ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਅੱਜ ਲੋਕ ਪ੍ਰਸ਼ਾਸਨ ਵਿਭਾਗ ਦੇ ਪ੍ਰੋਫ਼ੈਸਰ ਡਾ.ਰਾਜਬੰਸ ਸਿੰਘ ਗਿੱਲ ਨੇ ਡੀਨ, ਅਲੂਮਨੀ ਰਿਲੇਸ਼ਨਜ਼ ਦਾ ਅਹੁਦਾ ਸੰਭਾਲ਼ ਲਿਆ ਹੈ। ਉਨ੍ਹਾਂ ਵੱਲੋਂ ਅਹੁਦਾ ਸੰਭਾਲ਼ੇ ਜਾਣ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਅਤੇ ਡੀਨ ਅਕਦਾਮਿਕ ਮਾਮਲੇ ਪ੍ਰੋ.ਜਸਵਿੰਦਰ ਸਿੰਘ ਬਰਾੜ ਉਚੇਚੇ ਤੌਰ ਉੱਤੇ ਹਾਜ਼ਰ ਹੋਏ।
ਜਿ਼ਕਰਯੋਗ ਹੈ ਕਿ ਡਾ.ਰਾਜਬੰਸ ਸਿੰਘ ਗਿੱਲ ਯੂਨੀਵਰਸਿਟੀ ਵਿਖੇ ਬਤੌਰ ਡਾਇਰੈਕਟਰ, ਸੈਂਟਰ ਫਾਰ ਪਬਲਿਕ ਪਾਲਿਸੀ ਅਤੇ ਗਵਰਨੈਂਸ ਵਜੋਂ ਵੀ ਕਾਰਜਸ਼ੀਲ ਹਨ।ਡਾ. ਗਿੱਲ ਦੋ ਵਾਰ ਲੋਕ ਪ੍ਰਸ਼ਾਸ਼ਨ ਵਿਭਾਗ ਦੇ ਮੁਖੀ ਦਾ ਕਾਰਜ ਨਿਭਾ ਚੁੱਕੇ ਹਨ ਅਤੇ ਅੰਤਰ ਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੀਆਂ ਕਮੇਟੀਆਂ ਦੇ ਮੈਂਬਰ ਹਨ। ਡਾ. ਗਿੱਲ , ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਡੀਨ, ਮੈਂਬਰ ਸਿੰਡੀਕੇਟ ਅਤੇ ਮੈਂਬਰ ਸੈਨੇਟ ਰਹਿ ਚੁੱਕੇ ਹਨ। ਡਾ. ਗਿੱਲ ਪੰਜਾਬੀ ਯੂਨੀਵਰਸਿਟੀ ਵਿਖੇ ਯੂ.ਜੀ.ਪੀ.ਜੀ. ਪੰਜ ਸਾਲਾ ਪ੍ਰੋਗਰਾਮ ਦੇ ਐਡਮਿਸ਼ਨ ਕੋਆਰਡੀਨੇਟਰ, ਸੋਸ਼ਲ ਸਾਇੰਸਿਜ ਵਜੋਂ ਸੇਵਾ ਨਿਭਾ ਚੁੱਕੇ ਹਨ । ਡਾ. ਗਿੱਲ ਨੂੰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਨੀਤੀ ਵਿੱਚ ਮੁਹਾਰਤ ਹਾਸਿਲ ਹੈ।
ਇਸ ਮੌਕੇ ਤੇ ਡਾ. ਦਮਨਜੀਤ ਕੌਰ ਸੰਧੂ, ਡੀਨ ਇੰਟਰਨੈਸ਼ਨਲ ਅਫੇਅਰਜ਼ ਅਤੇ ਮੁਖੀ ਮਨੋਵਿਗਿਆਨ ਵਿਭਾਗ, ਡਾ.ਰਿਚਾ ਡੀਨ ਫਾਰਮੇਸੀ, ਡਾ.ਗੁਲਸ਼ਨ ਕੋਆਰਡੀਨੇਟਰ ਦਾਖ਼ਲਾ ਸੈੱਲ, ਡਾ. ਧਰਮਵੀਰ, ਡਾਇਰੈਕਟਰ ਆਈ.ਕਿਊ.ਏ.ਸੀ. ਸੈੱਲ, ਡਾ.ਮਨਜੀਤ ਸਿੰਘ ਪ੍ਰੋਫੈਸਰ ਅਪਲਾਇਡ ਮੈਨੇਜ਼ਮੈਂਟ, ਡਾ.ਜਸਦੀਪ ਸਿੰਘ ਤੂਰ ਮੁੱਖੀ ਅਰਥ ਸ਼ਾਸਤਰ ਵਿਭਾਗ, ਡਾ.ਸੰਦੀਪ ਕੌਰ ਮੁਖੀ ਇਤਿਹਾਸ ਅਤੇ ਪੰਜਾਬ ਇਤਿਹਾਸ ਅਧਿਐਨ ਵਿਭਾਗ, ਡਾ.ਅਪਰਦੀਪ ਕੌਰ ਮੁਖੀ ਜੌਗਰਫੀ, ਡਾ.ਯੋਗਿਤਾ ਮੁਖੀ ਫਾਰਮੇਸੀ, ਡਾ.ਨੈਨਸੀ ਮੁਖੀ, ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਅਤੇ ਪੰਜਾਬੀ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਦੇ ਸਾਰੇ ਅਧਿਕਾਰੀ ਅਤੇ ਯੂਨੀਵਰਸਿਟੀ ਦੀਆਂ ਹੋਰ ਸਖਸੀਅਤਾਂ ਉਚੇਚੇ ਤੌਰ ਤੇ ਸ਼ਾਮਿਲ ਹੋਏ।
ਇਸ ਤੋਂ ਇਲਾਵਾ ਡਾ.ਬਲਰਾਜ ਸਿੰਘ ਪ੍ਰੋਫੈਸਰ ਇਤਿਹਾਸ ਵਿਭਾਗ ਵਿਸ਼ੇਸ ਤੌਰ ਉੱਤੇ ਸ਼ਾਮਿਲ ਹੋਏ। ਲੋਕ ਪ੍ਰਸ਼ਾਸਨ ਵਿਭਾਗ ਦੇ ਡਾ. ਰਾਜਵਿੰਦਰ ਕੌਰ,ਡਾ.ਰਮਨੀਕ ਕੌਰ, ਡਾ.ਰਣਜੀਤ ਕੌਰ, ਡਾ.ਡੌਲੀ ਸ਼ਰਮਾ ਆਦਿ ਵੀ ਹਾਜ਼ਰ ਰਹੇ।