ਕੁਰਾਲੀ : ਠੇਕੇਦਾਰ ਅਮਰਜੀਤ ਸਿੰਘ ਮੈਮੋਰੀਅਲ ਫੁੱਟਬਾਲ ਕਲੱਬ ਵੱਲੋਂ ਸ਼ੁਰੂ ਕੀਤੀ ਗਈ ਫੁੱਟਬਾਲ ਲੀਗ ਦੇ ਇਸ ਹਫ਼ਤੇ ਦੇ ਰੋਮਾਂਚਕ ਮੈਚ ਅੱਜ ਕੁਰਾਲੀ ਸਟੇਡੀਅਮ ਵਿੱਚ ਖੇਡੇ ਗਏ। ਇਸ ਮੌਕੇ ਪਹਿਲੇ ਮੈਚ ਵਿੱਚ ਸਿੰਘਪੁਰਾ ਨੇ ਬਰੌਲੀ ਨੂੰ 2-1 ਨਾਲ ਦੂਜੇ ਮੈਚ ਵਿੱਚ ਅਧਰੇੜਾ ਨੇ ਕੁਬਾਹੇੜੀ ਨੂੰ 3-1 ਨਾਲ, ਤੀਜੇ ਮੈਚ ਵਿੱਚ ਤਿਊੜ ਨੇ ਭਾਗੋਵਾਲ ਨੂੰ 2-1 ਨਾਲ ਜਦਕਿ ਚੌਥੇ ਮੈਚ ਵਿੱਚ ਚਨਾਲੋਂ ਨੇ ਚਿੰਤਗੜ੍ਹ ਨੂੰ 4-0 ਨਾਲ ਮਾਤ ਦਿੱਤੀ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਇਸ ਮੌਕੇ ‘ਤੇ ਕਿਹਾ ਕਿ ਖੇਡਾਂ ਨਾਲ ਜਵਾਨਾਂ ਵਿੱਚ ਅਨੁਸ਼ਾਸਨ ਤੰਦਰੁਸਤੀ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਕੁਰਾਲੀ ਅਤੇ ਆਸ-ਪਾਸ ਦੇ ਖਿਡਾਰੀਆਂ ਵਿੱਚ ਬੇਅੰਤ ਹੁਨਰ ਮੌਜੂਦ ਹੈ ਅਤੇ ਜੇਕਰ ਉਨ੍ਹਾਂ ਨੂੰ ਸਹੀ ਮੌਕੇ ਮਿਲਣ ਤਾਂ ਇਹ ਖਿਡਾਰੀ ਰਾਜ ਪੱਧਰ ਤੋਂ ਲੈ ਕੇ ਕੌਮੀ ਪੱਧਰ ਤੱਕ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਖਿਡਾਰੀਆਂ ਨੂੰ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਤੇ ਕੌਂਸਲਰ ਰਮਾਕਾਂਤ ਕਾਲੀਆ, ਮਨੋਜ ਕੁਮਾਰ ਸਨੂਪੀ, ਜਸਮੀਤ ਸਿੰਘ ਫੁੱਟਬਾਲ ਕੋਚ, ਵਰਿੰਦਰ ਕੁਮਾਰ, ਸਤਨਾਮ ਸਿੰਘ ਰਾਣਾ, ਵਿਨੇ ਵਰਮਾ, ਗਿੰਨੀ ਕੁਰਾਲੀ, ਅਮਰਜੀਤ ਸਿੰਘ ਗੋਗੀ, ਮੇਜਰ ਸਿੰਘ ਚਨਾਲੋਂ, ਨਵੀਂਨ ਕੁਮਾਰ, ਚਨਪ੍ਰੀਤ ਸਿੰਘ ਗੋਲਡੀ ਚਨਾਲੋਂ, ਦਪਿੰਦਰ ਸਿੰਘ, ਜੱਸੀ ਭਾਗੋਵਾਲ, ਅਸ਼ੋਕ ਕੁਮਾਰ ਤਿਊੜ, ਅਵਤਾਰ ਸਿੰਘ ਬਰੋਲੀ ਅਤੇ ਜੱਗੀ ਅਧਰੇੜਾ ਹਾਜ਼ਰ ਸਨ।