ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਦੀ ਅਗਵਾਈ ਅਧੀਨ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਪੀ.ਐਮ ਕਿਸਾਨ ਸਨਮਾਨ ਨਿਧੀ ਦੀ 20ਵੀ ਕਿਸ਼ਤ ਜਾਰੀ ਕਰਨ ਸੰਬੰਧੀ ਵੀਡੀਓ ਕਾਨਫਰੰਸ ਵਿੱਚ ਭਾਗ ਲਿਆ ਗਿਆ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਐਸ.ਏ.ਐਸ ਨਗਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 19568 ਕਿਸਾਨ ਪਰਿਵਾਰਾਂ ਦੀ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ 2000 ਦੀ ਵਿੱਤੀ ਸਹਾਇਤਾ ਇਸ 20 ਵੀ ਕਿਸ਼ਤ ਰਾਹੀਂ ਜਾਰੀ ਕਰ ਦਿੱਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਕਿਸਾਨਾਂ ਦੀਆਂ ਕਿਸ਼ਤਾਂ ਰੁਕੀਆਂ ਹੋਈਆਂ ਹਨ, ਉਹ ਖੇਤੀਬੜੀ ਵਿਭਾਗ ਦੇ ਦਫਤਰਾਂ ਨਾਲ ਸੰਪਰਕ ਕਰਕੇ ਆਪਣੇ ਬੈਂਕ ਖਾਤੇ ਦੀ ਈ.ਕੇ.ਵਾਈ.ਸੀ, ਫਰਦ ਦੀ ਲੈਂਡ ਸੀਡਿੰਗ ਆਦਿ ਸਬੰਧੀ ਕਾਰਵਾਈ ਕਰਵਾ ਕੇ ਆਪਣੀਆ ਕਿਸ਼ਤਾਂ ਜਾਰੀ ਕਰਵਾ ਸਕਦੇ ਹਨ। ਇਸ ਦੇਸ਼ ਪੱਧਰੀ ਪ੍ਰੋਗਰਾਮ ਵਿੱਚ ਡਾ ਸ਼ੁਭਕਰਨ ਸਿੰਘ ਬਲਾਕ ਖੇਤੀਬਾੜੀ ਅਫਸਰ ਖਰੜ, ਖੇਤੀਬਾੜੀ ਵਿਕਾਸ ਅਫਸਰ ਡਾ ਗੁਰਦਿਆਲ ਕੁਮਾਰ ,ਡਾ. ਵਿਵੇਕ ਸ਼ੰਕਰ,ਡਾ. ਸੁੱਚਾ ਸਿੰਘ ,ਸ਼੍ਰੀ ਰਮੇਸ਼ ਕੁਮਾਰ ਪਿੰਡ ਚੌਲਟਾਂ ਕਲਾ ਦੇ ਸਰਪੰਚ ਸ਼੍ਰੀ ਮਨੀਸ਼ ਕੁਮਾਰ, ਅਗਾਂਹਵਧੂ ਕਿਸਾਨ ਤਰਜਿੰਦਰ ਸਿੰਘ ,ਅਵਤਾਰ ਸਿੰਘ ,ਉਜਾਗਰ ਸਿੰਘ ਲਖਮੀਰ ਸਿੰਘ ,ਕਮਲਜੀਤ ਸਿੰਘ, ਨਰਿੰਦਰ ਸਿੰਘ ,ਕਪਤਾਨ ਸਿੰਘ ਅਤੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਕਿਸਾਨਾਂ ਵੱਲੋਂ ਭਾਗ ਲਿਆ ਗਿਆ।