Friday, May 01, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਮੱਕੀ ਦੀ ਫ਼ਸਲ ’ਤੇ AAP ਸਰਕਾਰ ਦੀ ਚੁੱਪੀ; ਕਿਸਾਨ ਬੇਚੈਨ, ਸਰਕਾਰ ਗਾਇਬ! ਸਰਬਜੀਤ ਸਿੰਘ ਝਿੰਜਰ

May 29, 2025 05:52 PM
SehajTimes
ਚੰਡੀਗੜ੍ਹ : ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਵਰਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਮੱਕੀ ਦੀ ਫ਼ਸਲ ਇਕ ਵੱਡੀ ਉਮੀਦ ਸੀ, ਪਰ ਆਮ ਆਦਮੀ ਪਾਰਟੀ ਦੀ ਨੀਤੀਹੀਣਤਾ ਅਤੇ ਸਰਕਾਰਾਂ ਦੀ ਲਾਪਰਵਾਹੀ ਨੇ ਉਨ੍ਹਾਂ ਦੀ ਉਮੀਦ ਨੂੰ ਨਿਰਾਸ਼ਾ ਵਿੱਚ ਬਦਲ ਦਿੱਤਾ।

ਆਏ ਦਿਨ ਕਿਸਾਨਾਂ ਨਾਲ, ਪੰਜਾਬੀਆਂ ਨਾਲ, ਵਿਦਿਆਰਥੀਆਂ ਨਾਲ ਹੋ ਰਹੇ ਧੱਕੇ ਦੇ ਆਧਾਰ 'ਤੇ ਇਹ ਸਾਫ਼ ਕਿਹਾ ਜਾ ਸਕਦਾ ਹੈ ਕਿ ਸਰਕਾਰ ਕਿਸਾਨਾਂ ਦੇ ਹਿੱਤਾਂ ਤੋਂ ਪੱਥਰ-ਦਿਲ ਹੋ ਚੁੱਕੀ ਹੈ। ਉਹਨਾਂ ਨੇ ਕਿਸਾਨਾਂ ਨੂੰ ਮੱਕੀ ਦਾ ਬਣਦਾ ਮੁੱਲ ਤਾਂ ਕੀ ਦਵਾਉਣਾ ਸੀ ਸਗੋਂ ਜਿਹੜੀ ਹੋਰ ਸੂਬਿਆਂ ਤੋਂ ਵਿਕਣ ਲਈ ਆ ਰਹੀ ਮੱਕੀ ਹੈ ਉਸ 'ਤੇ ਵੀ ਰੋਕ ਲਾਉਣ 'ਚ ਨਾਕਾਮਯਾਬ ਰਹੀ, ਅਜਿਹਾ ਕੋਈ ਕੰਮ ਨਹੀਂ ਜਿਸ 'ਚ ਮੌਜੂਦਾ ਆਪ ਸਰਕਾਰ ਦੀ ਕਾਮਯਾਬੀ ਨਜ਼ਰ ਆ ਰਹੀ ਹੋਵੇ। ਇਹਨਾਂ ਦੀ ਸਰਕਾਰ ਦੇ ਰਾਜ ਵਿੱਚ ਤਾਂ ਪੰਜਾਬ ਅਤੇ ਪੰਜਾਬੀਆਂ ਦਾ ਘਾਣ ਹੁੰਦਾ ਹੀ ਦਿੱਸ ਰਿਹਾ ਹੈ ਜੋ ਸਾਡੇ ਅੱਜ 'ਤੇ ਕੱਲ ਲਈ ਚਿੰਤਾ ਦਾ ਵਿਸ਼ਾ ਬਣ ਚੁੱਕਿਆ ਹੈ।

