Friday, August 15, 2025
BREAKING NEWS
ਲੈਂਡ ਪੂਲਿੰਗ ਪਾਲਿਸੀ ਪੰਜਾਬ ਸਰਕਾਰ ਨੇ ਲਈ ਵਾਪਸ ਆਕਸੀਜਨ ਸਿਲੰਡਰ ਫਟਣ ਕਾਰਨ ਮੋਹਾਲੀ ਦੇ ਇੰਡਸਟਰੀਅਲ ਏਰੀਆ ‘ਚ ਵਾਪਰਿਆ ਹਾਦਸਾਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਨਹੀਂ ਰਹੇ ਪੰਜਾਬ ਸਰਕਾਰ ਵੱਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ 31 ਜੁਲਾਈ ਨੂੰ ਗਜ਼ਟਿਡ ਛੁੱਟੀ ਦਾ ਐਲਾਨਲੈਂਡ ਪੂਲਿੰਗ ਸਕੀਮ ਤਹਿਤ ਕਿਸਾਨਾਂ ਨੂੰ ਸਾਲਾਨਾ ਇਕ ਲੱਖ ਰੁਪਏ ਦੇਵੇਗੀ ਪੰਜਾਬ ਸਰਕਾਰ: ਮੁੱਖ ਮੰਤਰੀ ਮਾਨਮੁੱਖ ਮੰਤਰੀ ਨੇ ਲੈਂਡ ਪੂਲਿੰਗ ਸਕੀਮ ਬਾਰੇ ਲੋਕਾਂ ਨੂੰ ਗੁਮਰਾਹ ਕਰ ਰਹੀ ਵਿਰੋਧੀ ਧਿਰ ਨੂੰ ਲਾਏ ਰਗੜੇਮੁੱਖ ਮੰਤਰੀ ਵੱਲੋਂ ਮਲੇਰਕੋਟਲਾ ਜ਼ਿਲ੍ਹੇ ਦੇ ਵਾਸੀਆਂ ਨੂੰ 13 ਕਰੋੜ ਰੁਪਏ ਦਾ ਤੋਹਫਾਸਪੀਕਰ ਵੱਲੋਂ ਰਾਜ ਮਲਹੋਤਰਾ ਦੁਆਰਾ ਲਿਖੀ ਕਿਤਾਬ 'ਸਚਖੰਡ ਪੰਜਾਬ' ਰਿਲੀਜ਼ਮੁੱਖ ਮੰਤਰੀ ਦੀ ਅਗਵਾਈ ਹੇਠ ਪੰਜਾਬ ਵਿਧਾਨ ਸਭਾ ਨੇ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025 ਨੂੰ ਸਰਬਸੰਮਤੀ ਨਾਲ ਸਿਲੈਕਟ ਕਮੇਟੀ ਕੋਲ ਭੇਜਿਆਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ

Chandigarh

ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ਾ ਪੀੜਤਾਂ ਦੇ ਇਲਾਜ ਲਈ ਲਈ ਪ੍ਰੋਜ਼ੈਕਟ ਆਸ ਦੀ ਸ਼ੁਰੂਆਤ

June 19, 2025 06:17 PM
SehajTimes

ਨਸ਼ਾ ਵੇਚਣ ਵਾਲੇ ਬਖ਼ਸੇ ਨਹੀਂ ਜਾਣਗੇ, ਨਸ਼ਾ ਛੱਡਣ ਵਾਲਿਆਂ ਨੂੰ ਮੁਫ਼ਤ ਮਿਲੇਗਾ ਇਲਾਜ-ਐਸਐਸਪੀ ਗੁਰਮੀਤ ਸਿੰਘ

