤ ਵਿਭਾਗ ਫਰੀਦਕੋਟ ਵੱਲੋਂ ਜਿੰਮ ਜਾਣ ਵਾਲੇ ਵਿਅਕਤੀਆਂ ਅਤੇ ਖਿਡਾਰੀਆਂ ਲਈ ਸਿਹਤ ਸਬੰਧੀ ਐਡਵਾਈਜ਼ਰੀ ਜਾਰੀ

August 14, 2025 07:24 PM
SehajTimes
 
 
ਫਰੀਦਕੋਟ : ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਤੰਦਰੁਸਤ ਰੱਖਣ ਲਈ ਵੱਖ ਵੱਖ ਉਪਰਾਲੇ ਕਰ ਰਹੀ ਹੈ। ਪਿਛਲੇ ਦਿਨੀਂ ਮਾਨਯੋਗ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵੱਲੋਂ ਜਿੰਮ ਦੌਰਾਨ ਹੋ ਰਹੇ ਹਾਦਸਿਆਂ ਨੂੰ ਮੁੱਖ ਰੱਖਦੇ ਹੋਏ ਜਿੰਮ ਜਾਣ ਵਾਲਿਆਂ ਅਤੇ ਖਿਡਾਰੀਆਂ ਲਈ ਸਲਾਹ ਜਾਰੀ ਕੀਤੀ ਗਈ। ਇਸ ਸਬੰਧੀ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਹਰ ਵਿਅਕਤੀ ਲਈ ਕਸਰਤ ਕਰਨਾ ਸਿਹਤ ਲਈ ਜਰੂਰੀ ਹੈ, ਪਰ ਕੁਝ ਕੁ ਸਾਵਧਾਨੀਆਂ ਵਰਤ ਕੇ ਕਸਰਤ ਕਰਨੀ ਚਾਹੀਦੀ ਹੈ। ਉਹਨਾਂ ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ, ਲਖਵਿੰਦਰ ਸਿੰਘ ਕੈੰਥ ਤੇ ਡਾ. ਪ੍ਰਭਦੀਪ ਸਿੰਘ ਚਾਵਲਾ ਨੂੰ ਹਦਾਇਤ ਕੀਤੀ ਕਿ ਜਿੰਮ ਜਾਣ ਵਾਲੇ ਵਿਅਕਤੀਆਂ ਅਤੇ ਖਿਡਾਰੀਆਂ ਲਈ ਜਾਰੀ ਕੀਤੀ ਗਈ ਅਡਵਾਈਜਰੀ ਨੂੰ ਜਿਲਾ ਫਰੀਦਕੋਟ ਦੇ ਸ਼ਹਿਰੀ ਪੇਂਡੂ ਇਲਾਕਿਆਂ ਅਤੇ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਲਗਾ ਕੇ ਸਾਝਾਂ ਕੀਤਾ ਜਾਵੇ। 
ਡਾ. ਕੱਕੜ ਨੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਕਿਹਾ ਕਿ ਜਿਨ੍ਹਾਂ ਲੋਕਾਂ ਦੀ ਨਿਯਮਿਤ ਜੀਵਨ ਸ਼ੈਲੀ ਹੋਵੇ, ਛਾਤੀ ਵਿੱਚ ਦਰਦ ਨਾ ਰਹਿੰਦਾ ਹੋਵੇ, ਸਾਹ ਨਾ ਚੜ੍ਹਨਾ, ਧੜਕਣ ਤੇਜ਼ ਨਾ ਹੋਵੇ, ਚੱਕਰ ਆਉਣ ਜਾਂ ਬੇਹੋਸ਼ੀ ਜਾਂ ਹੋਸ਼ ਗੁਆਉਣ ਦਾ ਕੋਈ ਵੀ ਇਤਿਹਾਸ ਨਾ ਹੋਵੇ, ਬਲੱਡ ਪ੍ਰੈਸ਼ਰ ਅਤੇ ਖੂਨ ਵਿੱਚ ਸ਼ੂਗਰ ਦਾ ਸਹੀ ਪੱਧਰ ਹੋਵੇ, ਸਿਗਰਟ ਜਾਂ ਜ਼ਿਆਦਾ ਸ਼ਰਾਬ ਨਾ ਪੀਣ ਵਾਲੇ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਰਤੋਂ ਨਾ ਕਰਨ ਵਾਲੇ ਲੋਕ,  ਦਿਲ ਦੀ ਬਿਮਾਰੀ ਦਾ ਕੋਈ ਨਿੱਜੀ ਇਤਿਹਾਸ ਨਾ ਹੋਵੇ ਤਾਂ ਇਹ ਲੋਕ ਬਿਨ੍ਹਾਂ ਡਾਕਟਰ ਦੀ ਸਲਾਹ ਤੋਂ ਜਿੰਮ/ਕਸਰਤ/ਐਰੋਬਿਕਸ/ਤੈਰਾਕੀ ਸ਼ੁਰੂ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਜਿਨ੍ਹਾਂ ਲੋਕਾ ਦੀ ਉਮਰ 40 ਸਾਲ ਤੋਂ ਵੱਧ ਹੋਵੇ, ਸ਼ੂਗਰ ਮੋਟਾਪਾ ਅਤੇ ਬਲੱਡ ਪ੍ਰੈਸ਼ਰ ਹੋਵੇ, ਸਿਗਰਟ ਪੀਣ ਵਾਲੇ, ਘੱਟ ਕੰਮ ਕਰਨ ਵਾਲੀ ਜੀਵਨ ਸ਼ੈਲੀ, ਸਾਹ ਚੜ੍ਹਣਾ ਜਾ ਧੜਕਣ ਵਧਣਾ, ਖੂਨ ਪਤਲਾ ਕਰਨ ਵਾਲੀਆਂ ਦਵਾਈਆਂ ਵਰਤਣ ਵਾਲੇ, ਲੰਬੀ ਬਿਮਾਰੀ ਦੀਆਂ ਦਵਾਈਆਂ ਖਾਣ ਵਾਲੇ, ਦਿਲ ਦੀ ਬਿਮਾਰੀ, ਬਹੁਤ ਜ਼ਿਆਦਾ ਮੋਟਾਪਾ ਹੋਵੇ, ਅਧਰੰਗ ਦਾ ਇਤਿਹਾਸ ਹੋਵੇ ਤਾਂ ਇਨ੍ਹਾਂ ਲੋਕਾਂ ਨੂੰ ਡਾਕਟਰ ਦੀ ਸਲਾਹ ਨਾਲ ਹੀ ਜਿੰਮ ਕਰਨਾ ਚਾਹੀਦਾ ਹੈ। ਇਨ੍ਹਾਂ ਲੋਕਾਂ ਨੂੰ ਕੋਈ ਵੀ ਕਸਰਤ/ਗਤੀਵਿਧੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਮਾਹਿਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ।
 
