Saturday, December 13, 2025

Malwa

ਪੰਜਾਬ ਰਾਜ ਬਿਜਲੀ ਬੋਰਡ ਮੁਲਾਜਮ ਯੂਨਾਈਟਡ ਆਰਗੇਨਾਈਜੇਸ਼ਨ ਜੱਥੇਬੰਦੀ ਨੇ ਦੀ ਮੁਲਜ਼ਮਾਂ ਦੀਆਂ ਮੰਗਾਂ ਸਬੰਧੀ ਉਪ ਮੰਡਲ ਅਫ਼ਸਰ ਨੂੰ ਸੋਂਪੇ ਮੰਗ ਪੱਤਰ

June 27, 2025 05:21 PM
ਤਰਸੇਮ ਸਿੰਘ ਕਲਿਆਣੀ

ਸੰਦੋੜ : ਪੰਜਾਬ ਰਾਜ ਬਿਜਲੀ ਬੋਰਡ ਪਾਵਰਕੌਮ ਦੇ ਮੁਲਾਜਮ ਯੂਨਾਈਟਡ ਆਰਗੇਨਾਈਜੇਸ਼ਨ ਦੀ ਮੰਡਲ ਕਮੇਟੀ ਵੱਲੋਂ ਸੂਬਾ ਮੀਤ ਪ੍ਰਧਾਨ ਮੇਵਾ ਸਿੰਘ ਮੀਮਸਾ ਦੀ ਅਗਵਾਈ ਹੇਠ ਮੁਲਾਜ਼ਮਾਂ ਦੀਆਂ ਮੰਗਾਂ ਦੀ ਪੂਰਤੀ ਲਈ ਪਾਵਰਕਾਮ ਦੇ ਵਧੀਕ ਨਿਗਰਾਨ ਇੰਜੀਨੀਅਰ, ਉਪ ਮੰਡਲ ਅਫਸਰ ਨੂੰ ਮੰਗ ਪੱਤਰ ਸੌਂਪੇ। ਇਸ ਸਬੰਧੀ ਮੁਲਾਜ਼ਮ ਯੂਨਾਈਟਡ ਆਰਗੇਨਾਈਜੇਸਨ ਦੇ ਸੂਬਾਈ ਆਗੂ ਮੇਵਾ ਸਿੰਘ ਮੀਮਸਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਮੰਗ ਪੱਤਰ ਵਿੱਚ ਸੀ.ਆਰ.ਏ 289/16 ਵਾਲੇ ਸਹਾਇਕ ਲਾਇਨਮੈਨ ਸਾਥੀਆਂ ਨੂੰ ਵਨ ਟਾਈਮ ਸੈਟਲਮੈਂਟ ਦੇ ਅਧਾਰ ਤੇ ਲਾਇਨਮੈਨ ਬਣਾਉਣਾ, ਸੀ.ਆਰ.ਏ ਨੰਬਰ 295/19 ਵਾਲੇ ਸਹਾਇਕ ਲਾਇਨਮੈਨ ਸਾਥੀਆਂ ਨੂੰ ਜਿਹੜੇ ਚਾਰ ਸਾਲ ਦਾ ਸਮਾਂ ਪੂਰਾ ਕਰ ਚੁੱਕੇ ਹਨ, ਉਨ੍ਹਾਂ ਨੂੰ ਇਕੱਠਿਆਂ ਨੂੰ ਲਾਇਨਮੈਨ ਬਣਾਉਣਾ, ਸਮੂਹ ਫੀਲਡ ਸਟਾਫ ਨੂੰ ਪੈਟਰੋਲ ਭੱਤਾ ਦੇਣਾ, 25 ਸਹਾਇਕ ਲਾਈਨਮੈਨਾਂ ਸਾਥੀ ਜੋ ਮਹਿਕਮੇ ਵੱਲੋਂ ਟਰਮੀਨੇਟ ਕੀਤੇ ਗਏ ਹਨ, ਉਨ੍ਹਾਂ ਨੂੰ ਜਲਦੀ ਬਹਾਲ ਕਰਨ, ਫੀਲਡ ਸਟਾਫ ਨੂੰ ਸੋਫਟੀ ਕਿੱਟਾਂ ਮੁਹੱਈਆਂ ਕਰਵਾਉਣ, ਮੁਲਾਜਮਾਂ ਨੂੰ ਕੈਸ਼ਲੈਸ਼ ਮੈਡੀਕਲ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀਆਂ ਮੰਗਾਂ ਸ਼ੁਮਾਰ ਕੀਤੀਆਂ ਗਈਆਂ ਹਨ। ਉਨ੍ਹਾ ਕਿਹਾ ਕਿ ਜੱਥੇਬੰਦੀ ਨੇ ਫੈਸਲਾ ਕੀਤਾ ਹੈ ਕਿ ਜਿੰਨ੍ਹਾਂ ਸਮਾਂ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ ਤਾਂ ਜੱਥੇਬੰਦੀ ਵੱਲੋਂ ਵਰਕ ਟੂ ਰੂਲਜ ਜਾਰੀ ਰੱਖਿਆ ਜਾਵੇਗਾ। ਜੇਕਰ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮਜਬੂਰਨ ਸੰਘਰਸ਼ ਕਰਨਾ ਪਵੇਗਾ,ਜਿਸ ਦੀ ਜ਼ਿੰਮੇਵਾਰੀ ਪਾਵਰਕੌਮ ਦੇ ਅਧਿਕਾਰੀਆਂ ਦੀ ਹੋਵੇਗੀ।
ਇਸ ਮੌਕੇ ਅਨਿਲ ਕੁਮਾਰ, ਭੁਪਿੰਦਰ ਸਿੰਘ ਵਿੱਕੀ, ਦੀਪਕ ਕੁਮਾਰ, ਵਾਸਦੇਵ, ਹਰਪ੍ਰੀਤ ਸਿੰਘ, ਦਵਿੰਦਰ ਗਰਗ, ਕੁਲਵਿੰਦਰ ਸਿੰਘ, ਰਮਨਜੀਤ ਸਿੰਘ ਲਾਲੀ, ਸੰਦੀਪ ਸੋਨੀ, ਜਗਜੀਤ ਜੱਗੀ, ਜਸਪਾਲ ਸਿੰਘ, ਪ੍ਰਿਤਪਾਲ ਸਿੰਘ, ਮਨਜੀਤ ਸਿੰਘ, ਲਖਵਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ ਹੈਪੀ ਵੀ ਹਾਜਰ ਸਨ।

