Tuesday, July 15, 2025

Malwa

ਬੀਕੇਯੂ ਉਗਰਾਹਾਂ ਨੇ ਜ਼ਬਰ ਵਿਰੋਧੀ ਰੈਲੀ ਨੂੰ ਲੈਕੇ ਵਿੱਢੀ ਲਾਮਬੰਦੀ 

July 14, 2025 01:16 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸੁਨਾਮ ਨੇ 25 ਜੁਲਾਈ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਜ਼ਬਰ ਵਿਰੋਧੀ ਰੈਲੀ ਨੂੰ ਲੈਕੇ ਲਾਮਬੰਦੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਹੱਕ ਮੰਗਦੇ ਲੋਕਾਂ ਨੂੰ ਪੁਲਸੀਆ ਜ਼ੋਰ ਨਾਲ ਦਬਾਇਆ ਜਾ ਰਿਹਾ ਹੈ। ਐਤਵਾਰ ਨੂੰ ਜਥੇਬੰਦੀ ਦੀ ਹੋਈ ਬਲਾਕ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਸਵੰਤ ਸਿੰਘ ਤੋਲਾਵਾਲ ਅਤੇ ਦਰਬਾਰਾ ਸਿੰਘ ਛਾਜਲਾ ਨੇ ਆਖਿਆ ਕਿ ਸੂਬੇ ਦੀ ਸਰਕਾਰ ਹੱਕ ਮੰਗਦੇ ਲੋਕਾਂ ਉਪਰ ਜ਼ਬਰ ਕਰਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਸਰਕਾਰ ਦੀ ਹੈਂਕੜ ਭਰੀ ਨੀਤੀ ਨੂੰ ਠੱਲ੍ਹ ਪਾਉਣ ਲਈ 25 ਜੁਲਾਈ ਨੂੰ ਸੰਗਰੂਰ ਵਿਖੇ ਜਥੇਬੰਦੀ ਵੱਲੋਂ ਜ਼ਬਰ ਵਿਰੋਧੀ ਰੈਲੀ ਕਰਕੇ ਆਉਣ ਵਾਲੇ ਸੰਘਰਸ਼ ਦਾ ਬਿਗਲ ਵਜਾਇਆ ਜਾਵੇਗਾ। ਨੂੰ ਲੈ ਕੇ ਵੱਡੀ ਲਾਮਬੰਦੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਗਰੂਰ ਦੇ ਨੇੜੇ  ਚਿਰਾਗ ਪਿੰਡ ਵਿੱਚ ਜੋ ਮਜ਼ਦੂਰਾਂ ਤੇ ਜਬਰ ਕੀਤਾ ਗਿਆ ਹੈ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਆਖਿਆ ਕਿ ਸਰਕਾਰ ਮਜ਼ਦੂਰਾਂ ਤੇ ਤਸ਼ੱਦਦ ਕਰਨਾ ਬੰਦ ਕਰੇ ਅਤੇ ਗ੍ਰਿਫ਼ਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ। ਇਸ ਮੌਕੇ ਅਹੁਦੇਦਾਰਾਂ ਦੀ ਕੀਤੀ ਚੋਣ ਵਿੱਚ ਇਕਾਈ ਪ੍ਰਧਾਨ ਪਿਆਰਾ ਲਾਲ, ਜਨਰਲ ਸੈਕਟਰੀ ਕਰਮਾ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰੀ ਸਿੰਘ, ਮੀਤ ਪ੍ਰਧਾਨ ਬੰਤ ਸਿੰਘ ਜੱਸੜ, ਸੰਗਠਨ ਸਕੱਤਰ ਪਾਲਾ ਸਿੰਘ, ਪ੍ਰਚਾਰ ਸਕੱਤਰ ਜਸਪ੍ਰੀਤ ਸਿੰਘ, ਸਲਾਹਕਾਰ ਜਗਬੀਰ ਸਿੰਘ ਸਮੇਤ ਹੋਰ ਮੈਂਬਰ ਹਾਜ਼ਰ ਸਨ।

Have something to say? Post your comment