Thursday, December 18, 2025

Malwa

ਐੱਪਲ ਆਈਫੋਨ ਵਿਕਰੇਤਾ ਨੇ ਡੀਲਰਾਂ ਨੂੰ ਵੰਡੇ ਇਨਾਮ 

July 26, 2025 03:58 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਮੋਬਾਇਲ ਫ਼ੋਨ ਦੇ ਖੇਤਰ ਵਿੱਚ ਵੱਡਾ ਨਾਮਣਾ ਖੱਟਣ ਵਾਲੀ ਕੰਪਨੀ ਐੱਪਲ ਆਈਫੋਨ ਦੇ ਪ੍ਰਮੁੱਖ ਡਿਸਟ੍ਰੀਬਿਊਟਰ ਸੁਪਰ ਪਾਵਰ ਗੈਜੇਟਸ ਪ੍ਰਾਈਵੇਟ ਲਿਮਿਟਿਡ ਵੱਲੋਂ ਪੰਜਾਬ ਦੇ 11 ਜ਼ਿਲਿਆਂ ਵਿੱਚ ਕਾਰਗੁਜ਼ਾਰੀ ਦੇ ਆਧਾਰ ’ਤੇ ਚੋਟੀ ਦੇ ਡੀਲਰਾਂ ਨੂੰ ਇਨਾਮ ਵਜੋਂ ਰੌਇਲ ਐਨਫੀਲਡ ਬੁਲੇਟ ਮੋਟਰਸਾਈਕਲ ਅਤੇ ਹੋਂਡਾ ਐਕਟਿਵਾ ਸਕੂਟਰਾਂ ਨਾਲ ਸਨਮਾਨਿਤ ਕੀਤਾ ਗਿਆ। ਇਹ ਇਨਾਮ ਕੰਪਨੀ ਦੀ ਵਿਕਰੀ ਮੁਹਿੰਮ ਐਪਲ ਵਾਲੀ ਦੀਵਾਲੀ 2.0 ਰਿਵਾਰਡਜ਼ 2025 ਤਹਿਤ ਦਿੱਤੇ ਗਏ ਹਨ ਜਿਸਦਾ ਉਦੇਸ਼ ਵਿਕਰੇਤਾ ਨੈਟਵਰਕ ਵਿੱਚ ਉਤਸ਼ਾਹ ਤੇ ਪ੍ਰੋਤਸਾਹਨ ਪੈਦਾ ਕਰਨਾ ਹੈ। ਜੇਤੂ ਡੀਲਰਾਂ ਨੂੰ ਇਨਾਮ ਤਕਸੀਮ ਕਰਨ ਮੌਕੇ ਐਪਲ ਕੰਪਨੀ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉੱਘੇ ਉਦਯੋਗਪਤੀ ਅਤੇ ਰੋਟਰੀ ਦੇ ਸਾਬਕਾ ਗਵਰਨਰ ਘਨਸ਼ਿਆਮ ਕਾਂਸਲ ਅਤੇ ਪ੍ਰੇਮ ਗੁਪਤਾ ਨੇ ਵਿਜੇਤਾ ਡੀਲਰਾਂ ਨੂੰ ਇਨਾਮ ਸੌਂਪੇ।
ਇਸ ਮੌਕੇ ਸੁਪਰ ਪਾਵਰ ਗੈਜੇਟਸ ਪ੍ਰਾਈਵੇਟ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਅਨਿਲ ਜੁਨੇਜਾ ਨੇ ਕਿਹਾ ਕਿ ਸਾਡੀ ਕੰਪਨੀ ਦੀ ਤਾਕਤ ਸਾਡੇ ਡੀਲਰ ਸਾਥੀ ਹਨ ਅਤੇ ਇਨ੍ਹਾਂ ਇਨਾਮਾਂ ਰਾਹੀਂ ਡੀਲਰਾਂ ਦੀ ਮਿਹਨਤ, ਸਮਰਪਣ ਅਤੇ ਗਾਹਕ-ਕੇਂਦਰਿਤ ਵਿਵਹਾਰ ਨੂੰ ਮਾਨਤਾ ਦੇ ਰਹੇ ਹਾਂ। ਉਹਨਾਂ ਕਿਹਾ ਕਿ ਸੁਪਰ ਪਾਵਰ ਗੈਜੇਟਸ ਪ੍ਰਾਈਵੇਟ ਲਿਮਿਟਿਡ ਆਪਣੇ ਡੀਲਰ ਨੈਟਵਰਕ ਨੂੰ ਵਿਅਕਤੀਗਤ ਪੱਧਰ ’ਤੇ ਮਾਨਤਾ ਦੇਣ ਅਤੇ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਕੰਪਨੀ ਦਾ ਉਦੇਸ਼ ਉੱਚ-ਮਿਆਰੀ ਉਤਪਾਦਾਂ ਰਾਹੀਂ ਗ੍ਰਾਹਕ ਸੰਤੁਸ਼ਟੀ ਅਤੇ ਵਿਕਰੀ ਵਿੱਚ ਨਿਰੰਤਰ ਵਾਧਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਇਨਾਮ ਸਮਾਰੋਹ ਪੰਜਾਬ ਦੇ ਵੱਖ-ਵੱਖ 11 ਜ਼ਿਲਿਆਂ ਵਿੱਚ ਕੰਮ ਕਰ ਰਹੇ ਟੌਪ ਡੀਲਰਾਂ ਲਈ ਇੱਕ ਪ੍ਰੇਰਕ ਬਣਕੇ ਸਾਹਮਣੇ ਆਇਆ ਅਤੇ ਜੇਤੂ ਡੀਲਰਾਂ ਨੇ ਕੰਪਨੀ ਵੱਲੋਂ ਮਿਲ ਰਹੀ ਮਾਨਤਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਵਧੀਆ ਨਤੀਜੇ ਲਿਆਉਣ ਲਈ ਪ੍ਰੇਰਿਤ ਕਰੇਗਾ।

