ਘਨੌਰ : ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਦਿਹਾਤੀ ਵਿਕਾਸ ਫੰਡ ਰੋਕਣ ਦੇ ਬਾਵਜੂਦ ਪਿੰਡਾਂ ਦੇ ਲੋਕਾਂ ਦੀਆਂ ਸੜਕਾਂ ਬਾਬਤ ਮੁਸ਼ਕਿਲਾਂ ਨੂੰ ਦੂਰ ਕਰਨ ਦਾ ਬੀੜਾ ਉਠਾਇਆ ਹੈ। ਇਹ ਪ੍ਰਗਟਾਵਾ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਨੇ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਹਲਕਾ ਘਨੌਰ ਵਿੱਚ 23.81 ਕਰੋੜ ਰੁਪਏ ਦੀ ਲਾਗਤ ਨਾਲ 91 ਕਿਲੋਮੀਟਰ 49 ਪੇਂਡੂ ਲਿੰਕ ਸੜਕਾਂ ਬਣਾਉਣ ਨੂੰ ਮਨਜ਼ੂਰੀ ਦਿੱਤੀ ਹੈ।
ਵਿਧਾਇਕ ਗੁਰਲਾਲ ਘਨੌਰ ਨੇ ਹਲਕਾ ਘਨੌਰ ਦੀਆਂ ਸੜਕਾਂ ਦੀ ਮੁੜ ਉਸਾਰੀ ਲਈ ਫੰਡ ਜਾਰੀ ਕਰਨ ਵਾਸਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੀ ਸੁਣਵਾਈ ਕਰਕੇ ਇਸ ਦਾ ਹੱਲ ਕਰਨ ਦਾ ਤਹੱਈਆ ਕੀਤਾ ਹੈ। ਉਨ੍ਹਾਂ ਨੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਦਿਹਾਤੀ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਮੁੱਖ ਮੰਤਰੀ ਦੇ ਸਕੱਤਰ ਓਐਸਡੀ ਰਾਜਬੀਰ ਸਿੰਘ ਘੁਮਾਣ ਤੇ ਸੁਖਵੀਰ ਸਿੰਘ ਸਮੇਤ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਡਾ. ਰਵੀ ਭਗਤ ਤੇ ਮੰਡੀ ਬੋਰਡ ਦੇ ਸਕੱਤਰ ਰਾਮਵੀਰ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ।
ਗੁਰਲਾਲ ਘਨੌਰ ਨੇ ਦੱਸਿਆ ਕਿ ਇਹ ਵੀ ਪੰਜਾਬ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇਨ੍ਹਾਂ ਸੜਕਾਂ ਦੀ ਮੁਰੰਮਤ ਵੀ ਅਗਲੇ ਪੰਜ ਸਾਲਾਂ ਲਈ ਉਸੇ ਠੇਕੇਦਾਰ ਵੱਲੋਂ ਕੀਤੀ ਜਾਵੇਗੀ, ਜਿਸ ਵੱਲੋਂ ਇਹ ਸੜਕਾਂ ਬਣਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹਲਕੇ ਅੰਦਰ ਲਾਛੜੂ ਕਲਾਂ, ਪਿੱਪਲ ਮਘੌਲੀ ਤੋਂ ਰਾਏਪੁਰ, ਬਹਾਦਰਗੜ੍ਹ-ਘਨੌਰ-ਲੰਝਾਂ, ਘਨੌਰ-ਸ਼ੰਭੂ-ਲੰਝਾਂ, ਮੱਗਰ ਰੋਡ, ਅਜਰੌਰ, ਜਮੀਤਗੜ੍ਹ ਤੋਂ ਜੰਬੋਮਾਜਰਾ, ਭੱਟਮਾਜਰਾ ਤੋਂ ਸੀਲ-ਸੇਖੂਪੁਰਾ, ਚਪੜ-ਸੀਲ-ਰਸੂਲਪੁਰ, ਘਨੌਰ-ਮਹਿਮੂਦਪੁਰ-ਘੱਗਰ, ਘਨੌਰ-ਅੰਬਾਲਾ-ਚਮਾਰੂ-ਰਾਮਪੁਰ, ਜੀ.