Friday, September 05, 2025

Health

ਮਾਹਵਾਰੀ ਸਫਾਈ ਦਿਵਸ 'ਤੇ ਦਿੱਤੀ ਜਾਣਕਾਰੀ

May 28, 2025 04:26 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਸੰਗਰੂਰ ਡਾ.ਸੰਜੈ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਜੀ ਐੱਸ ਭਿੰਡਰ ਦੀ ਅਗਵਾਈ ਵਿੱਚ ਬਲਾਕ ਫਤਿਹਗੜ੍ਹ ਪੰਜਗਰਾਈਆਂ ਵਿਖੇ ਮਾਹਵਾਰੀ ਸਫ਼ਾਈ ਦਿਵਸ ਮਨਾਇਆ ਗਿਆ। ਇਸ ਦਿਵਸ ਦੇ ਮਨਾਉਣ ਦਾ ਮੁੱਖ ਉਦੇਸ਼ "ਪੀਰੀਅਡ ਫ੍ਰੈਂਡਲੀ ਵਰਲਡ" ਬਣਾਉਣ ਵੱਲ ਇੱਕ ਵਿਸ਼ਵਵਿਆਪੀ ਲਹਿਰ ਵਜੋਂ ਕੰਮ ਕਰਨਾ ਹੈ। ਇਸ ਮੌਕੇ ਬਲਾਕ ਐਜੂਕੇਟਰ ਹਰਪ੍ਰੀਤ ਕੌਰ ਨੇ ਆਸ਼ਾ ਫੇਸਿਲਟੇਟਰਸ ਨੂੰ ਬਲਾਕ ਦੇ ਸਾਰੇ ਪਿੰਡਾਂ ਦੀਆਂ ਕਿਸ਼ੋਰੀਆਂ ਨੂੰ ਚੰਗੇ ਮਾਹਵਾਰੀ ਸਫਾਈ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਨਿਰਦੇਸ਼ ਦਿੱਤੇ। ਓਹਨਾਂ ਕਿਹਾ ਕਿ ਆਸ਼ਾ ਦੁਆਰਾ ਪਿੰਡਾਂ ਵਿਚ ਬੱਚੀਆਂ ਨਾਲ ਮਾਹਵਾਰੀ ਵਿਸ਼ੇ ਤੇ ਖੁੱਲ੍ਹ ਕੇ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਕਿਸ਼ੋਰ ਅਵਸਥਾ ਵਿੱਚ ਆਉਂਦੇ ਬਦਲਾਵਾਂ ਬਾਰੇ ਬੱਚੀਆਂ ਨੂੰ ਜਾਣਕਾਰੀ ਹੋਵੇ। ਚੰਗੀ ਖੁਰਾਕ, ਸਹੀ ਸਾਂਭ ਸੰਭਾਲ ਅਤੇ ਸਾਫ਼ ਸਫ਼ਾਈ ਨਾਲ ਬੱਚੀਆਂ ਦੇ ਔਖੇ ਦਿਨਾਂ ਨੂੰ ਵੀ ਸੁਖਾਲ਼ਾ ਬਣਾਇਆ ਜਾ ਸਕਦਾ ਹੈ। ਇਸ ਮੌਕੇ ਮਲਟੀ ਪਰਪਜ਼ ਹੈਲਥ ਸੁਪਰਵਾਈਜਰ ਚਰਨਜੀਤ ਕੌਰ, ਆਸ਼ਾ ਫੇਸਿਲਟੇਟਰਸ ਗੌਰੀ ਬੀਬੀ, ਬੇਅੰਤ ਕੌਰ, ਗਿਆਨ ਕੌਰ, ਬਲਜੀਤ ਕੌਰ, ਕੁਲਦੀਪ ਕੌਰ, ਡਿੰਪਲ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਰਹੇ।

Have something to say? Post your comment

 

More in Health

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਪ੍ਰੋਗਰਾਮ ਹੇਠ ਪਿੰਡ ਮਾਜਰੀ ਜੱਟਾਂ ਵਿੱਚ ਡ੍ਰਾਈ ਡੇਅ ਗਤੀਵਿਧੀਆਂ

ਜ਼ਿਲ੍ਹੇ ’ਚ ਵੱਖ-ਵੱਖ ਥਾਈਂ ਹੜ੍ਹ ਰਾਹਤ ਮੈਡੀਕਲ ਕੈਂਪ ਜਾਰੀ

ਆਸਪੁਰ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਸਿਹਤ ਕੈਂਪ

ਸਿਹਤ ਵਿਭਾਗ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ

ਡੀ.ਸੀ. ਵਰਜੀਤ ਵਾਲੀਆ ਤੇ ਸਿਵਲ ਸਰਜਨ ਦੀ ਹਦਾਇਤ ‘ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਸਿਹਤ ਜਾਇਜ਼ਾ

ਭਰਤਗੜ੍ਹ ਬਲਾਕ ਡੇਂਗੂ-ਮੁਕਤ: ਸਿਹਤ ਵਿਭਾਗ ਤੇ ਲੋਕਾਂ ਦੀ ਸਾਂਝੀ ਕਾਮਯਾਬੀ

ਪੰਜਾਬ ਦੇ ਸਿਹਤ ਵਿਭਾਗ ਵੱਲੋਂ ਹਾਈ ਅਲਰਟ ਜਾਰੀ; ਹੜ੍ਹਾਂ ਨਾਲ ਸਬੰਧਤ ਬਿਮਾਰੀਆਂ ਨਾਲ ਨਜਿੱਠਣ ਲਈ ਟੀਮਾਂ ਅਤੇ ਐਂਬੂਲੈਂਸਾਂ ਕੀਤੀਆਂ ਤਾਇਨਾਤ

ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਸਿਹਤ ਵਿਭਾਗ ਦਾ ਚੌਕਸ ਪਹਿਰਾ, ਲੋਕਾਂ ਨੂੰ ਮਿਲ ਰਹੀ ਸੁਰੱਖਿਆ ਦੀ ਭਰੋਸੇਯੋਗ ਢਾਲ

ਆਯੁਰਵੈਦਿਕ ਵਿਭਾਗ ਪੰਜਾਬ ਅਤੇ ਗ੍ਰਾਮ ਪੰਚਾਇਤ ਰੋਹੀੜਾ ਵਲੋਂ ਆਯੂਸ਼ ਕੈਂਪ, ਸਫਤਲਤਾ ਪੂਰਵਕ ਸੰਪੰਨ