ਬਜਟ ਵਿੱਚ ਕੀਤੀ ਗਈ ਵਿਭਾਗ ਦੇ ਐਲਾਨਾਂ ਦੀ ਸਮੀਖਿਆ ਕੀਤੀ
ਚੰਡੀਗੜ੍ਹ : ਹਰਿਆਣਾ ਦੇ ਪਸ਼ੁਪਾਲਨ ਅਤੇ ਡੇਅਰਿੰਗ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਸਾਰੀ ਗੌਸ਼ਾਲਾਵਾਂ ਵਿੱਚ ਗੋਬਰ ਗੈਸ ਪਲਾਂਟ ਸਥਾਪਿਤ ਕਰਨ, ਇਸ ਦੇ ਇਲਾਵਾ ਇੱਥੇ ਗੋਬਰ ਨਾਲ ਹੀ ਪੇਂਟ ਬਨਾਉਣ ਅਤੇ ਦੁੱਧ ਨਾਲ ਵੱਖ ਵੱਖ ਤਰਾਂ੍ਹ ਦੇ ਉਤਪਾਦ ਬਨਾਉਣ ਦੀ ਸੰਭਾਵਨਾਵਾਂ ਦੀ ਤਲਾਸ਼ ਕਰਨ। ਇਸ ਦੇ ਨਾਲ ਜਿੱਥੇ ਗੌਸ਼ਾਲਾਵਾਂ ਖਰਚ ਦੇ ਮਾਮਲੇ ਵਿੱਚ ਸਵੈ-ਨਿਰਭਰ ਬਣ ਸਕੇਂਗੀ ਉੱਥੇ ਲੋਕਾਂ ਨੂੰ ਬੇਹਤਰ ਗੁਣਵੱਤਾ ਵਾਲੇ ਦੁੱਧਭ- ਉਤਪਾਦ ਮਿਲ ਸਕਣਗੇ।
ਸ੍ਰੀ ਰਾਣਾ ਅੱਜ ਇੱਥੇ ਪਸ਼ੁਪਾਲਨ ਅਤੇ ਡੇਅਰਿੰਗ ਵਿਭਾਗ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਅਗਵਾਈ ਕਰ ਰਹੇ ਸਨ।
ਇਸ ਮੌਕੇ 'ਤੇ ਮੀਟਿੰਗ ਵਿੱਚ ਪਸ਼ੁਪਾਲਨ ਅਤੇ ਡੇਅਰੀ ਵਿਭਾਗ ਦੇ ਕਮੀਸ਼ਨਰ ਅਤੇ ਸਕੱਤਰ ਸ੍ਰੀ ਵਿਜੈ ਦਹਿਯਾ, ਜਨਰਲ ਡਾਇਰੈਕਟਰ ਡਾ. ਪ੍ਰੇਮ ਸਿੰਘ ਦੇ ਇਲਾਵਾ ਹੋਰ ਸੀਨੀਅਰ ਅਧਿਕਾਰੀ ਮੌਜ਼ੂਦ ਸਨ।
ਪਸ਼ੁਪਾਲਨ ਅਤੇ ਡੇਅਰਿੰਗ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਉਹ ਕਰਨਾਲ ਸਥਿਤ ਨੇਸ਼ਨਲ ਡੇਅਰੀ ਰਿਸਰਚ ਇੰਸਟਿਟਯੂਟ ਦੇ ਵਿਗਿਆਨਿਕਾਂ ਨਾਲ ਮੀਟਿੰਗ ਕਰਕੇ ਇਸ ਇੰਸਟਿਟਯੂਟ ਦੀ ਆਧੁਨਿਕ ਤਕਨੀਕਾਂ ਨੂੰ ਸਿਖਣ ਅਤੇ ਸੂਬੇ ਦੇ ਪਸ਼ੂਆਂ ਦੀ ਨਸਲ ਸੁਧਾਰ ਅਤੇ ਉਨ੍ਹਾਂ ਦੇ ਦੁੱਧ ਉਤਪਾਦ ਆਦਿ ਵਿੱਚ ਪ੍ਰਯੋਗ ਕਰਨ। ਉਨ੍ਹਾਂ ਨੇ ਐਨਡੀਆਰਆਈ ਦਾ ਵੱਧ ਤੋਂ ਵੱਧ ਪ੍ਰਯੋਗ ਕਰਨ ਦੀ ਸੰਭਾਵਨਾਵਾਂ ਨੂੰ ਤਲਾਸ਼ਣ ਦੇ ਨਿਰਦੇਸ਼ ਦਿੱਤੇ।