ਡਾ. ਚੰਦਰ ਸ਼ੇਖਰ ਕੱਕੜ ਨੇ ਕਿਹਾ ਕਿ ਜਿੰਮ ਜਾਣ ਵਾਲੇ ਵਿਅਕਤੀਆਂ ਅਤੇ ਖਿਡਾਰੀਆਂ ਨੂੰ  ਕੁਦਰਤੀ ਭੋਜਨ ਖਾਣਾ ਚਾਹੀਦਾ ਹੈ। ਉਹਨਾਂ ਨੂੰ ਇੱਕ ਤੋਂ ਡੇਢ ਗ੍ਰਾਮ ਪ੍ਰਤੀ ਕਿਲੋਗ੍ਰਾਮ ਭਾਰ ਦੇ ਹਿਸਾਬ ਨਾਲ ਹਰ ਰੋਜ਼ ਪ੍ਰੋਟੀਨ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਪ੍ਰੋਟੀਨ ਪਾਊਡਰ ਨੂੰ ਸਾਵਧਾਨੀ ਨਾਲ ਵਰਤੋਂ। ਇਨ੍ਹਾਂ ਵਿੱਚ ਲੈਡ, ਆਰਸੈਨਿਕ ਅਤੇ ਹੋਰ ਭਾਰੀ ਧਾਤਾਂ ਹੋ ਸਕਦੀਆਂ ਹਨ। ਕਰੈਟਿਨ ਸਪਲੀਮੈਂਟ ਨੂੰ 3 ਤੋਂ 5 ਗ੍ਰਾਮ ਪ੍ਰਤੀ ਦਿਨ ਵਰਤਣਾ ਚਾਹੀਦਾ ਹੈ, ਜ਼ਿਆਦਾ ਵਰਤਣ ਨਾਲ ਗੁਰਦੇ ਖਰਾਬ ਹੋ  ਸਕਦੇ ਹਨ। ਉਹਨਾਂ ਕਿਹਾ ਕਿ ਪ੍ਰਮਾਣਿਤ ਉਤਪਾਦਾਂ ਦੀ ਸਹੀ ਚੋਣ ਕਰੋ। ਢੁੱਕਵੀਂ ਮਾਤਰਾ ਵਿੱਚ ਤਰਲ ਪਦਾਰਥ ਪੀਓ। ਮਹੀਨੇ ਵਿੱਚ ਵਿਟਾਮਿਨ ਡੀ 60000 ਆਈ.ਯੂ. ਲੈ ਸਕਦੇ ਹੋ। ਉਹਨਾਂ ਕਿਹਾ ਕਿ ਐਨਾਬੋਲਿਕ ਸਪਲੀਮੈਂਟ, ਐਨਰਜੀ ਡਰਿੰਕਸ, ਸਟੀਮੂਲੈਂਟਸ, ਕੈਫੀਨ ਦੀ ਵੱਧ ਮਾਤਰਾ ਵਿੱਚ ਵਰਤੋਂ ਨਾ ਕਰੋ। ਇਸ ਨੂੰ ਵਰਤਣ ਨਾਲ ਹਾਰਮੋਨਾਂ ਦਾ ਅਸੰਤੁਲਤ ਤੇ ਗੁਰਦੇ, ਜਿਗਰ ਅਤੇ ਦਿਲ ਨਾਲ ਸੰਬੰਧਿਤ ਬਿਮਾਰੀਆਂ ਲੱਗ ਸਕਦੀਆਂ ਹਨ। ਜੇਕਰ ਜ਼ਿਆਦਾ ਕਮਜ਼ੋਰੀ, ਥਕਾਵਟ, ਛਾਤੀ ਵਿੱਚ ਦਰਦ, ਸਾਹ ਚੜ੍ਹਨਾ, ਪੀਲੀਆ ਜਾਂ ਸੋਜ਼, ਪਿਸ਼ਾਬ ਦੇ ਰੰਗ ਵਿੱਚ ਬਦਲਾਅ ਹੋਵੇ ਤਾਂ ਤੁਰੰਤ ਡਾਕਟਰੀ ਸਲਾਹ ਲਵੋ। ਘਰ ਵਿੱਚ ਬਣੇ ਆਹਾਰ ਦਾ ਸੇਵਨ ਕਰੋ। ਪ੍ਰੋਟੀਨ ਦੇ ਕੁਦਰਤੀ ਸਰੋਤ ਮੁਰਗਾ, ਅੰਡਾ, ਮੱਛੀ, ਪਨੀਰ, ਸੋਇਆਬੀਨ, ਦਾਲਾਂ, ਦੁੱਧ, ਦਹੀਂ ਅਤੇ ਲੱਸੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹਰ ਰੋਜ਼ 3 ਤੋਂ 4 ਲੀਟਰ ਸਾਫ਼ ਪਾਣੀ ਪੀਣਾ ਚਾਹੀਦਾ ਹੈ।