ਝਿੰਜਰ ਨੇ ਆਪ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ, "ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦਾ ਮੱਕੀ ਦੇ ਮਾਮਲੇ ’ਚ ਦਖ਼ਲ ਨਾ ਲੈਣਾ ਸਿੱਧਾ ਇਸ਼ਾਰਾ ਕਰਦਾ ਹੈ ਕਿ ਉਨ੍ਹਾਂ ਨੂੰ ਕਿਸੇ ਕਿਸਾਨ ਦੀ ਪਰਵਾਹ ਨਹੀਂ ਹੈ। ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਵਲੋਂ ਕੀਤੇ ਗਏ ਵਾਅਦੇ ਝੂਠੇ ਅਤੇ ਬੇਕਾਰ ਸਨ। ਕਿਸਾਨ ਅੱਜ ਮਾਯੂਸ ਹੋ ਰਹੇ ਨੇ — ਕਿਓਂਕਿ ਫ਼ਸਲਾਂ ਦਾ ਕੋਈ ਵਾਜਬ ਮੁੱਲ ਨਹੀਂ ਮਿਲ ਰਿਹਾ, ਨਾਂ ਹੀ ਕੋਈ ਸਰਕਾਰੀ ਯੋਜਨਾ ਜੋ ਕਿਸਾਨ ਭਰਾਵਾਂ ਦੇ ਹੱਕ 'ਚ ਹੋਵੇ। ਪੰਜਾਬ ਦੀ ਖੇਤੀ ਅੱਜ ਇਨ੍ਹਾਂ ਦੀ ਨੀਤੀਆਂ ਕਾਰਣ ਲਾਹੇਵੰਦ ਨਹੀਂ ਰਹੀ, ਪਰ ਆਮ ਆਦਮੀ ਪਾਰਟੀ ਦੇ ਮੰਤਰੀ ਮੰਡਲ ਨੂੰ ਇਨ੍ਹਾਂ ਸਮੱਸਿਆਵਾਂ ਨਾਲ ਕੋਈ ਲੈਣਾ-ਦੇਣਾ ਨਹੀਂ।"

ਮੌਜੂਦਾ ਸਰਕਾਰ 'ਤੇ ਸਵਾਲ ਚੁੱਕਦਿਆਂ ਝਿੰਜਰ ਨੇ ਕਿਹਾ,"ਸਵਾਲ ਇਕ ਜਾਂ ਦੋ ਨਹੀਂ ਕਈਂ ਉਠਦੇ ਨੇ ਕਿ ਸੂਬੇ ਤੋਂ ਬਾਹਰ ਤੋਂ ਆ ਰਹੀ ਮੱਕੀ ਤੇ ਰੋਕ ਕਿਉੰ ਨਹੀਂ ਲਾਈ ਜਾ ਰਹੀ? ਸਰਕਾਰ ਨੇ ਕਿਉਂ ਨਹੀਂ ਪਹਿਲਾਂ ਤੋਂ ਕਿਸਾਨਾਂ ਨੂੰ ਭਰੋਸਾ ਦਵਾਇਆ? ਸਾਡੇ ਕਿਸਾਨਾਂ ਨੂੰ ਮੱਕੀ ਦਾ ਸਹੀ ਮੁੱਲ ਕਿਉਂ ਨਹੀਂ ਮਿਲ ਰਿਹਾ? ਆਪ ਸਰਕਾਰ ਵਲੋਂ ਸਾਡੇ ਅੰਦਾਤਾਵਾਂ ਦੀ ਮਦਦ ਕਰਨ ਦੀ ਥਾਂ ਉਹਨਾਂ ਨੂੰ ਅਣਦੇਖਾ ਕਿਉਂ ਕਰ ਰਹੇ ਹਨ?

ਇਸ ਤੋਂ ਇਲਾਵਾ ਹਾਲ ਹੀ 'ਚ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵਲੋਂ ਕਿਸਾਨਾਂ ਦੇ ਸਵਾਲਾਂ ਨੂੰ ਅਣਦੇਖਾ ਕਰਨ ਤੇ ਝਿੰਜਰ ਨੇ ਕਿਹਾ, "ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਥਾਂ, ਇਹਨਾਂ ਦੀ ਸਰਕਾਰ ਵਲੋਂ ਓਹਨਾ ਨੂੰ ਇਹ ਕਿਹਾ ਜਾ ਰਿਹਾ ਹੈ, ਕਿ ਰਾਜਨੀਤੀ ਚ ਸ਼ਾਮਿਲ ਹੋ ਕੇ ਆਪਣੇ ਵੋਟ ਆਪ ਲੈ ਕੇ ਕੰਮ ਕਰ ਲਵੋ, ਜੋ ਕਿ ਬਹੁਤ ਸ਼ਰਮਨਾਕ ਹੈ!