ਸ੍ਰੀ ਸ਼ਿਆਮ ਸਿੰਘ ਰਾਣਾ ਨੇ ਮਾਰਚ 2025 ਵਿੱਚ ਵਿਤ ਮੰਤਰੀ ਵੱਲੋਂ ਪੇਸ਼ ਕੀਤੇ ਬਜਟ ਵਿੱਚ ਕੀਤੇ ਬਜਟ ਵਿੱਚ ਕੀਤੀ ਗਈ ਵਿਭਾਗ ਦੇ ਐਲਾਨਾਂ ਦੀ ਸਮੀਖਿਆ ਕੀਤੀ ਅਤੇ ਇਨ੍ਹਾਂ ਸਾਰਿਆਂ ਨੂੰ ਤੈਅ ਸਮੇ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੇ ਮਹਿਲਾਵਾਂ ਨੂੰ ਡੇਅਰੀ ਸਥਾਪਿਤ ਕਰਨ ਲਈ ਇੱਕ ਲੱਖ ਰੁਪਏ ਤੱਕ ਐਲਾਨ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਅਧਿਕਾਰੀਆਂ ਨੂੰ ਜ਼ਰਜ਼ਰ ਹਾਲਾਤ ਦੇ ਪਸ਼ੂ ਮੈਡੀਕਲ ਇਮਾਰਤ ਨੂੰ ਜਰੂਰਤ ਦੇ ਅਨੁਸਾਰ ਉਸਾਰੀ ਕਰਨ ਅਤੇ ਨਵੀ ਇਮਾਰਤ ਬਨਾਉਣ ਦੇ ਵੀ ਨਿਰਦੇਸ਼ ਦਿੱਤੇ।
ਹਰਿਆਣਾ ਰਾਜ ਭੰਡਾਰਣ ਨਿਗਮ ਨਾਲ ਸਬੰਧਿਤ ਐਲਾਨਾਂ ਦੀ ਵੀ ਸਮੀਖਿਆ ਕੀਤੀ
ਮੀਟਿੰਗ ਤੋਂ ਬਾਅਦ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ੍ਰੀ ਸ਼ਿਆਮ ਸਿੰਘ ਰਾਣਾ ਨੇ ਹਰਿਆਣਾ ਰਾਜ ਭੰਡਾਰਣ ਨਿਗਮ ਨਾਲ ਸਬੰਧਿਤ ਐਲਾਨਾਂ ਦੀ ਵੀ ਸਮੀਖਿਆ ਕੀਤੀ ਅਤੇ ਨਿਗਮ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਰਾਜ ਵਿੱਚ 3 ਲੱਖ ਮੀਟ੍ਰਿਕ ਟਨ ਸਮਰਥਾ ਦੇ ਨਵੇ ਗੋਦਾਮ ਜਲਦ ਤੋਂ ਜਲਦ ਬਣਾਏ ਜਾਣ। ਇਸ ਦੌਰਾਨ ਕੋਸ਼ਿਸ਼ ਕਰਨ ਕਿ ਗੋਦਾਮ ਦੇ ਨਾਲ ਹੀ ਵਧੀਕ ਜਮੀਨ ਉਪਲਬਧ ਹੋਵੇ ਤਾਂ ਜੋ ਨਾਲ ਹੀ ਫਸਲਾਂ ਦਾ ਖਰੀਦ ਕੇਂਦਰ ਬਣਾਇਆ ਜਾ ਸਕੇ। ਉਨ੍ਹਾਂ ਆਧੁਨਿਕ ਤਕਨੀਕ ਦਾ ਇੱਕ ਲੱਖ ਟਨ ਸਮਰਥਾ ਦਾ ਪ੍ਰਸਤਾਵਿਤ ਸਾਯਲੋ ਅਤੇ ਹਿਸਾਰ ਏਅਰਪੋਰਟ 'ਤੇ ਬਨਣ ਵਾਲੇ ਗੋਦਾਮ ਦੇ ਕੰਮ ਦੀ ਤਰੱਕੀ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਸਾਰੇ ਕੰਮ ਤੈਅ ਸਮੇ ਵਿੱਚ ਪੂਰਾ ਕਰਨ ਦੇ ਨਿਰਦੇਸ਼ ਦਿੱਤੇ।
ਇਸ ਮੌਕੇ 'ਤੇ ਮੀਟਿੰਗ ਵਿੱਚ ਹਰਿਆਣਾ ਰਾਜ ਭੰਡਾਰਣ ਨਿਗਮ ਲਿਮਿਟੇਡ ਦੇ ਪ੍ਰਬੰਧ ਨਿਰਦੇਸ਼ਕ ਡਾ. ਸ਼ਾਲੀਨ ਵੀ ਮੌਜ਼ੂਦ ਸਨ।