ਟੀ ਰੋਡ ਤੋਂ ਡਾਹਰੀਆਂ, ਅਲੀਮਾਜਰਾ, ਘਨੌਰ-ਬਲਹੇੜੀ ਤੋਂ ਰੁੜਕੀ, ਜੋਗੀਮਾਰ-ਬਲਹੇੜੀ, ਸ਼ੰਭੂ ਖੁਰਦ-ਡਾਹਰੀਆਂ, ਹਰਪਾਲਪੁਰ, ਨਰਾਇਣਗੜ੍ਹ-ਹਰਿਆਣਾ ਬਾਰਡਰ, ਖਾਸਲਪੁਰ-ਡਾਹਰੀਆਂ, ਖੇੜੀ ਮੰਡਲਾਂ-ਮਿੱਠੂਮਾਜਰਾ, ਹਰਪਾਲਪੁਰ-ਲੋਚਮਾ, ਜੀਟੀ ਰੋਡ-ਸ਼ੰਭੂ ਵਾਇਆ ਜੰਡ ਮੰਘੌਲੀ, ਲਾਛੜੂ ਕਲਾਂ, ਪਟਿਆਲਾ-ਰਾਜਪੁਰਾ ਰੋਡ-ਹਰਪਾਲਪੁਰ ਵਾਇਆ ਨਰੜੂ-ਮੰਡੌਲੀ, ਘਨੌਰ-ਅੰਬਾਲਾ ਰੋਡ-ਸੌਂਟਾ, ਜੀ.ਟੀ ਰੋਡ-ਸੰਜਰਪੁਰ, ਬਹਾਦਰਗੜ-ਘਨੌਰ ਰੋਡ-ਰੁੜਕਾ, ਘਨੌਰ-ਹਰੀਗੜ੍ਹ-ਹਰੀਮਾਜਰਾ, ਹਰਪਾਲਾਂ-ਮਾੜੀਆਂ, ਘਨੌਰ-ਅੰਬਾਲਾ ਰੋਡ-ਸੂਲਰ ਹਰਿਆਣਾ ਬਾਰਡਰ, ਲੋਹਸਿੰਬਲੀ-ਦੜਵਾ, ਨਾੜੂ-ਕੋਹਲੇਮਾਜਰਾ, ਬਨੂੜ-ਤੇਪਲਾ-ਰਾਮਗੜ੍ਹ ਸੈਣੀਆਂ, ਖਾਨਪੁਰ ਗੰਡਿਆਂ-ਮਹਿਮੂਦਪੁਰ, ਸਰਾਲਾ ਕਲਾਂ ਤੋਂ ਨਹਿਰ-ਨਹਿਰ ਹਰਿਆਣਾ ਬਾਰਡਰ ਤੇ ਆਦਮਪੁਰ ਤੋਂ ਰੁੜਕੀ ਦੀਆਂ 64.43 ਕਿਲੋਮੀਟਰ ਸੜਕਾਂ ਬਣਨਗੀਆਂ
ਵਿਧਾਇਕ ਗੁਰਲਾਲ ਘਨੌਰ ਨੇ ਅੱਗੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਦਮਨਹੇੜੀ ਤੋਂ ਸਫਦਲਪੁਰ, ਖਾਨਪੁਰ ਗੰਡਿਆਂ ਦੀ ਫਿਰਨੀ, ਢਕਾਨਸੂ ਤੋਂ ਮਗਨਪੁਰ, ਜੀ.ਟੀ ਰੋਡ ਤੋਂ ਮਹਿਤਾਬਗੜ੍ਹ, ਰਾਜਪੁਰਾ-ਪਟਿਆਲਾ ਰੋਡ-ਮਹਿਮਾ, ਦਮਨਹੇੜੀ-ਸਫ਼ਦਲਪੁਰ, ਪੱਬਰੀ ਤੋਂ ਖਾਨਪੁਰ ਗੰਡਿਆ, ਸੈਦਖੇੜੀ-ਸੁਰੋਂ, ਰਾਜਪੁਰਾ ਤੋਂ ਸੇਹਰਾ, ਪੱਬਰਾ-ਪੱਬਰੀ ਲਿੰਕ ਰੋਡ, ਪੱਬਰਾ ਤੋਂ ਤਖਤੂਮਾਜਰਾ, ਭੇਡਵਾਲ ਝੁੰਗੀਆਂ ਤੋਂ ਜੈਨਗਰ ਤੇ ਚੰਦੂਆਂ ਖੁਰਦ ਤੋਂ ਭੇਡਵਾਲ ਤੱਕ 25.89 ਕਿਲੋਮੀਟਰ ਸੜਕਾਂ ਬਣਾਈਆਂ ਜਾਣਗੀਆਂ।ਇਸ ਮੌਕੇ ਉਨ੍ਹਾਂ ਦੇ ਨਾਲ ਪੀਏ ਗੁਰਤਾਜ ਸਿੰਘ ਸੰਧੂ ਤੇ ਹੋਰ ਆਗੂ ਵੀ ਮੌਜੂਦ ਸਨ।