Have something to say? Post your comment

 

More in Malwa

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ

ਸੁਨਾਮ 'ਚ ਪੁਲਿਸ ਨੇ ਨਸ਼ਾ ਤਸਕਰ ਦਾ ਘਰ ਢਾਹਿਆ 

ਸੁਨਾਮ ਨਗਰ ਕੌਂਸਲ ਦੀ ਮਿਆਦ ਚਾਰ ਮਹੀਨੇ ਬਾਕੀ

ਰਾਜਾ ਬੀਰਕਲਾਂ ਨੇ ਕਾਂਗਰਸੀ ਉਮੀਦਵਾਰਾਂ ਲਈ ਕੀਤਾ ਚੋਣ ਪ੍ਰਚਾਰ 

ਲੌਂਗੋਵਾਲ 'ਚ ਕਿਸਾਨਾਂ ਨੇ ਬਿਜਲੀ ਦੇ ਮੀਟਰ ਪਾਵਰਕਾਮ ਦਫ਼ਤਰ ਜਮਾਂ ਕਰਵਾਏ

ਕਿਸਾਨਾਂ ਨੇ ਬਿਜਲੀ ਮੀਟਰ ਐਸਡੀਓ ਦੇ ਦਫ਼ਤਰ ਮੂਹਰੇ ਕੀਤੇ ਢੇਰੀ 

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

ਰਾਜ ਸਭਾ ਮੈਂਬਰ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ, ਸਸ਼ਸਤ੍ਰ ਬਲਾਂ ਦੀ ਭੂਮਿਕਾ ’ਤੇ ਏਹਮ ਚਰਚਾ

ਪੈਨਸ਼ਨਰਾਂ ਨੇ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ 

ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਭਵਾਨੀਗੜ੍ਹ ਨੇੜੇ ਲੱਗੀ ਭਿਆਨਕ ਅੱਗ