ਘਨੌਰ : ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ,ਅਤੇ ਜਨ ਸੁਵਿਧਾ ਕੈਂਪ ਤਹਿਤ ਅੱਜ ਗੁਰਲਾਲ ਘਨੌਰ ਨੇ ਹਲਕਾ ਘਨੌਰ ਦੇ ਪਿੰਡ ਸੁਰਜ ਗੜ,ਮੋਹੀ ਖੁਰਦ ਅਤੇ ਮੋਹੀ ਕਲਾਂ, ਸਿਆਲੂ ,ਅਤੇ ਅਜਰਾਵਰ ਆਦਿ ਪਿੰਡਾਂ ਵਿੱਚ ਨਸ਼ੇ ਦੇ ਖਾਤਮੇ ਲਈ ਪ੍ਰਚਾਰ ਕੀਤਾ। ਉਨਾਂ ਕਿਹਾ ਕਿ ਪਿਛਲਿਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਨਸ਼ਾ ਅਤੇ ਬੇਰੁਜ਼ਗਾਰੀ ਸਾਨੂੰ ਵਿਰਾਸਤ ਵਿੱਚ ਮਿਲੀਆਂ ਹਨ।ਉਹਨਾਂ ਕਿਹਾ ਕਿ ਜਦੋਂ ਭਗਵੰਤ ਮਾਨ ਸਰਕਾਰ ਨੇ ਵੱਡੇ ਮੱਗਰਮੱਛਾਂ ਨੂੰ ਹੱਥ ਪਾਇਆ ਤਾ ਵਿਰੋਧੀ ਧਿਰਾਂ ਨੇ ਸਰਕਾਰ ਦਾ ਸਹਿਯੋਗ ਕਰਨ ਦੀ ਥਾ ਸਗੋਂ ਉਨਾਂ ਦਾ ਸਾਥ ਦਿੱਤਾ ਜਿਨਾਂ ਨੇ ਸਾਰਾਂ ਸਮੁੰਦਰ ਗੰਧਲਾਂ ਕਰ ਰਖਿਆ ਸੀ।ਉਨਾਂ ਕਿਹਾ ਕਿ ਜੇਕਰ ਸਾਡੇ ਬੱਚਿਆਂ ਦੇ ਮੂੰਹ ਦੇ ਵਿੱਚੋਂ ਅਨਾਜ ਦੀ ਬੁਰਕੀ ਕੱਢ ਕੇ ਕੋਈ ਨਸ਼ੇ ਦੀ ਗੋਲੀ ਕੋਈ ਕੈਪਸੂਲ ਪਾਉਂਦਾ ਤਾਂ ਮੈਨੂੰ ਲੱਗਦਾ ਉਹ ਸਜ਼ਾ ਦਾ ਦੇਣਾ ਹੱਕਦਾਰ ਹੋਣਾ ਚਾਹੀਦਾ। ਇਸ ਮੋਕੇ ਤੇ ਉਨ੍ਹਾਂ ਸਰਕਾਰ ਵਲੋਂ ਜਾਰੀ ਕੀਤੇ ਟੋਲ ਫਰੀ ਨੰਬਰ ਦੀ ਜਾਣਕਾਰੀ ਵੀ ਦਿੱਤੀ ਅਤੇ ਕਿਹਾ ਕਿ ਜਦੋ ਮਰਜ਼ੀ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਨਸ਼ਿਆਂ ਦੇ ਸੋਦਾਗਰਾਂ ਦੀ ਜਾਣਕਾਰੀ ਸਰਕਾਰ ਨੂੰ ਦੇ ਸਕਦੇ ਹੋ। ਇਸ ਮੌਕੇ ਤੇ ਉਨਾ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਨ ਸੁਵਿਧਾ ਕੈਂਪ ਲਗਾ ਕੇ ਲੋਕਾਂ ਨੂੰ ਘਰ ਘਰ ਜਾਕੇ ਸਹੁਲਤਾਂ ਦੇ ਰਹੀ ਹੈ।ਇਸ ਮੌਕੇ ਤੇ ਪੀਪੀਐਸ ਹਰਮਨਪ੍ਰੀਤ ਸਿੰਘ ਚੀਮਾ, ਸ਼ੰਭੂ ਥਾਣਾ ਮੁੱਖੀ ਹਰਪ੍ਰੀਤ ਸਿੰਘ, ਐਸ ਐਚ ਓ ਸਾਹਿਬ ਸਿੰਘ ਵਿਰਕ ਥਾਣਾ ਘਨੌਰ, ਸਵਰਨ ਸਿੰਘ ਥਾਣਾ ਮੁੱਖੀ ਗੰਡਿਆਂ ਖੇੜੀ, ਕੋਚ ਕੁਲਵੰਤ ਸਿੰਘ, ਗੁਰਤਾਜ ਸਿੰਘ ਸੰਧੂ,ਜੱਜਵਿਦਰ ਸਿੰਘ ਚੌਕੀ ਇੰਚਾਰਜ ਤੇਪਲਾ, ਬੀਡੀਪੀਓ ਜਤਿੰਦਰ ਢਿਲੋਂ, ਬਲਵਾਨ ਸਿੰਘ ਗਾਗਟ, ਸਰਪੰਚ ਇੰਦਰਜੀਤ ਸਿੰਘ ਸਿਆਲੂ, ਨਿਸ਼ਾਨ ਸਿੰਘ ਸੰਧੂ, ਵਿਸਕੀ ਚੱਪੜ,ਸੈਕਟਰੀ ਇਕਬਾਲ ਸਿੰਘ, ਸੈਕਟਰੀ ਹਰਪ੍ਰੀਤ ਸਿੰਘ, ਸੈਕਟਰੀ ਗੁਲਜ਼ਾਰ ਸਿੰਘ ਚੌਹਾਨ,ਸਤਨਾਮ ਸਿੰਘ ਬਘੌਰਾ,ਬਾਲਕ ਰਾਮ ਸਰਪੰਚ ਸੂਰਜ ਗੜ, ਗੁਰਚਰਨ ਸਿੰਘ ਸਰਪੰਚ ਮੋਹੀ ਖੁਰਦ, ਬਲਵੀਰ ਸਿੰਘ ਸਰਪੰਚ ਮੋਹੀ ਕਲਾਂ, ਸਰਪੰਚ ਕੈਪਟਨ ਦੀਦਾਰ ਸਿੰਘ ਸਰਪੰਚ ਅਜਰਾਵਰ,ਮੋਦਾ ਸਰਪੰਚ ਕਾਮੀ ਕਲਾਂ,ਭੁਪਿੰਦਰ ਸਿੰਘ ਸਰਪੰਚ ਲਾਛੜ,ਨਰਸਿੰਘ ਸਰਪੰਚ ਕਾਮੀ ਖੁਰਦ, ਹਰਚਰਨ ਸਿੰਘ ਸਰਪੰਚ ਸੌਟਾ,ਪਾਲ ਸਿੰਘ ਕਾਮੀ ਖੁਰਦ, ਪਿੰਦਰ ਸਰਪੰਚ ਬਘੌਰਾ,ਕਰਮ ਸਿੰਘ ਸਰਪੰਚ ਜੰਡ ਮਘੌਲੀ,ਸਾਬਰ ਖਾਨ ਅਲੰਮਦੀ ਪੁਰ,ਮਨਦੀਪ ਸਿੰਘ ਸਰਪੰਚ ਲੰਜਾ, ਰਣਵੀਰ ਸਿੰਘ, ਰਾਣਾ, ਸਤਨਾਮ ਸਿੰਘ ਸਾਹਲ,ਅਤੇ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।