Friday, October 03, 2025

Doaba

ਦਲ ਖਾਲਸਾ ਵੱਲੋਂ ਮਨਾਈ ਜਾਏਗੀ ਕਾਲ਼ੀ ਤੇ ਅੰਨ੍ਹੀ ਆਜ਼ਾਦੀ; 14 ਨੂੰ ਜਲੰਧਰ 'ਚ ਹੋਵੇਗਾ ਮਾਰਚ : ਗੁਰਨਾਮ ਸਿੰਘ ਮੂਣਕਾਂ

August 08, 2025 12:49 PM
SehajTimes

ਹੁਸ਼ਿਆਰਪੁਰ : ਦਲ ਖਾਲਸਾ ਅਤੇ ਸਿੱਖ ਯੂਥ ਆਫ਼ ਪੰਜਾਬ ਵੱਲੋਂ ਭਾਰਤੀ ਸਟੇਟ ਵੱਲੋਂ ਸਿੱਖਾਂ ਨਾਲ ਕੀਤੀਆਂ ਜਾ ਰਹੀਆਂ ਜ਼ਿਆਦਤੀਆਂ ਅਤੇ ਬੇਇਨਸਾਫੀਆਂ ਦੇ ਰੋਸ ਵੱਜੋਂ ਹਮੇਸ਼ਾਂ ਵਾਂਗ ਕਾਲ਼ੀ ਤੇ ਅੰਨ੍ਹੀ ਆਜ਼ਾਦੀ ਮਨਾਈ ਜਾ ਰਹੀ ਹੈ ਜਿਸ ਤਹਿਤ 14 ਅਗਸਤ ਨੂੰ ਜਲੰਧਰ ਵਿੱਚ ਰੋਸ ਮਾਰਚ ਕੀਤਾ ਜਾ ਰਿਹਾ ਹੈ| ਇਹ ਵਿਚਾਰ ਵੀਰਵਾਰ ਨੂੰ ਹੁਸ਼ਿਆਰਪੁਰ ਦੇ ਪ੍ਰੇਜ਼ੀਡੈਂਸੀ ਹੋਟਲ ਵਿੱਚ ਦਲ ਖਾਲਸਾ,ਸਿੱਖ ਯੂਥ ਆਫ਼ ਪੰਜਾਬ ਵੱਲੋਂ ਕਰਵਾਈ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਣਕਾਂ ਨੇ ਪ੍ਰਗਟ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਦੇ ਨਾਲ ਰੱਜ ਕੇ ਧੱਕੇਸ਼ਾਹੀਆਂ ਅਤੇ ਬੇਇਨਸਾਫੀਆਂ ਕੀਤੀਆਂ ਜਿਸ ਦਾ ਵਿਰੋਧ ਕਰਨ ਦਾ ਸਾਡਾ ਕਾਨੂੰਨੀ ਹੱਕ ਹੈ ਅਤੇ ਅਸੀਂ ਸੰਵਿਧਾਨਿਕ ਹੱਕ ਦਾ ਇਸਤੇਮਾਲ ਕਰਦੇ ਹੋਏ ਰੋਸ  ਪ੍ਰਦਰਸ਼ਨ ਜਾਰੀ ਰਖਿਆ ਹੋਇਆ ਹੈ ਇੱਕ ਸਵਾਲ ਦੇ ਜਵਾਬ ਵਿੱਚ ਗੁਰਨਾਮ ਸਿੰਘ ਮੂਨਕਾ ਨੇ ਕਿਹਾ ਕਿ ਸਿੱਖਾਂ ਵਾਸਤੇ ਅਤੇ ਮੁਲਕ ਦੇ ਹੋਰ ਬਸਿੰਦਿਆਂ ਵਾਸਤੇ ਕਾਨੂੰਨ ਵੱਖਰੇ ਵੱਖਰੇ ਨੇ ਅਤੇ ਇਸ ਦਾ ਖੁਲਾਸਾ ਵੀ ਸਰਕਾਰਾਂ ਜਿਆਦਾ ਤੌਰ ਤੇ ਕਰਦੀਆਂ ਰਹਿੰਦੀਆਂ ਹਨ ਜਿਸ ਦੀ ਇੱਕ ਮਿਸਾਲ ਸਿਰਸਾ ਵਾਲੇ ਸਾਧ ਦੀ ਵਾਰ-ਵਾਰ ਮਿਲ ਰਹੀ ਪੈਰੋਲ ਤੋਂ ਦਿੱਤੀ ਜਾ ਸਕਦੀ ਹੈ। ਜਦ ਕਿ ਦੂਜੇ ਪਾਸੇ ਸਿੱਖ ਕੌਮ ਦੇ ਜੁਝਾਰੂ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਡੱਕੇ ਹੋਏ ਹਨ ਅਤੇ ਉਹਨਾਂ ਦੀਆਂ ਰਿਹਾਈ ਦੀਆਂ ਸਾਰੀਆਂ ਕੋਸ਼ਿਸ਼ਾਂ ਹੁਣ ਤੱਕ ਫੇਲ ਹੋ ਚੁੱਕੀਆਂ ਹਨ। ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਣਕਾਂ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਤੇ ਏਜੰਸੀਆਂ ਨੇ ਜਾਣ ਬੁੱਝ ਕੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਵਿੱਚ ਲਾਇਆ ਹੋਇਆ ਹੈ ਅਤੇ ਵੱਧ ਤੋਂ ਵੱਧ ਬਦਨਾਮੀ ਨਸ਼ਿਆਂ ਨੂੰ ਲੈ ਕੇ ਪੰਜਾਬ ਦੀ ਕੀਤੀ ਜਾ ਰਹੀ ਹੈ। ਅਸਲੀਅਤ ਇਹ ਹੈ ਕਿ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਲੋਕ ਸਿਆਸੀ ਲੋਕ ਸਰਕਾਰਾਂ ਬਣਾਉਂਦੇ ਆ ਰਹੇ ਹਨ ਪਰ ਨਸ਼ਿਆਂ ਦੇ ਮੁੱਦੇ ਨੂੰ ਖਤਮ ਨਹੀਂ ਕਰਨਾ ਚਾਹ ਰਹੇ ਹੁਣ ਵੀ ਪੰਜਾਬ ਦੀ ਮੌਜੂਦਾ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਪ੍ਰਪੰਚ ਰਚਾਇਆ ਜਾ ਰਿਹਾ ਹੈ ਅਜੇ ਵੀ ਪੰਜਾਬ ਵਿੱਚ ਨੌਜਵਾਨ ਨਸ਼ਿਆਂ ਦੇ ਓਵਰਡੋਜ ਨਾਲ ਮਰ ਰਹੇ ਹਨ। ਪਿੱਛੇ ਜਿਹੇ ਹੁਸ਼ਿਆਰਪੁਰ ਦੇ ਇੱਕ ਮੈਡੀਕਲ ਮਾਰਕੀਟ ਵਿੱਚ ਵੀ ਨਸ਼ਿਆਂ ਦੇ ਨਾਲ ਨੌਜਵਾਨ ਦੀ ਮੌਤ ਅਤੇ ਇੱਕ ਹੋਰ ਵਿਅਕਤੀ ਦੇ ਨਸ਼ੇ ਵਿੱਚ ਬੇਸੁੱਧ ਹੋ ਕੇ ਡਿੱਗੇ ਹੋਣ ਦੀ ਹਿਰਦੇ ਵੇਦਕ ਖਬਰ ਮਿਲੀ ਜੋ ਯੁੱਧ ਨਸ਼ਿਆਂ ਵਿਰੁੱਧ ਦਾ ਪ੍ਰਪੰਚ ਰਚਣ ਵਾਲੀ ਸਰਕਾਰ ਦੇ ਮੂੰਹ ਤੇ ਕਰਾਰੀ ਚਪੇੜ ਹੈ | ਉਹਨਾਂ ਕਿਹਾ ਕਿ ਦਲ ਖਾਲਸਾ ਤੇ ਸਿੱਖ ਯੂਥ ਆਫ਼ ਪੰਜਾਬ ਵੱਲੋਂ ਆਯੂਰ ਜੀਵਨ ਸੰਸਥਾ ਦੇ ਸਹਿਯੋਗ ਨਾਲ ਪੂਰੇ ਪੰਜਾਬ ਵਿੱਚ " ਨਸ਼ਿਆਂ ਤੋਂ ਆਜ਼ਾਦੀ" ਮੁਹਿੰਮ ਚਲਾਈ ਹੋਈ ਹੈ ਜਿਸ ਤਹਿਤ ਨੌਜਵਾਨਾਂ ਨੂੰ ਕੌਂਸਲਿੰਗ ਅਤੇ ਦਵਾਈਆਂ ਦੇ ਨਾਲ ਨਸ਼ਾ ਛੱਡਣ ਤੋਂ ਪ੍ਰੇਰਿਤ ਕੀਤਾ ਜਾ ਰਿਹਾ ਹੈ | ਇਸ ਮੌਕੇ ਆਯੁਰ  ਜੀਵਨ ਦੇ ਸੰਚਾਲਕ ਅਤੇ ਦਲ ਖਾਲਸਾ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪ੍ਰਧਾਨ ਬਲਜਿੰਦਰ ਸਿੰਘ ਨੇ ਕਿਹਾ ਕਿ ਦਲ ਖਾਲਸਾ ਵੱਲੋਂ ਅਰੰਭੀ ਨਸ਼ਿਆਂ ਤੋਂ ਆਜ਼ਾਦੀ ਮੁਹਿੰਮ ਤਹਿਤ ਹੁਣ ਤੱਕ ਬਹੁਤ ਸਾਰੇ ਨੌਜਵਾਨ ਨਸ਼ਿਆਂ ਤੋਂ ਮੁਕਤ ਕੀਤੇ ਜਾ ਚੁੱਕੇ ਹਨ| ਉਹਨਾਂ ਕਿਹਾ ਕਿ ਹੁਣ ਦਲ ਖਾਲਸਾ ਅਤੇ ਆਜੁਰ ਜੀਵਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਪਹਿਲਾਂ 20 ਸਾਲ ਤੱਕ ਦੀ ਉਮਰ ਦੇ ਨੌਜਵਾਨਾਂ ਨੂੰ ਮੁਫਤ ਦਵਾਈ ਦਿੱਤੀ ਜਾ ਰਹੀ ਹੈ  ਅਤੇ ਹੁਣ ਕੇਵਲ ਹੁਸ਼ਿਆਰਪੁਰ ਜ਼ਿਲੇ ਦੇ 25 ਸਾਲ ਦੀ ਉਮਰ ਤੱਕ ਜਿਹੜੇ ਵੀ ਨੌਜਵਾਨ ਲੋੜਵੰਦ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਹੋਣ ਉਹਨਾਂ ਨੂੰ ਵੀ ਦੁਆਈ ਮੁਫਤ ਦਿਤੀ ਜਾਏਗੀ | ਉਹਨਾਂ ਸਮਾਜ ਦੀਆਂ ਸਾਰੀਆਂ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਦਲ ਖਾਲਸਾ ਤੇ ਆਯੁਰ ਜੀਵਨ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਆਪਣਾ ਸਾਥ ਦੇਣ

Have something to say? Post your comment

 

More in Doaba

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਸਥਾਨ ਰਾਜੌਰੀ (ਜੰਮੂ-ਕਸ਼ਮੀਰ) ਲਈ ਤਿੰਨ ਰੋਜ਼ਾ ਧਾਰਮਿਕ ਯਾਤਰਾ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ

ਹਰਦੀਪ ਸਿੰਘ ਮੁੰਡੀਆਂ ਨੇ 2.19 ਕਰੋੜ ਰੁਪਏ ਦੇ ਛੇ ਮੁੱਖ ਸੜਕੀ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖਿਆ

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