ਸੁਨਾਮ : ਸੀਬੀਐਸਈ ਵੱਲੋਂ ਅੱਜ ਐਲਾਨੇ 12ਵੀਂ ਜਮਾਤ ਦੇ ਨਤੀਜਿਆਂ ਵਿੱਚ ਡੀਏਵੀ ਪਬਲਿਕ ਸਕੂਲ ਸੁਨਾਮ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ ਹਨ। ਸਕੂਲ ਦੇ 16 ਵਿਦਿਆਰਥੀਆਂ ਨੇ ਸੀ.ਬੀ.ਐਸ ਈ ਬੋਰਡ ਦੀ ਪ੍ਰੀਖਿਆ ਵਿੱਚ 85 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਕੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਇਆ ਹੈ। ਡੀਏਵੀ ਪਬਲਿਕ ਸਕੂਲ ਦੇ ਵਾਈਸ ਪ੍ਰਿੰਸੀਪਲ ਅੰਤੂ ਗਰਗ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਰਾਧਵੀ ਸ਼ਰਮਾ (96.8%), ਹਰਪ੍ਰੀਤ ਕੌਰ (88.4%) ਹਿਊਮੈਨਟੀਜ਼ ਵਿੱਚ ਅਤੇ ਮੰਨਤਵੀਰ ਸਿੰਘ (92.8%), ਗੁਰਕੀਰਤ ਕੌਰ (88.6%), ਰੋਜ਼ ਐਂਟੀਲ (86.8%), ਮੈਡੀਕਲ ਵਿੱਚ ਇਨਾਇਤ ਕੌਰ (84.6%), ਹਰਲੀਨ ਕੌਰ (92.6%), ਤਰਨਜੋਤ ਕੌਰ (88%), ਤਰਨਜੋਤ ਕੌਰ (88%), ਹਰੀਮਨ ਕੌਰ (58.7%) ਸਨ। ਨਾਨ-ਮੈਡੀਕਲ ਅਤੇ ਖਨੀਤ ਕੌਰ (92.4%), ਨਿਤਿਸ਼ ਗੋਇਲ (91.6%), ਪਵਨੀਤ ਕੌਰ (90.6%), ਲਵਿਕਾ (10.2%), ਗਗਨ ਕੁਮਾਰ (87.6%), ਵੰਸ਼ਿਕਾ ਗਰਗ (87%), ਗੋਰਖ ਖੰਗਵਾਲ (85.6%) ਨੇ ਕਾਮਰਸ ਵਿੱਚ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਅਨਿਰੁਧ ਵਸ਼ਿਸ਼ਟ, ਡਾਇਰੈਕਟਰ ਪੀ.ਐਸ. ਧਾਲੀਵਾਲ, ਮੈਨੇਜਰ ਅਤੇ ਸਿੱਖਿਆ ਸਲਾਹਕਾਰ ਡਾ. ਡੌਲੀ ਰਾਏ, ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਡਾ. ਪੁਰਸ਼ੋਤਮ ਵਸ਼ਿਸ਼ਟ, ਸਤਿੰਦਰ ਸਿੰਘ ਧਾਲੀਵਾਲ, ਡਾ: ਅੰਬਰੀਸ਼ ਰਾਏ, ਪਿ੍ੰਸੀਪਲ ਵਿਜੇ ਪ੍ਰਕਾਸ਼ ਗੁਪਤਾ ਅਤੇ ਵਾਈਸ ਪਿ੍ੰਸੀਪਲ ਅੰਤੂ ਗਰਗ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ|