Monday, December 08, 2025

Malwa

ਵਿਧਾਇਕ ਡਾ.ਜਮੀਲਉਰ ਰਹਿਮਾਨ ਨੇ ਸਿਹਤ ਕੇਂਦਰ ਮਾਣਕੀ ਦੀ ਰੱਖੀ ਨੀਂਹ

June 27, 2025 05:17 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਮਲੇਰਕੋਟਲਾ ਦੇ ਵਿਧਾਇਕ ਡਾ. ਜਮੀਰਉਰ ਰਹਿਮਾਨ ਵੱਲੋਂ ਅੱਜ ਸੰਦੌੜ ਦੇ ਨਜ਼ਦੀਕੀ ਪਿੰਡ ਮਾਣਕੀ ਵਿਖੇ ਸਿਹਤ ਕੇਂਦਰ ਦੇ ਲਈ ਨਵੇਂ ਬਣਾਏ ਜਾ ਰਹੇ ਕਮਰੇ ਦੀ ਨੀਹ ਰੱਖ ਕੇ ਕੰਮ ਸ਼ੁਰੂ ਕਰਵਾਇਆ ਗਿਆ| ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਡਾਕਟਰ ਜਮੀਲਉਰ ਰਹਿਮਾਨ ਨੇ ਦੱਸਿਆ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਦੀ ਅਗਵਾਈ ਹੇਠ ਸੂਬੇ ਦੀ ਸਿਹਤ ਪ੍ਰਣਾਲੀ ਦੇ ਵਿੱਚ ਜੋ ਵੱਡੇ ਸੁਧਾਰ ਕੀਤੇ ਜਾ ਰਹੇ ਹਨ ਉਹਨਾਂ ਤਹਿਤ ਹੀ ਮਲੇਰਕੋਟਲਾ ਹਲਕੇ ਦੇ ਪਿੰਡ ਮਾਣਕੀ ਵਿਖੇ ਸਿਹਤ ਕੇਂਦਰ ਦੀ ਇਮਾਰਤ ਦੀ ਘਾਟ ਨੂੰ ਮਹਿਸੂਸ ਕਰਦੇ ਹੋਏ ਗ੍ਰਾਮ ਪੰਚਾਇਤ ਦੀ ਮੰਗ ਤੇ ਗਰਾਂਟ ਦਿੱਤੀ ਗਈ ਸੀ ਜਿਸ ਦੇ ਨਾਲ ਇੱਕ ਆਧੁਨਿਕ ਕਮਰਾ ਤੇ ਵਰਾਂਡਾ ਬਣਾਇਆ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਸੂਬਾ ਸਰਕਾਰ ਸਿਹਤ ਸੰਸਥਾਵਾਂ ਦੀ ਦਸ਼ਾ ਸੁਧਾਰਨ ਅਤੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦਿਵਾਉਣ ਦੇ ਲਈ ਲਗਾਤਾਰ ਕੰਮ ਕਰਦੀ ਆ ਰਹੀ ਹੈ ਜਿਸ ਕਰਕੇ ਸਿਹਤ ਸਹੂਲਤਾਂ ਦੇ ਮਾਮਲੇ ਵਿੱਚ ਇਤਿਹਾਸਿਕ ਕ੍ਰਾਂਤੀ ਆਈ ਹੈ ਤੇ ਲੋਕਾਂ ਨੂੰ ਮੁਫ਼ਤ ਦਵਾਈਆਂ ਤੇ ਟੈਸਟ ਕੀਤੇ ਜਾ ਰਹੇ ਹਨ| ਉਹਨਾਂ ਦਾ ਕਿਹਾ ਕਿ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਉਹ ਦਿਨ ਰਾਤ ਯਤਨਸ਼ੀਲ ਹਨ ਅਤੇ ਰਹਿਣਗੇ| ਇਸ ਮੌਕੇ ਸਰਪੰਚ ਰਾਜਿੰਦਰ ਕੌਰ, ਪੰਚ ਸੁਖਦੇਵ ਸਿੰਘ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੇ ਸਕੱਤਰ ਰਣਜੀਤ ਸਿੰਘ, ਸਿਹਤ ਕਰਮਚਾਰੀ ਰਜੇਸ਼ ਰਿਖੀ, ਨੰਬਰਦਾਰ ਪ੍ਰਿਥੀਪਾਲ ਸਿੰਘ, ਟਰੱਕ ਯੂਨੀਅਨ ਦੇ ਪ੍ਰਧਾਨ ਸੰਤੋਖ ਸਿੰਘ ਦਸੋਂਧਾ ਸਿੰਘ ਵਾਲਾ, ਯੂਥ ਸੂਬਾ ਆਗੂ ਜਗਤਾਰ ਸਿੰਘ ਜੱਸਲ, ਪੰਚ ਸਮਸੇਰ ਸਿੰਘ, ਪੰਚ ਗੁਰਦੀਪ ਸਿੰਘ ਹਾਕਮ ਸਿੰਘ, ਸੇਵਾ ਸਿੰਘ ਪੰਚ, ਹਰਪ੍ਰੀਤ ਸਿੰਘ ਪੰਚ, ਸ਼ਿੰਗਾਰਾ ਸਿੰਘ, ਨੰਬਰਦਾਰ ਪ੍ਰਿਤਪਾਲ ਸਿੰਘ, ਰਾਜ ਸਿੰਘ, ਗੁਰਪ੍ਰੀਤ ਸਿੰਘ, ਜਗਦੇਵ ਸਿੰਘ ਨੰਬਰਦਾਰ, ਸੀ.ਐਚ ਓ ਗੁਰਦੀਪ ਕੌਰ, ਗਗਨਦੀਪ ਕੌਰ ਅਤੇ ਬਲਵਿੰਦਰ ਕੌਰ ਵੀ ਹਾਜ਼ਰ ਸਨ

Have something to say? Post your comment

 

More in Malwa

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

ਰਾਜ ਸਭਾ ਮੈਂਬਰ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ, ਸਸ਼ਸਤ੍ਰ ਬਲਾਂ ਦੀ ਭੂਮਿਕਾ ’ਤੇ ਏਹਮ ਚਰਚਾ

ਪੈਨਸ਼ਨਰਾਂ ਨੇ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ 

ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਭਵਾਨੀਗੜ੍ਹ ਨੇੜੇ ਲੱਗੀ ਭਿਆਨਕ ਅੱਗ

ਬਿਜਲੀ ਕਾਮਿਆਂ ਨੇ ਸਰਕਾਰ ਖਿਲਾਫ ਕੱਢੀ ਭੜਾਸ 

ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ 2027 ਵਿਚ ਚੋਣਾਂ ਲੜੇਗਾ ਤੇ ਜਿੱਤੇਗਾ ਵੀ : ਸੁਖਬੀਰ ਬਾਦਲ

ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਲਈ ਉਮੀਦਵਾਰ ਐਲਾਨੇ 

ਨਾਮਦੇਵ ਸਭਾ ਨੇ ਭਾਈ ਛਾਜਲਾ ਨੂੰ ਕੀਤਾ ਸਨਮਾਨਤ 

ਬੀਕੇਯੂ ਆਜ਼ਾਦ ਦੀ ਧਰਮਗੜ੍ਹ ਇਕਾਈ ਦਾ ਕੀਤਾ ਗਠਨ 

ਰਾਜਿੰਦਰ ਦੀਪਾ ਨੇ ਸੰਮਤੀ ਚੋਣਾਂ ਨੂੰ ਲੈਕੇ ਵਿੱਢੀ ਸਰਗਰਮੀ