ਝਿੰਜਰ ਨੇ ਇਹ ਵੀ ਕਿਹਾ ਕਿ ਸਾਨੂੰ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਹਲ ਚਾਹੀਦੇ ਨੇ ਕਿਉਂਕਿ ਪੰਜਾਬ ਦੀ ਕਿਸਾਨੀ ਦੀ ਪਹਿਲਾਂ ਹੀ ਹਾਲਤ ਇਹਨਾਂ ਨੇ ਬਹੁਤ ਮਾੜੀ ਕੀਤੀ ਹੋਈ ਹੈ ਅਜਿਹੇ ਵਿੱਚ ਜੇ ਅਜੇ ਵੀ ਹਲ 'ਚ ਦੇਰੀ ਹੋਏਗੀ ਤਾਂ ਸਥਿਤੀ ਕਿਸਾਨਾਂ ਦੀ ਖੁਦਖੁਸ਼ੀਆਂ ਵਧਾਉਣ ਵੱਲ ਜਾ ਸਕਦੀ ਹੈ ਜੋ ਪੰਜਾਬ ਲਈ ਅਭਾਗਾ ਸਾਬਿਤ ਹੋਵੇਗਾ ਇਸਲਈ ਜ਼ਰੂਰੀ ਹੈ ਕਿ ਮੱਕੀ ਦੀ ਖਰੀਦ ਐਮ. ਐਸ.ਪੀ 'ਤੇ ਕੀਤੀ ਜਾਵੇ ਅਤੇ ਬਾਹਰਲੇ ਸੂਬਿਆਂ ਤੋਂ ਪੰਜਾਬ ਵਿੱਚ ਵਿਕਣ ਲਈ ਆ ਰਹੀ ਮੱਕੀ 'ਤੇ ਪਾਬੰਦੀ ਲਾਈ ਜਾਵੇ।
 
 

Have something to say? Post your comment

 

More in Chandigarh

ਮਜ਼ਦੂਰ ਵਰਗ ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤ ਨੀਂਹ- ਰਵੀ ਵੜੈਚ

ਐਸ.ਏ.ਐਸ. ਨਗਰ ਪੁਲਿਸ ਵੱਲੋਂ ਏ.ਜੀ.ਟੀ.ਐਫ. ਪੰਜਾਬ ਨਾਲ ਸਾਂਝੇ ਓਪਰੇਸ਼ਨ ਦੌਰਾਨ ਵਿਦੇਸ਼ ਆਧਾਰਿਤ ਗੈਂਗਸਟਰਾਂ ਦੇ ਪ੍ਰਮੁੱਖ ਸਾਥੀ ਦੀ ਗ੍ਰਿਫਤਾਰੀ

ਮੋਹਾਲੀ ਪੁਲਿਸ ਵੱਲੋਂ 40 ਗ੍ਰਾਮ ਹੈਰੋਇਨ ਸਮੇਤ ਇਕ ਦੋਸ਼ੀ ਕਾਬੂ

ਮੋਹਾਲੀ ਕਾਰਪੋਰੇਸ਼ਨ ਵਿੱਚ ਸ਼ਾਮਿਲ ਹੋਏ 14 ਪਿੰਡਾਂ ਦੇ ਵਿਕਾਸ ਲਈ 41 ਕਰੋੜ 58 ਲੱਖ ਨਗਰ ਨਿਗਮ ਵੱਲੋਂ ਮਨਜੂਰ

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਕਿਡਨੀ ਮਰੀਜ਼ਾਂ ਲਈ ਬਣੀ ਵਰਦਾਨ

ਆਵਾਰਾ ਕੁੱਤਿਆਂ ਦੇ ਖਤਰੇ ਨਾਲ ਨਜਿੱਠਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ : ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਨਗਰ ਨਿਗਮ ਕਮਿਸ਼ਨਰਾਂ ਨੂੰ ਦਿੱਤੇ ਨਿਰਦੇਸ਼

ਖੇਤੀਬਾੜੀ ਵਿਭਾਗ ਵੱਲੋ ਸਾਉਣੀ ਦੀਆਂ ਫਸਲਾਂ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਸਿਵਲ ਸਰਜਨ ਵਲੋਂ ਢਕੋਲੀ ਵਿਖੇ ਡੇਂਗੂ ਰੋਕਥਾਮ ਮੁਹਿੰਮ ਦਾ ਨਿਰੀਖਣ

ਏ.ਡੀ.ਸੀ. ਵੱਲੋਂ ਡਿਫਾਇਨ ਓਵਰਸੀਜ਼ ਇੰਮੀਗ੍ਰੇਸ਼ਨ ਫਰਮ ਦਾ ਲਾਇਸੰਸ ਰੱਦ

ਵਿਜੀਲੈਂਸ ਬਿਊਰੋ ਨੇ ਪਟਵਾਰੀ ਨੂੰ 4000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕੀਤਾ ਗ੍ਰਿਫ਼ਤਾਰ