Wednesday, November 26, 2025

Malwa

ਅਮਰਨਾਥ ਯਾਤਰਾ ਲੰਗਰ ਲਈ ਰਸਦ ਦਾ ਟਰੱਕ ਰਵਾਨਾ 

June 20, 2025 04:31 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਸ਼ਰਧਾਲੂਆਂ ਲਈ ਬਾਲਟਾਲ ਵਿਖੇ ਲੱਗਣ ਵਾਲੇ ਭੰਡਾਰੇ ਲਈ ਰਸਦ ਦੇ ਟਰੱਕ ਰਵਾਨਾ ਕੀਤੇ। ਇਸ ਮੌਕੇ ਆਲ ਇੰਡੀਆ ਬ੍ਰਾਹਮਣ ਫੈਡਰੇਸ਼ਨ ਦੇ ਕੌਮੀ ਮੀਤ ਪ੍ਰਧਾਨ ਪ੍ਰਦੀਪ ਮੈਨਨ ਨੇ ਝੰਡੀ ਦੇਕੇ ਟਰੱਕ ਰਵਾਨਾ ਕੀਤੇ। ਲੰਗਰ ਕਮੇਟੀ ਦੇ ਮੈਂਬਰਾਂ ਵੱਲੋਂ ਪ੍ਰਦੀਪ ਮੈਨਨ ਅਤੇ ਉਨ੍ਹਾਂ ਦੇ ਸਾਥੀਆਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਦੀਪ ਮੈਨਨ ਨੇ ਕਿਹਾ ਕਿ ਸ਼੍ਰੀ ਬਾਬਾ ਸ਼ਿਵ ਭੋਲੇ ਲੰਗਰ ਕਮੇਟੀ ਵੱਲੋਂ ਹਰ ਸਾਲ ਅਮਰਨਾਥ ਯਾਤਰਾ ਦੇ ਸ਼ਰਧਾਲੂਆਂ ਲਈ ਲੰਗਰ ਲਗਾਇਆ ਜਾਂਦਾ ਹੈ ਜਿਹੜਾ ਸਲਾਘਾ ਯੋਗ ਕਾਰਜ ਹੈ। ਇਸ ਮੌਕੇ ਚੇਅਰਮੈਨ ਹਿਟਲਰ ਕੁਮਾਰ ਗਰਗ ਨੇ ਦੱਸਿਆ ਕਿ ਬਾਲਟਾਲ ਤੇ ਸ਼ਰਧਾਲੂਆਂ ਦੇ ਲਈ ਚਾਹ, ਨਾਸ਼ਤਾ,ਭੋਜਨ ਅਤੇ ਗਰਮ ਕੰਬਲ ਦੇ ਕੇ ਰਾਤ ਨੂੰ ਰੁਕਣ ਦੀ ਵਿਵਸਥਾ ਵੀ ਕੀਤੀ ਜਾਂਦੀ ਹੈ। ਸੰਸਥਾ ਵੱਲੋਂ 35ਵਾਂ ਵਿਸ਼ਾਲ ਭੰਡਾਰਾ ਲਗਾਇਆ ਜਾ ਰਿਹਾ ਜਿਸ ਵਿੱਚ ਵਿਪਨ ਗੋਇਲ, ਸੁਸ਼ੀਲ ਭਟੇਜਾ ਅਤੇ ਹੋਰ ਮੈਂਬਰ ਸੇਵਾਦਾਰਾਂ ਨੂੰ ਰਵਾਨਾ ਕੀਤਾ ਗਿਆ ਹੈ।  ਇਸ ਮੌਕੇ ਬ੍ਰਾਹਮਣ ਸਭਾ ਦੇ ਮੈਂਬਰ ਹਰਭਗਵਾਨ ਸ਼ਰਮਾ, ਨੰਦ ਲਾਲ ਸ਼ਰਮਾ ,ਭੂਸ਼ਣ ਸ਼ਰਮਾ, ਸੁਪਿੰਦਰ ਭਾਰਦਵਾਜ, ਸੰਸਥਾ ਦੇ ਪ੍ਰਧਾਨ ਕੁਲਵੰਤ ਪੁਰੀ, ਉਪ ਚੇਅਰਮੈਨ ਨਰੇਸ਼ ਸਿੰਗਲਾ,ਸਕੱਤਰ ਦੀਪਕ ਟਿੰਕੂ, ਖਜ਼ਾਨਚੀ ਪਵਨ ਭੋਲਾ, ਰਜਨੀਸ਼ ਚੀਮਾ, ਦਰਸ਼ਨ ਪਾਲ ਜੋਸ਼ੀ, ਭੀਮ ਚੰਦ, ਨਿੱਕੂ ਬਿਜਲੀ ਆਦਿ ਮੈਂਬਰ ਹਾਜਰ ਸਨ।

Have something to say? Post your comment