ਕਿਹਾ ਐਮ ਸੀ ,ਬਲਾਕ ਪ੍ਰਧਾਨ ਨਸ਼ਾ ਤਸਕਰਾਂ ਦੀ ਜ਼ਮਾਨਤਾਂ ਨਾ ਕਰਵਾ ਕੇ ਕਰਵਾਉਣ ਉਨ੍ਹਾਂ ਦੀਆਂ ਬੱਜਰ ਗਲਤੀਆਂ ਦਾ ਅਹਿਸਾਸ
ਡੇਰਾਬੱਸੀ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਜੀ ਤੇ ਪੰਜਾਬ ਪ੍ਰਭਾਰੀ ਮਨੀਸ਼ ਸਿਸੋਦੀਆ ਜੀ ਦੇ ਮਾਰਗ ਦਰਸ਼ਨ ਤਹਿਤ ਪੰਜਾਬ ਵਿੱਚ ਆਰੰਭ ਹੋਈਆਂ ਨਸ਼ਾ ਮੁਕਤੀ ਯਾਤਰਾਵਾਂ ਵਾਰਡਾਂ ਚ ਨਸ਼ਿਆਂ ਖ਼ਿਲਾਫ਼ ਖ਼ਬਰਦਾਰ ਕਰਨ ਤੱਕ ਜਾਰੀ ਰਹਿਣਗੀਆਂ। ਇਹ ਪ੍ਰਗਟਾਵਾ, ਐਮ ਐਲ ਏ ਡੇਰਾਬੱਸੀ ਕੁਲਜੀਤ ਸਿੰਘ ਰੰਧਾਵਾ ਨੇ ਵਾਰਡ ਨੰਬਰ 9,10,11,15,14,16ਚ ਪੁੱਜ ਕੇ ਲੋਕਾਂ ਨਾਲ ਸਿੱਧਾ ਸੰਵਾਦ ਰਚਾਉਣ ਮੌਕੇ ਕੀਤਾ। ਉਨ੍ਹਾਂ ਨੇ ਲੋਕਾਂ ਤੋਂ ਇਹ ਵੀ ਸੁਝਾਅ ਲਏ ਕਿ ਕਿਵੇਂ ਪੰਜਾਬ ਅਤੇ ਖਾਸਕਰ ਉਨ੍ਹਾਂ ਦੇ ਵਾਰਡਾਂ ਵਿੱਚ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾਵਾਂ ਦਾ ਉਦੇਸ਼ ਲੋਕਾਂ ਨੂੰ ਭਗਵੰਤ ਸਿੰਘ ਮਾਨ ਸਰਕਾਰ ਦੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਨਾਲ ਜੋੜ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਉਨ੍ਹਾਂ ਕਿਹਾ ਕਿ ਮੁਹਿੰਮ ਦੌਰਾਨ ਅਜਿਹੇ ਯੋਧਿਆਂ ਨੂੰ ਵੀ ਸਨਮਾਨਿਤ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੇ ਖੁਦ ਨਸ਼ਿਆਂ ਦੇ ਹਨੇਰੇ ਨਾਲ ਲੜਾਈ ਲੜੀ ਤੇ ਉਸ ਚੱਕਰਵਿਊਹ ਨੂੰ ਤੋੜ ਕੇ ਬਾਹਰ ਨਿਕਲੇ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਅਸਲ ਪ੍ਰੇਰਨਾ ਸਰੋਤ ਹਨ। ਉਨ੍ਹਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਅਜਿਹੇ ਲੋਕਾਂ ਦਾ ਸਾਥ ਦੇਈਏ, ਉਨ੍ਹਾਂ ਨੂੰ ਅੱਗੇ ਵਧਣ ਦਾ ਮੌਕਾ ਦੇਈਏ ਤਾਂ ਹੀ ਅਸੀਂ ਇਸ ਲੜਾਈ ਨੂੰ ਜਿੱਤ ਸਕਦੇ ਹਾਂ।
ਵਿਧਾਇਕ ਰੰਧਾਵਾ ਨੇ ਸਪੱਸ਼ਟ ਕੀਤਾ ਕਿ ਇਹ ਨਸ਼ਾ ਮੁਕਤੀ ਯਾਤਰਾ ਕੋਈ ਸਿਆਸੀ ਯਾਤਰਾ ਨਹੀਂ ਹੈ, ਇਹ ਇੱਕ ਸਮਾਜਿਕ ਸੰਕਲਪ ਹੈ, ਜਿਸ ਲਈ ਸਮਾਜ ਦੇ ਹਰ ਵਰਗ, ਹਰ ਨੌਜਵਾਨ, ਹਰ ਮਾਤਾ-ਪਿਤਾ ਨੂੰ ਇਸ ਅੰਦੋਲਨ ਨਾਲ ਜੁੜਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ। ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਇਹ ਲੜਾਈ ਸਾਡੀ ਸਭ ਦੀ ਸਾਂਝੀ ਲੜਾਈ ਹੈ। ਉਨ੍ਹਾਂ ਇਸ ਮੌਕੇ ਸਾਰਿਆਂ ਨੂੰ ਮੁਕਤੀ ਸਹੁੰ ਵੀ ਚੁਕਾਈ, ਜਿਸ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਕਰਨ, ਹਰ ਨਾਗਰਿਕ ਨੂੰ ਆਪਣੇ ਵਾਰਡ ਦਾ ਪਹਿਰੇਦਾਰ ਬਣ ਨਸ਼ਿਆਂ ਨੂੰ ਵਾਰਡ ਵਿੱਚ ਨਾ ਆਉਣ ਦੇਣ, ਨਸ਼ਿਆਂ ਦੇ ਸ਼ਿਕਾਰ ਵਿਅਕਤੀਆਂ, ਨੂੰ ਤ੍ਰਿਸਕਾਰ ਭਰੀ ਨਜ਼ਰ ਨਾਲ ਨਾ ਦੇਖ ਕੇ, ਉਨ੍ਹਾਂ ਨੂੰ ਇਲਾਜ ਰਾਹੀਂ ਸਹੀ ਰਾਹ ਵਿਖਾ, ਪੁਨਰਵਾਸ ਵਿੱਚ ਮਦਦ ਕਰਨੀ, ਨਸ਼ਾ ਤਸਕਰਾਂ ਨੂੰ ਕਿਸੇ ਤਰ੍ਹਾਂ ਦਾ ਸਰਪ੍ਰਸਤੀ ਨਾ ਦੇਣ, ਉਨ੍ਹਾਂ ਦੀ ਜ਼ਮਾਨਤ ਨਾ ਦੇਣ ਆਦਿ ਦਾ ਪ੍ਰਣ ਸ਼ਾਮਿਲ ਸੀ। ਵਿਧਾਇਕ ਰੰਧਾਵਾ ਨਾਲ ਇਨ੍ਹਾਂ ਨਸ਼ਾ ਮੁਕਤੀ ਯਾਤਰਾਵਾਂ ਦੇ ਕੋਆਰਡੀਨੇਟਰ ਤੇ ਊਨਾ ਦੀ ਟੀਮ, ਸਮੇਤ ਡੇਰਾਬੱਸੀ ਦੇ ਪ੍ਰਸ਼ਾਸਨਿਕ ਅਧਿਕਾਰੀ,ਐਮ ਸੀ ਸਾਹਿਬਾਨ ਬਲਾਕ ਪ੍ਰਧਾਨ ਅਤੇ ਮੋਹਤਬਰ ਸ਼ਾਮਿਲ ਸਨ।