Wednesday, December 17, 2025

Malwa

ਮਾਣਯੋਗ ਅਦਾਲਤ ਨੇ ਪੰਜਾਬੀ ਯੂਨੀਵਰਸਿਟੀ ਵਿਖੇ ਧਰਨਾ ਨਾ ਲਾਉਣ ਸਬੰਧੀ ਹੁਕਮ ਜਾਰੀ ਕੀਤੇ

June 05, 2025 01:06 PM
SehajTimes
ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਪਿਛਲੇ ਕੁੱਝ ਦਿਨਾਂ ਤੋਂ ਧਰਨੇ ਉੱਤੇ ਬੈਠੇ ਫਿਕਸ/ਦਿਹਾੜੀਦਾਰ ਕਰਮਚਾਰੀਆਂ ਸਬੰਧੀ ਯੂਨੀਵਰਸਿਟੀ ਅਥਾਰਟੀਜ਼ ਨੇ ਦੱਸਿਆ ਕਿ ਮਾਣਯੋਗ ਅਦਾਲਤ ਵੱਲੋਂ 2 ਜੂਨ ਨੂੰ ਜਾਰੀ ਹੋਏ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਦੀ ਚਾਰਦੀਵਾਰੀ ਤੋਂ 300 ਮੀਟਰ ਦੇ ਬਾਹਰ ਤੱਕ ਕਿਸੇ ਵੀ ਧਰਨੇ, ਇਕੱਠ, ਮੀਟਿੰਗ, ਇਕੱਤਰਤਾ, ਪ੍ਰਦਰਸ਼ਨ ਘਿਰਾਓ ਆਦਿ ਗਤੀਵਿਧੀ ਦੀ ਮਨਾਹੀ ਹੈ। ਸੋ ਅਦਾਲਤੀ ਹੁਕਮਾਂ ਅਨੁਸਾਰ ਸਪਸ਼ਟ ਹੈ ਕਿ ਯੂਨੀਵਰਸਿਟੀ ਕੈੰਪਸ ਦੇ ਅੰਦਰ ਧਰਨਾ ਨਹੀਂ ਲਗਾਇਆ ਜਾ ਸਕਦਾ। ਕਰਮਚਾਰੀ ਕਿਸੇ ਵੀ ਰੂਪ ਵਿੱਚ ਯੂਨੀਵਰਸਿਟੀ ਦੇ ਕੰਮ ਕਾਜ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਅਥਾਰਟੀਜ਼ ਨੇ ਦੱਸਿਆ ਕਿ ਅਦਾਲਤ ਦੇ ਇਨ੍ਹਾਂ ਹੁਕਮਾਂ ਸਬੰਧੀ ਇਨ੍ਹਾਂ ਕਰਮਚਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ।

Have something to say? Post your comment