Tuesday, July 15, 2025

Malwa

ਭਰਤੀ ਕਮੇਟੀ ਦੀਆਂ ਕਾਪੀਆਂ ਭਰਕੇ ਅਮਨਬੀਰ ਚੈਰੀ ਨੂੰ ਸੌਂਪੀਆਂ 

May 28, 2025 04:01 PM
ਦਰਸ਼ਨ ਸਿੰਘ ਚੌਹਾਨ

 

ਸੁਨਾਮ : ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਹੋਏ ਆਦੇਸ਼ਾਂ ਅਨੁਸਾਰ ਵਿਧਾਨ ਸਭਾ ਹਲਕਾ ਸੁਨਾਮ ਦੇ ਪਿੰਡਾਂ ਸ਼ੇਰੋਂ, ਚੱਠਾ ਸੇਖਵਾਂ ਅਤੇ ਚੀਮਾਂ ਮੰਡੀ ਦੇ ਪਾਰਟੀ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਕਰਕੇ ਕਾਪੀਆਂ ਨੌਜਵਾਨ ਆਗੂ ਅਮਨਬੀਰ ਸਿੰਘ ਚੈਰੀ ਨੂੰ ਸੌਂਪੀਆਂ। ਅਕਾਲੀ ਦਲ ਦੇ ਆਗੂਆਂ ਡਾਕਟਰ ਰੂਪ ਸਿੰਘ ਸ਼ੇਰੋਂ, ਸਰਪੰਚ ਕੇਵਲ ਸਿੰਘ, ਜਥੇਦਾਰ ਲੀਲਾ ਸਿੰਘ ਅਤੇ ਹਰਵਿੰਦਰ ਸਿੰਘ ਚੱਠਾ ਸੇਖਵਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਲੋਕਾਂ ਵਿੱਚ ਵਧੇਰੇ ਉਤਸ਼ਾਹ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਹਰ ਵਰਗ ਦੇ ਲੋਕ ਅਕਾਲੀ ਦਲ ਦੀ ਚੜ੍ਹਦੀਕਲਾ ਲਈ ਕੰਮ ਕਰਨ ਲਈ ਉਤਾਵਲੇ ਹਨ। ਇਸ ਮੌਕੇ ਅਕਾਲੀ ਦਲ ਦੇ ਆਗੂ ਅਮਨਬੀਰ ਸਿੰਘ ਚੈਰੀ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇਦਾਰ ਮਲਕੀਤ ਸਿੰਘ ਚੰਗਾਲ ਨੇ ਕਿਹਾ ਕਿ ਅਕਾਲੀ ਦਲ ਦੀ ਭਰਤੀ ਕਰਨ ਤੋਂ ਬਾਅਦ ਸਮੁੱਚਾ ਪੰਥ ਪੰਥ ਪ੍ਰਵਾਣਿਤ ਲੀਡਰਸ਼ਿਪ ਪੰਜਾਬੀਆਂ ਨੂੰ ਦੇਵੇਗਾ। ਪੰਜਾਬ ਨੂੰ ਦਰਪੇਸ਼ ਮਸਲਿਆਂ ਦੇ ਹੱਲ ਲਈ ਸੰਗਤਾਂ ਦੇ ਸਹਿਯੋਗ ਨਾਲ ਸਰਕਾਰਾਂ ਤੇ ਦਬਾਅ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਪਿਛਲੇ ਸਮੇਂ ਦੌਰਾਨ ਪਾਰਟੀ ਲੀਡਰਸ਼ਿਪ ਦੇ ਗ਼ਲਤ ਫੈਸਲਿਆਂ ਕਾਰਨ ਅਕਾਲੀ ਦਲ ਪੰਜਾਬ ਅੰਦਰ ਹਾਸ਼ੀਏ ਤੇ ਚਲਾ ਗਿਆ ਜਿਸ ਕਾਰਨ ਪੰਜਾਬ ਨਾਲ ਸਬੰਧਿਤ ਮਾਮਲੇ ਰਾਜਨੀਤੀ ਦੀ ਭੇਟ ਚੜ੍ਹ ਗਏ। ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕਿਹਾ ਕਿ ਇੱਕ ਪਰਿਵਾਰ ਅਤੇ ਵਿਅਕਤੀ ਦੀ ਸਿਆਸਤ ਬਚਾਉਣ ਲਈ ਸਿੱਖ ਸੰਸਥਾਵਾਂ ਵਿੱਚ ਟਕਰਾਅ ਪੈਦਾ ਕੀਤਾ ਜਾ ਰਿਹਾ ਹੈ। ਅਜਿਹੇ ਵਰਤਾਰੇ ਨੂੰ ਪੰਜਾਬ ਦੇ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਪਾਰਟੀ ਆਗੂਆਂ ਨੂੰ ਸੱਦਾ ਦਿੱਤਾ ਕਿ ਉਹ ਪੰਜ ਮੈਂਬਰੀ ਭਰਤੀ ਕਮੇਟੀ ਦੀ ਅਗਵਾਈ ਹੇਠ ਅਕਾਲੀ ਦਲ ਦੀ ਚੱਲ ਰਹੀ ਭਰਤੀ ਦੀਆਂ ਕਾਪੀਆਂ ਮੁਕੰਮਲ ਕਰਕੇ ਜਲਦੀ ਜਮਾਂ ਕਰਵਾਉਣ ਨੂੰ ਪਹਿਲ ਦੇਣ ਤਾਂ ਜੋ ਭਰਤੀ ਪ੍ਰਕਿਰਿਆ ਨੂੰ ਮੁਕੰਮਲ ਕੀਤਾ ਜਾ ਸਕੇ। 

Have something to say? Post your comment