ਇੰਜੀਨੀਅਰ ਬਣਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ ਦੀਵਾਂਸੀ
ਸੁਨਾਮ : ਮਾਡਲ ਬੇਸਿਕ ਸਕੂਲ ਸੁਨਾਮ ਦੀ ਵਿਦਿਆਰਥਣ ਦੀਵਾਂਸ਼ੀ ਕਾਂਸਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 91 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਹਨ ਅਤੇ ਸਕੂਲ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਦੀਵਾਂਸ਼ੀ ਕਾਂਸਲ ਨੇ ਕਿਹਾ ਕਿ ਉਹ ਇੰਜੀਨੀਅਰ ਬਣ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ। ਆਪਣੇ ਅਧਿਆਪਕਾਂ ਤੋਂ ਇਲਾਵਾ ਦੀਵਾਂਸ਼ੀ ਨੇ ਇਸ ਪ੍ਰਾਪਤੀ ਦਾ ਸਿਹਰਾ ਆਪਣੀ ਦਾਦੀ ਕਿਰਨ ਕਾਂਸਲ, ਮਾਂ ਕਾਜਲ ਕਾਂਸਲ ਅਤੇ ਪਿਤਾ ਸੁਸ਼ੀਲ ਕਾਂਸਲ ਨੂੰ ਦਿੱਤਾ ਹੈ। ਸਕੂਲ ਦੇ ਐਮਡੀ ਰਾਜੇਸ਼ ਕਾਂਸਲ, ਨਿਰਮਲ ਕਾਂਸਲ ਅਤੇ ਪ੍ਰਿੰਸੀਪਲ ਆਸ਼ਾ ਰਾਣੀ ਨੇ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਹੈ। ਦੂਜੇ ਪਾਸੇ ਅਚੀਵਰ ਪੁਆਇੰਟ ਦੇ ਪ੍ਰਬੰਧਕਾਂ ਨੇ ਵੀ ਦੀਵਾਂਸ਼ੀ ਕਾਂਸਲ ਨੂੰ ਵਧਾਈ ਦਿੱਤੀ ਹੈ ਅਤੇ ਉਸਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਹੈ।