Friday, December 05, 2025

Malwa

ਕੇਂਦਰ ਸਰਕਾਰ ਬੇਅਦਬੀਆਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਵੇ : ਪ੍ਰੋ. ਬਡੂੰਗਰ

August 04, 2025 10:54 PM
SehajTimes

 

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕੇਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਵੱਖੋ ਵੱਖ ਥਾਵਾਂ ਤੇ ਹੋਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖਾਂ ਨੂੰ ਧਾਰਮਿਕ ਚਿੰਨ ਪਹਿਨਣ ਤੋਂ ਰੋਕਣ ਅਤੇ ਪੰਜ ਕਕਾਰਾਂ ਵਿੱਚ ਸ਼ਾਮਿਲ ਕੜੇ ਆਦਿ ਨੂੰ ਇਮਤਿਹਾਨਾਂ ਵਿੱਚ ਉਤਾਰ ਕੇ ਜਾਣ ਦੀਆਂ ਕਾਰਵਾਈਆਂ ਤੇ ਮੁਕੰਮਲ ਤੌਰ ਤੇ ਨੱਥ ਪਾਉਣ ਲਈ ਸਖਤ ਕਾਨੂੰਨ ਬਣਾਇਆ ਜਾਵੇ ।
ਉਹਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦੀ ਬੇਅਦਬੀਆਂ ਦੇ ਮਾਮਲੇ ਤੇ ਸਖਤ ਕਾਨੂੰਨ ਬਣਾਏਗੀ ਤਾਂ ਵੱਖ ਵੱਖ ਥਾਵਾਂ ਤੇ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਕਾਬੂ ਪੈ ਸਕੇਗਾ, ਕਿਉਂਕਿ ਅੱਜ ਕੇਵਲ ਦੇਸ਼ ਹੀ ਨਹੀਂ ਬਲਕਿ ਵਿਸ਼ਵ ਦੇ ਸਮੁੱਚੇ ਦੇਸ਼ਾਂ ਵਿੱਚ ਸਿੱਖਾਂ ਵੱਲੋਂ ਵਾਸਾ ਕਰਕੇ ਆਪਣੇ ਗੁਰਧਾਮ ਬਣਾਏ ਹੋਏ ਹਨ ਤੇ ਜੇਕਰ ਕੇਂਦਰ ਸਰਕਾਰ ਇਸ ਮਾਮਲੇ ਸਬੰਧੀ ਸਖਤ ਰੁੱਖ ਅਪਣਾ ਕੇ ਬੇਅਦਬੀਆਂ ਦੇ ਮਾਮਲੇ ਤੇ ਕਾਨੂੰਨ ਬਣਾਏਗੀ ਤਾਂ ਸਮੁੱਚੇ ਦੇਸ਼ ਭਰ ਦੇ ਵਾਸੀ ਇਸ ਮਾਮਲੇ ਸਬੰਧੀ ਜਾਣੂੰ ਹੋ ਸਕਣਗੇ।
 ਪ੍ਰੋਫੈਸਰ ਬਡੁੰਗਰ ਨੇ ਕਿਹਾ ਕਿ ਪੰਜ ਕਕਾਰਾਂ ਵਿੱਚ ਸ਼ਾਮਿਲ ਕੜਾ ਸਿੱਖਾਂ ਲਈ ਅਹਿਮ ਸਥਾਨ ਰੱਖਦਾ ਹੈ ਤੇ ਇਮਤਿਹਾਨਾਂ ਵਿੱਚ ਕੜੇ ਨੂੰ ਉਤਾਰ ਕੇ ਜਾਣਾ ਮਰਿਆਦਾ ਦੀ ਵੀ ਉਲੰਘਣਾ ਹੈ ।

Have something to say? Post your comment