ਸੰਤ ਬਾਬਾ ਸੋਹਣ ਸਿੰਘ ਵੱਲੋਂ ਨਸ਼ਿਆਂ ਨਾਲੋਂ ਨਾਤਾ ਤੋੜ ਜਿੰਦਗੀ ਨਾਲ ਨਾਤਾ ਜੋੜਨ ਦਾ ਸੰਦੇਸ਼

ਮੰਡੀ ਅਰਨੀਵਾਲਾ : ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਨਸ਼ੇ ਦੀ ਬੁਰਾਈ ਦੇ ਜਿੱਤ ਪ੍ਰਾਪਤ ਕਰਨ ਲਈ ਪੁਲਿਸ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਨਸ਼ਾ ਪੀੜਤਾਂ ਨੂੰ ਇਲਾਜ ਲਈ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਸਿਹਤ ਸੰਸਥਾ ਤੱਕ ਲੈਕੇ ਆਉਣ ਲਈ ਪ੍ਰੋਜੈਕਟ ਆਸ ਦੀ ਸ਼ੁਰੂਆਤ ਅੱਜ ਅਰਨੀਵਾਲਾ ਤੋਂ ਕੀਤੀ ਗਈ ਹੈ। ਇਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਐਸਐਸਪੀ ਗੁਰਮੀਤ ਸਿੰਘ ਨੇ ਸਾਂਝੇ ਤੌਰ ਤੇ ਕੀਤੀ। ਇਸ ਸਮਾਗਮ ਨੂੰ ਕਰਵਾਉਣ ਵਿਚ ਸੰਤ ਬਾਬਾ ਪ੍ਰੇਮ ਸਿੰਘ ਜੀ ਅਤੇ ਸੰਤ ਬਾਬਾ ਸੋਹਣ ਸਿੰਘ ਜੀ ਦੀ ਵਿਸੇਸ਼ ਸਹਿਯੋਗ ਰਿਹਾ ਅਤੇ ਸ਼ੁਰੂਆਤ ਮੌਕੇ ਉਹ ਵੀ ਵਿਸੇਸ਼ ਤੌਰ ਤੇ ਸਮਾਗਮ ਵਿਚ ਹਾਜਰ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਨਸ਼ੇ ਦੀ ਬਿਮਾਰੀ ਤੋਂ ਪੀੜਤਾਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਲਾਜ ਲਈ ਪ੍ਰੇਰਿਤ ਕਰਨਾ ਹੈ ਅਤੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿਚ ਲਿਆਉਣਾ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਇਕ ਪਾਸੇ ਨਸ਼ੇ ਦੀ ਸਪਲਾਈ ਲਾਇਨ ਤੋੜੀ ਜਾ ਰਹੀ ਹੈ ਪਰ ਦੂਜੇ ਪਾਸੇ ਜੋ ਲੋਕ ਨਸ਼ੇ ਤੋਂ ਪੀੜਤ ਹਨ ਉਨ੍ਹਾਂ ਦੇ ਮਨਾਂ ਵਿਚ ਕਈ ਕਿਸਮ ਦੇ ਡਰ ਇਲਾਜ ਜਾਂ ਨਸ਼ਾ ਮੁਕਤੀ ਕੇਂਦਰ ਤੇ ਆਉਣ ਨੂੰ ਲੈਕੇ ਸਨ, ਇਹ ਪ੍ਰੋਗਰਾਮ ਇਹ ਡਰ ਅਤੇ ਭਰਮ ਦੂਰ ਕਰੇਗਾ ਅਤੇ ਉਨ੍ਹਾਂ ਨੂੰ ਇਸ ਗੱਲ ਲਈ ਪ੍ਰੇਰਿਤ ਕਰੇਗਾ ਕਿ ਉਹ ਇਲਾਜ ਕਰਵਾਉਣ। ਉਨ੍ਹਾਂ ਨੇ ਕਿਹਾ ਕਿ ਇਹ ਆਸ ਪ੍ਰੋਗਰਾਮ ਉਨ੍ਹਾਂ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆਂ ਲਈ ਆਸ ਦੀ ਕਿਰਨ ਬਣੇਗਾ ਜੋ ਇਸ ਦਲਦਲ ਵਿਚ ਕਿਸੇ ਕਾਰਨ ਫਸ ਗਏ ਸਨ ਪਰ ਹੁਣ ਉਹ ਇਸ ਵਿਚੋਂ ਬਾਹਰ ਨਿਕਲਣਾ ਚਾਹੁੰਦੇ ਹਨ। ਉਨ੍ਹਾਂ ਨੇ ਇਸ ਵਿਚ ਵਿਆਪਕ ਸਮਾਜਿਕ ਭਾਗੀਦਾਰੀ ਦੀ ਅਪੀਲ ਕਰਦਿਆਂ ਕਿਹਾ ਕਿ ਇਲਾਜ ਕਰਵਾਉਣ ਵਾਲਿਆਂ ਦੀ ਪਹਿਚਾਣ ਗੁਪਤ ਰੱਖਦੇ ਹੋਏ ਮੁਫ਼ਤ ਇਲਾਜ ਕਰਵਾਇਆ ਜਾਵੇਗਾ।
ਐਸਐਸਪੀ ਗੁਰਮੀਤ ਸਿੰਘ ਨੇ ਇਸ ਮੌਕੇ ਜੋਰ ਦੇ ਕੇ ਕਿਹਾ ਕਿ ਨਸ਼ੇ ਵੇਚਣ ਵਾਲਿਆਂ ਖਿਲਾਫ ਪੁਲਿਸ ਸਖ਼ਤੀ ਨਾਲ ਪੇਸ਼ ਆਵੇਗੀ ਅਤੇ ਕਿਸੇ ਨਾਲ ਵੀ ਢਿੱਲ ਨਹੀਂ ਵਰਤੀ ਜਾਵੇਗੀ ਪਰ ਜੋ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਉਹ ਬੇਝਿਜਕ ਇਸ ਲਈ ਅੱਗੇ ਆਵੇ, ਅਜਿਹੇ ਕਿਸੇ ਵਿਅਕਤੀ ਤੋਂ ਪੁਲਿਸ ਕੋਈ ਪੁੱਛਗਿਛ ਵੀ ਨਹੀਂ ਕਰੇਗੀ। ਉਨ੍ਹਾਂ ਨੇ ਕਿਹਾ ਕਿ ਜੀਵਨ ਕੀਮਤੀ ਹੈ ਅਤੇ ਇਸ ਨੂੰ ਖੁ਼ਸ਼ਗਵਾਰ ਬਣਾਉਣ ਦੀ ਆਸ ਨਾਲ ਇਹ ਪ੍ਰੋਜੈਕਟ ਉਲੀਕਿਆ ਗਿਆ ਹੈ। ਇਸ ਦੀ ਅੱਜ਼ ਸ਼ੁਰੂਆਤ ਤੋਂ ਬਾਅਦ ਸਾਰੀਆਂ ਸਬ ਡਵੀਜਨਾਂ ਵਿਚ ਸਡਿਉਲ ਅਨੁਸਾਰ ਇਸ ਤਰਾਂ ਦੇ ਆਊਟਰੀਚ ਜਾਗਰੂਕਤਾ ਕੈਂਪ ਲਗਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਜੇਕਰ ਪਰਿਵਾਰ ਵਿਚ ਕੋਈ ਨਸ਼ੇ ਤੋਂ ਪੀੜਤ ਹੈ ਤਾਂ ਉਸ ਨੂੰ ਅਣਗੌਲਿਆ ਨਾ ਕਰੋ ਸਗੋਂ ਪ੍ਰੇਰਿਤ ਕਰਕੇ ਇਲਾਜ ਲਈ ਲੈ ਕੇ ਆਵੋ। ਉਨ੍ਹਾਂ ਨੇ ਕਿਹਾ ਕਿ ਲੋਕ ਕਿਸੇ ਭਰਮ ਜਾਂ ਡਰ ਕਾਰਨ ਇਲਾਜ ਲਈ ਅੱਗੇ ਨਹੀਂ ਸੀ ਆ ਰਹੇ, ਪਰ ਹੁਣ ਜਦ ਅਸੀਂ ਪਿੰਡ ਪਿੰਡ ਜਾਵਾਂਗੇ ਤਾਂ ਇਹ ਡਰ ਭਰਮ ਦੂਰ ਕਰਕੇ ਉਨ੍ਹਾਂ ਨੂੰ ਪ੍ਰੇਰਿਤ ਕਰਕੇ ਇਲਾਜ ਲਈ ਲੈਕੇ ਆਵਾਂਗੇ।
ਸੰਤ ਬਾਬਾ ਸੋਹਣ ਸਿੰਘ ਨੇ ਇਸ ਮੌਕੇ ਪੁਲਿਸ ਤੇ ਪ੍ਰਸ਼ਾਸਨ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਨਸ਼ਾ ਇਲਾਜ ਯੋਗ ਸਮੱਸਿਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਨਾਲੋ ਨਾਤਾ ਤੋੜ ਕੇ ਜਿੰਦਗੀ ਨਾਲ ਨਾਤਾ ਜੋੜੀਏ। ਉਨ੍ਹਾਂ ਨੇ ਕਿਹਾ ਕਿ ਡਾਕਟਰ ਦੀ ਸਲਾਹ ਅਤੇ ਇਲਾਜ ਨਾਲ ਨਸ਼ਾ ਛੱਡਿਆ ਜਾ ਸਕਦਾ ਹੈ। ਉਨ੍ਹਾਂ ਨੇ ਆਪਣੇ ਪ੍ਰੇਰਕ ਸ਼ਬਦਾਂ ਨਾਲ ਆਏ ਲੋਕਾਂ ਨੂੰ ਇਸ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੱਤਾ।
ਡਾ: ਐਰਿਕ ਨੇ ਨਸ਼ੇ ਪੀੜਤਾਂ ਦੇ ਇਲਾਜ ਪ੍ਰਣਾਲੀਆਂ ਬਾਰੇ ਦੱਸਿਆ। ਐਸਪੀ ਡੀ ਮੁਖਤਿਆਰ ਰਾਏ ਅਤੇ ਡੀਐਸਪੀ ਜਤਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਨਸ਼ੇ ਖਿਲਾਫ ਸਹੁੰ ਵੀ ਚੁਕਾਈ ਗਈ। ਐਚਐਚਓ ਅੰਗਰੇਜ ਸਿੰਘ ਵੀ ਇੱਥੇ ਹਾਜਰ ਸਨ।