Have something to say? Post your comment

 

More in Malwa

ਵਿਧਾਇਕ ਭਾਰਜ ਦੇ ਜੱਦੀ ਪਿੰਡ ਤੋਂ 'ਆਪ' ਉਮੀਦਵਾਰ ਚੋਣ ਹਾਰ ਗਿਆ

ਨੌਜਵਾਨਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ ਕਿਹਾ "ਆਪ" ਵਾਅਦਿਆਂ ਤੇ ਨਹੀਂ ਉਤਰੀ ਖ਼ਰੀ 

ਅਕਾਲੀ ਆਗੂ ਵਿਨਰਜੀਤ ਗੋਲਡੀ ਨੇ ਘੇਰੀ 'ਆਪ' ਸਰਕਾਰ 

ਸਾਈਕਲਿਸਟ ਮਨਮੋਹਨ ਸਿੰਘ ਦਾ ਕੀਤਾ ਸਨਮਾਨ

ਬਾਜਵਾ ਪਰਵਾਰ ਨੇ ਅਕਾਲਗੜ੍ਹ 'ਚ ਪਾਈਆਂ ਵੋਟਾਂ 

ਪਰਮਿੰਦਰ ਢੀਂਡਸਾ ਨੇ ਜੱਦੀ ਪਿੰਡ ਉਭਾਵਾਲ 'ਚ ਪਾਈ ਵੋਟ 

ਪੈਨਸ਼ਨਰ ਦਿਹਾੜੇ ਦੀਆਂ ਤਿਆਰੀਆਂ ਨੂੰ ਲੈਕੇ ਕੀਤੀ ਚਰਚਾ 

ਮਾਲੇਰਕੋਟਲਾ ਹਲਕਾ ਦੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਜਿੱਤ ਪ੍ਰਾਪਤ ਕਰਨਗੇ : ਤਰਸੇਮ ਕਲਿਆਣ

ਚੋਣ ਅਮਲਾ ਚੋਣ ਸਮਗਰੀ ਲੈਕੇ ਪੋਲਿੰਗ ਬੂਥਾਂ ਲਈ ਰਵਾਨਾ 

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