Tuesday, September 16, 2025

Malwa

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਫੇਰ ਸਨੌਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗੀ : ਵਿਧਾਇਕ ਪਠਾਣਮਾਜਰਾ

June 09, 2025 02:33 PM
SehajTimes

ਦੇਵੀਗੜ੍ਹ : ਵਿਧਾਨ ਸਭਾ ਹਲਕਾ ਸਨੌਰ ਅਧੀਨ ਪੈਂਦੀ ਸਬ ਡਵੀਜ਼ਨ ਦੁੱਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ ਅੱਜ (9 ਜੂਨ) ਸਵੇਰੇ 9 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਨ ਆ ਰਹੇ ਹਨ ਇਸ ਸਬੰਧੀ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਤਹਿਸੀਲ ਕੰਪਲੈਕਸ ਅਤੇ ਦੁੱਧਨਸਾਧਾਂ ਅਨਾਜ ਮੰਡੀ ਵਿੱਚ ਚੱਲ ਰਹੀਆਂ ਤਿਆਰੀਆਂ ਦਾ ਜਾਇਜਾ ਲਿਆ। ਇਸ ਮੌਕੇ ਉਹਨਾਂ ਨਾਲ ਪ੍ਰਸ਼ਾਸਨ ਦੇ ਸਾਰੇ ਅਧਿਕਾਰੀ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਪੀ ਵੈਭਵ ਚੌਧਰੀ, ਐਸਪੀ ਪਰਵਿੰਦਰ ਸਿੰਘ ਚੀਮਾ, ਏ.ਡੀ.ਸੀ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਰਾਜਪੁਰਾ ਅਵਿਕੇਸ਼ ਗੁਪਤਾ,ਕ੍ਰਿਪਾਲਵੀਰ ਸਿੰਘ ਐਸ.ਡੀ.ਐਮ. ਦੂੱਧਨਸਾਧਾਂ ਵੀ ਮੌਜੂਦ ਸਨ।
  ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਬ ਡਵੀਜ਼ਨ ਦੁੱਧਨਸਾਧਾਂ ਦੇ ਨਵੇਂ ਬਣੇ ਕੰਪਲੈਕਸ ਦਾ ਉਦਘਾਟਨ ਕਰਨ ਉਪਰੰਤ ਅਨਾਜ ਮੰਡੀ ਦੁੱਧਨਸਾਧਾਂ ਵਿਖੇ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਨਗੇ। ਵਿਧਾਇਕ ਪਠਾਣਮਾਜਰਾ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਦਿਨ ਰਾਤ ਇੱਕ ਕਰ ਰਹੇ ਹਨ। ਵਿਧਾਇਕ ਪਠਾਣਮਾਜਰਾ ਨੇ ਇਲਾਕੇ ਦੀ ਸੰਗਤ ਅਤੇ ਪੰਚਾਂ ਸਰਪੰਚਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਮਾਗਮ ਵਿੱਚ ਹਾਜਰੀ ਲਵਾਉਣ। ਇਸ ਮੌਕੇ ਉਨ੍ਹਾਂ ਹਲਕਾ ਨਿਵਾਸੀਆਂ ਨੂੰ ਸਮੇਂ ਸਿਰ ਸਮਾਗਮ ਵਿੱਚ ਪੁੱਜਣ ਦੀ ਅਪੀਲ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਐਸ.ਪੀ ਵੈਭਵ ਚੌਧਰੀ, ਐਸਪੀ ਪਰਵਿੰਦਰ ਸਿੰਘ ਚੀਮਾ, ਏ.ਡੀ.ਸੀ ਨਵਰੀਤ ਕੌਰ ਸੇਖੋਂ, ਐਸ.ਡੀ.ਐਮ ਰਾਜਪੁਰਾ ਅਵਕੇਸ਼ ਗੁਪਤਾ,ਕ੍ਰਿਪਾਲਵੀਰ ਸਿੰਘ ਐਸ.ਡੀ.ਐਮ. ਦੂੱਧਨਸਾਧਾਂ, ਜ਼ਿਲ੍ਹਾ ਟ੍ਰੈਫਿਕ ਇੰਚਾਰਜ਼ ਕਰਨਵੀਰ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਭਿੰਡਰ ਥਾਣਾ ਮੁਖੀ ਜੁਲਕਾਂ, ਹਰਦੇਵ ਸਿੰਘ ਘੜਾਮ ਪ੍ਰਧਾਨ ਟਰੱਕ ਯੂਨੀਅਨ, ਬੀਡੀਪੀਓ ਭੁਨਰਹੇੜੀ ਸੰਦੀਪ ਸਿੰਘ, ਬੀਡੀਪੀਓ ਸਨੌਰ ਮਨਦੀਪ ਸਿੰਘ ਉਪਲ, ਬੀਡੀਪੀਓ ਪਟਿਆਲਾ ਦਿਹਾਤੀਸੁਖਵਿੰਦਰ ਸਿੰਘ ਟਿਵਾਣਾਂ, ਬਲਜਿੰਦਰ ਸਿੰਘ ਨੰਦਗਡ਼੍ਹ, ਗੁਰਪ੍ਰੀਤ ਗੂਰੀ ਪੀ.ਏ. ਗੁਰਪਿੰਦਰ ਨੰਦਗੜ੍ਹ,ਸਾਜਨ ਢਿੱਲੋਂ, ਗੁਰਵਿੰਦਰ ਸਿੰਘ ਮਿਹੋਣ, ਮਨਿੰਦਰ ਫਰਾਂਸਵਾਲਾਂ,   ਬਲਿਹਾਰ ਸਿੰਘ ਚੀਮਾ, ਡਾ. ਕਰਮ ਸਿੰਘ ਰਾਜਗਡ਼੍ਹ, ਗੁਰਵਿੰਦਰ ਸਿੰਘ ਚੌਂਕੀ ਇੰਚਾਰਜ ਰੋਹਡ਼, ਸਾਹਿਲ ਜਿੰਦਲ,  ਮਿਲਨਦੀਪ ਸਿੰਘ, ਭੁਪਿੰਦਰ  ਸਿੰਘ ਦੁੱਧਨ, ਲਾਡੀ ਛੰਨਾਂ, ਹੈਰੀ ਤਾਜਲਪੁਰ, ਕਰਮ ਸਿੰਘ ਨੰਬਰਦਾਰ ਅਤੇ  ਪੰਚ ਸਰਪੰਚ ਹਾਜ਼ਰ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