Friday, July 11, 2025

Malwa

ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ  ਦੋ ਅਕਾਦਮਿਕ ਪ੍ਰੋਗਰਾਮ ਸ਼ੁਰੂ

July 10, 2025 10:01 AM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਮਾਲਵੀਆ ਮਿਸ਼ਨ ਟੀਚਰ ਟਰੇਨਿੰਗ ਸੈਂਟਰ ਵਿਖੇ ਅੱਜ ਦੋ ਅਕਾਦਮਿਕ ਪ੍ਰੋਗਰਾਮ ਸ਼ੁਰੂ ਹੋਏ ਹਨ। ਸੈਂਟਰ ਦੇ ਡਾਇਰੈਕਟਰ ਪ੍ਰੋ. ਰਮਨ ਮੈਣੀ ਨੇ ਦੱਸਿਆ ਕਿ ਇਨ੍ਹਾਂ ਵਿੱਚੋਂ ਇੱਕ ਸੋਸ਼ਲ ਸਾਇੰਸਜ਼ ਵਿਸ਼ੇ ਵਿੱਚ ਰਿਫ਼ਰੈਸ਼ਰ ਕੋਰਸ ਹੈ ਅਤੇ ਦੂਜਾ ਕੌਮੀ ਸਿੱਖਿਆ ਨੀਤੀ ਬਾਰੇ ਸ਼ਾਰਟ ਟਰਮ ਕੋਰਸ ਹੈ।
ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਆਨਲਾਈਨ ਵਿਧੀ ਰਾਹੀਂ ਹੋਏ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਦੋਹੇਂ ਅਕਾਦਮਿਕ ਪ੍ਰੋਗਰਾਮਾਂ ਦੇ ਆਯੋਜਨ ਸਬੰਧੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਗਿਆਨ ਦੇ ਨਵੇਂ ਰੁਝਾਨਾਂ ਨਾਲ਼ ਬਰ ਮੇਚ ਕੇ ਚੱਲਣਾ ਚਾਹੀਦਾ ਹੈ। ਅਜਿਹਾ ਹੋਣ ਨਾਲ਼ ਹੀ ਉਚੇਰੀ ਸਿੱਖਿਆ ਵਿੱਚ ਅਗਲੇਰੇ ਪੱਧਰ ਦਾ ਵਿਕਾਸ ਸੰਭਵ ਹੁੰਦਾ ਹੈ। 
ਰਿਫ਼ਰੈਸ਼ਰ ਕੋਰਸ ਦੇ ਕੋਆਰਡੀਨੇਟਰ ਡਾ. ਡੀ.ਪੀ. ਸਿੰਘ ਨੇ ਕੋਰਸ ਦੇ ਵਿਸ਼ੇ ਸਬੰਧੀ ਹਵਾਲੇ ਨਾਲ਼ ਗੱਲ ਕੀਤੀ। ਉਨ੍ਹਾਂ ਭਾਗ ਲੈ ਰਹੇ ਅਧਿਆਪਕਾਂ ਨੂੰ ਦਿਲਚਸਪੀ ਸਹਿਤ ਸਾਰੀਆਂ ਸਰਗਰਮੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਆ।
 ਕੌਮੀ ਸਿੱਖਿਆ ਨੀਤੀ ਬਾਰੇ ਸ਼ਾਰਟ ਟਰਮ ਕੋਰਸ ਦੇ ਕੋਆਰਡੀਨੇਟਰ ਪ੍ਰੋ. ਹਿਮੇਂਦਰ ਭਾਰਤੀ ਨੇ ਇਸ ਕੋਰਸ ਦੀ ਮਹੱਤਤਾ ਬਾਰੇ ਗੱਲ ਕੀਤੀ। ਅੰਤ ਵਿੱਚ ਡਾ. ਲਖਵੀਰ ਸਿੰਘ ਵੱਲੋਂ ਧੰਨਵਾਦੀ ਭਾਸ਼ਣ ਦਿੱਤਾ ਗਿਆ।

Have something to say? Post your comment

 

More in Malwa

ਸੁਨਾਮ 'ਚ ਬਰਸਾਤੀ ਨਾਲਿਆਂ ਦੀ ਸਫ਼ਾਈ ਨੂੰ ਲੈਕੇ ਪ੍ਰਸ਼ਾਸਨ ਹੋਇਆ ਪੱਬਾਂ ਭਾਰ 

ਡੇਂਗੂ ਤੋਂ ਬਚਾਅ ਲਈ ਕੀਤਾ ਜਾਗਰੂਕ 

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਦਾ ਕਰੀਬੀ ਹੋਣ ਦਾ ਭੁਲੇਖਾ ਪਾਉਣ ਲਈ ਪੁਰਾਣੇ ਮੋਬਾਇਲ ਨੰਬਰ ਨੂੰ ਵਰਤਣ ਵਾਲਾ ਠੱਗ ਗਿਰੋਹ ਦਾ ਸਰਗਨਾ ਪਟਿਆਲਾ ਪੁਲਿਸ ਵੱਲੋਂ ਕਾਬੂ : ਵਰੁਣ ਸ਼ਰਮਾ

ਕਿਸਾਨਾਂ ਨੂੰ ਬੇਘਰ ਕਰੇਗੀ ਲੈਂਡ ਪੂਲਿੰਗ ਪਾਲਸੀ : ਜਤਿੰਦਰ ਮਿੱਤਲ 

ਰਾਜਾ ਬੀਰਕਲਾਂ ਦੀ ਅਗਵਾਈ 'ਚ ਨੌਜਵਾਨਾਂ ਨੇ ਫੜਿਆ ਕਾਂਗਰਸ ਦਾ ਹੱਥ 

ਮਿਡ-ਡੇ-ਮੀਲ ਵਰਕਰਾਂ ਨੇ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ਼ ਕੱਢੀ ਭੜਾਸ 

ਪੁਲਿਸ ਨੇ ਸੁਨਾਮ ਬੱਸ ਅੱਡੇ ਚ ਕੀਤੀ ਚੈਕਿੰਗ

ਸੁਨਾਮ ਦੇ ਵਪਾਰੀਆਂ ਦਾ ਵਫ਼ਦ ਈ.ਟੀ.ਓ. ਨੂੰ ਮਿਲ਼ਿਆ 

ਪੈਨਸ਼ਨਰਾਂ ਵੱਲੋਂ ਭਾਰਤ ਬੰਦ ਦੀ ਹਮਾਇਤ 

ਮਾਨ ਸਰਕਾਰ ਦੇ ਜ਼ਬਰ ਦਾ ਦਿੱਤਾ ਜਾਵੇਗਾ ਮੂੰਹ ਤੋੜਵਾਂ ਜਵਾਬ : ਚੱਠਾ