Have something to say? Post your comment

 

More in Malwa

ਵਿਧਇਕ ਮਾਲੇਰਕੋਟਲਾ ਨੇ ਸਥਾਨਕ ਅਨਾਜ ਮੰਡੀ ਵਿਖੇ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਵਾਈ

ਆਂਗਣਵਾੜੀ ਵਰਕਰ ਅਤੇ ਹੈਲਪਰ ਯੂਨੀਅਨ ਵੱਲੋਂ ਹੱਕੀ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪਿਆ

ਸੇਵਾ ਪਖਵਾੜਾ ਤਹਿਤ ਭਾਜਪਾ ਨੇ ਲਾਇਆ ਖੂਨਦਾਨ ਕੈਂਪ 

ਮਾਲੇਰਕੋਟਲਾ ਦੇ ਪਿੰਡ ਅਜੀਮਾਬਾਦ ਵਿੱਚ ਪਰਾਲੀ ਸਾੜਨ ’ਤੇ ਮਾਮਲਾ ਦਰਜ

ਪਰਾਲੀ ਨੂੰ ਖ਼ੁਦ ਅੱਗ ਨਾ ਲਗਾਉਣ ਵਾਲੇ ਅਗਾਂਹਵਧੂ ਕਿਸਾਨਾਂ ਵੱਲੋਂ ਪਰਾਲੀ ਦੀ ਸਾਂਭ-ਸੰਭਾਲ ਬਿਨ੍ਹਾਂ ਅੱਗ ਲਾਏ ਕਰਨ ਦਾ ਸੱਦਾ

ਪੰਜਾਬੀ ਯੂਨੀਵਰਸਿਟੀ ਵਿਖੇ ਸਰਕਾਰੀ ਆਰਟਸ ਐਂਡ ਕਰਾਫਟ ਇੰਸਟਿਚਿਊਟ, ਨਾਭਾ ਦੇ ਵਿਦਿਆਰਥੀਆਂ ਦੀ ਚਿੱਤਰਕਲਾ ਪ੍ਰਦਰਸ਼ਨੀ ਆਰੰਭ

ਜ਼ਿਲ੍ਹਾ ਸਕੂਲ ਖੇਡਾਂ ਗੱਤਕੇ 'ਚ ਲੜਕੇ ਤੇ ਲੜਕੀਆਂ ਦੇ ਹੋਏ ਮੁਕਾਬਲੇ

ਪੰਜਾਬੀ ਯੂਨੀਵਰਸਿਟੀ ਵਿਖੇ 'ਵਿਸ਼ਵ ਫਾਰਮਾਸਿਸਟ ਦਿਵਸ' ਮਨਾਇਆ

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਝੋਨੇ ਦੀ ਖ਼ਰੀਦ ਲਈ ਸਾਰੇ ਪ੍ਰਬੰਧ ਮੁਕੰਮਲ : ਡੀ.ਐਮ.ਓ ਅਸਲਮ ਮੁਹੰਮਦ

ਰੇਲਵੇ ਵਿਭਾਗ ਵੱਲੋਂ ਵਿਸ਼ੇਸ਼ ਟ੍ਰੇਨਾਂ ਚਲਾਉਣ ਲਈ ਪ੍ਰਧਾਨ ਮੰਤਰੀ ਤੇ ਕੇਂਦਰੀ ਰੇਲਵੇ ਮੰਤਰੀ ਨੂੰ ਲਿਖੇ ਪੱਤਰ ਨੂੰ ਪਿਆ ਬੂਰ : ਪ੍ਰੋ. ਬਡੂੰਗਰ