42 ਲੋਕਾਂ ਨੇ ਮੌਕੇ ਤੇ ਕਰਵਾਈ ਰਜਿਸਟ੍ਰੇਸ਼ਨ

ਐਸਐਸਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਦੇ ਇਸ ਪਲੇਠੇ ਸਮਾਗਮ ਵਿਚ ਆਸਪਾਸ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ ਅਤੇ ਇਸ ਸਮਾਗਮ ਤੋਂ ਪ੍ਰਭਾਵਿਤ ਹੋਕੇ 42 ਲੋਕਾਂ ਨੇ ਨਸ਼ੇ ਛੱਡਣ ਸਬੰਧੀ ਆਪਣੀ ਇੱਛਾ ਪ੍ਰਗਟ ਕਰਦਿਆਂ ਮੌਕੇ ਤੇ ਤਾਇਨਾਤ ਸਿਹਤ ਵਿਭਾਗ ਦੀ ਟੀਮ ਕੋਲ ਰਜਿਸਟ੍ਰੇਸ਼ਨ ਕਰਵਾਈ। ਇੰਨ੍ਹਾਂ ਵਿਚੋਂ 38 ਦਾ ਓਟ ਕਲੀਨਿਕ ਅਤੇ 4 ਦਾ ਨਸ਼ਾ ਮੁਕਤੀ ਕੇਂਦਰ ਤੋਂ ਸੋਮਵਾਰ ਤੋਂ ਬਕਾਇਦਾ ਇਲਾਜ ਸ਼ੁਰੂ ਹੋ ਜਾਵੇਗਾ।

Have something to say? Post your comment

 

More in Chandigarh

ਪੰਜਾਬ ਭਰ ਵਿੱਚ ਸੁਤੰਤਰਤਾ ਦਿਵਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਬਕਾ ਸੈਨਿਕਾਂ ਦਾ ਵਿਸ਼ੇਸ਼ ਸਨਮਾਨ

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਮੋਹਾਲੀ ਵਿੱਚ ਤਿਰੰਗਾ ਲਹਿਰਾਇਆ

ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਨੇ ਜਨ ਸਿਹਤ ਅਤੇ ਭਾਈਚਾਰਕ ਸੇਵਾ 'ਤੇ ਕੇਂਦ੍ਰਿਤ 79ਵਾਂ ਆਜ਼ਾਦੀ ਦਿਵਸ ਮਨਾਇਆ

79ਵਾਂ ਆਜ਼ਾਦੀ ਦਿਵਸ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਅਦਾਲਤੀ ਕੰਪਲੈਕਸ ਵਿੱਚ ਮਨਾਇਆ ਗਿਆ 79ਵਾਂ ਆਜ਼ਾਦੀ ਦਿਹਾੜਾ

ਮੋਹਾਲੀ ਪੁਲਿਸ ਵੱਲੋਂ 3 ਅੰਤਰਰਾਜੀ ਚੋਰ ਗਿਰੋਹ ਬੇਨਕਾਬ, 35 ਲੱਖ ਰੁਪਏ ਦੀ ਕੀਮਤ ਦਾ ਮਾਲ ਬਰਾਮਦ, 6 ਗ੍ਰਿਫਤਾਰ

ਤੇ ਹੁਣ ਕਾਂਗਰਸ ਪ੍ਰਧਾਨ ਜੀਤੀ ਪਡਿਆਲਾ ਨੇ ਮੁੱਖ ਮੰਤਰੀ ਤੋਂ ਖਰੜ ਵਾਸੀਆਂ ਲਈ ‘ਹੈਲੀਕਾਪਟਰ’ ਅਤੇ ‘ਕਿਸ਼ਤੀਆਂ’ ਮੰਗੀਆਂ…

ਪੱਤਰਕਾਰ ਬਿੱਲਾ ਅਕਾਲਗੜੀਆ ਨੂੰ ਸਦਮਾ- ਸੱਸ ਦਾ ਦਿਹਾਂਤ

ਪੰਜਾਬ ਸਰਕਾਰ ਵੱਲੋਂ ਸੁਤੰਤਰਤਾ ਦਿਵਸ ਮੌਕੇ 26 ਸ਼ਖਸੀਅਤਾਂ ਨੂੰ ਪੰਜਾਬ ਸਰਕਾਰ ਪ੍ਰਮਾਣ ਪੱਤਰ, 2025 ਨਾਲ ਕੀਤਾ ਜਾਵੇਗਾ ਸਨਮਾਨਿਤ

ਗਮਾਡਾ ਨੇ ਏਅਰੋਸਿਟੀ ਦੇ ਐਸ.ਸੀ.ਓਜ਼ ਅਤੇ ਬੇਅ ਸ਼ਾਪਜ਼ ਦਾ ਨੰਬਰਿੰਗ ਡਰਾਅ ਕੱਢਿਆ