Thursday, October 23, 2025

Chandigarh

ਅਗਨੀਵੀਰ ਦੀ ਭਰਤੀ ਲਈ ਲਿਖਤ ਪ੍ਰੀਖਿਆ ਜੂਨ 2025 ਵਿੱਚ

May 07, 2025 03:23 PM
SehajTimes

ਸਾਹਿਬਜ਼ਾਦਾ ਅਜੀਤ ਸਿੰਘ ਨਗਰ : ਇੰਡੀਅਨ ਆਰਮੀ ਭਰਤੀ ਰੈਲੀ ਲਈ ਜਾਰੀ ਨੋਟੀਫਿਕੇਸ਼ਨ ਅਨੁਸਾਰ ਆਖਰੀ ਮਿਤੀ 25-04-2025 ਨੂੰ ਸਮਾਪਤ ਹੋ ਗਈ ਹੈ,  ਜਿਸ ਦੌਰਾਨ ਭਰਤੀ ਲਈ ਜ਼ਿਲ੍ਹਾ ਐਸ.ਏ.ਐਸ ਨਗਰ ਦੇ 718 ਨੌਜਵਾਨਾਂ ਵੱਲੋਂ ਰਜਿਸਟ੍ਰੇਸ਼ਨ ਕਰਵਾਈ ਗਈ ਹੈ।
    ਇਸ ਸਬੰਧੀ ਨੌਜਵਾਨਾਂ ਨੂੰ ਜਾਗਰੂਕ ਕਰਦੇ ਹੋਏ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਡਿਪਟੀ ਡਾਇਰੈਕਟਰ, ਰੋਜ਼ਗਾਰ ਵੱਲੋਂ ਦੱਸਿਆ ਗਿਆ ਕਿ ਹੁਣ ਇਸ ਭਰਤੀ ਦਾ ਲਿਖਤੀ ਇਮਤਿਹਾਨ ਜੂਨ 2025 ਦੇ ਦੂਸਰੇ ਹਫ਼ਤੇ ਵਿੱਚ ਲਿਆ ਜਾਵੇਗਾ। ਇਸ ਸਬੰਧੀ ਵੱਖ-ਵੱਖ ਪ੍ਰਕਾਸ਼ਕਾਂ ਤੋਂ ਗਾਈਡ ਅਤੇ ਕਿਤਾਬਾਂ, ਪ੍ਰਸ਼ਨ ਬੈਂਕਾਂ ਦੇ ਨਾਲ, ਬਾਜ਼ਾਰ ਵਿੱਚ ਉਪਲਬਧ ਹਨ, ਸਿੱਖ ਰੈਜੀਮੈਂਟ ਸੈਂਟਰ ਨੇ ਉਮੀਦਵਾਰਾਂ ਨੂੰ ਪੰਜਾਬੀ ਵਿੱਚ ਸਾਫਟ ਕਾਪੀ ਵਿੱਚ ਪ੍ਰਸ਼ਨ ਬੈਂਕ ਵੰਡੇ ਹਨ। ਇਹ ਸਮੱਗਰੀ ਸਾਰੇ 14 ਸੀ ਪਾਈਟ (C-PYTE) ਕੇਂਦਰਾਂ ਨਾਲ ਸਾਂਝੀ ਕੀਤੀ ਗਈ ਹੈ ਅਤੇ ਲਿਖਤੀ ਪ੍ਰੀਖਿਆਵਾਂ ਲਈ ਕੋਚਿੰਗ ਦੀ ਵਿਧੀ, ਸੀ ਪਾਈਟ ਕੇਂਦਰਾਂ ਦੇ ਸਾਰੇ ਅਧਿਆਪਕਾਂ ਨੂੰ ਜਾਣਕਾਰੀ ਦਿੱਤੀ ਗਈ ਹੈ। ਇਸ ਸਾਲ ਪ੍ਰੀਖਿਆ ਪੰਜਾਬੀ ਵਿੱਚ ਹੋਵੇਗੀ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਇੰਡੀਅਨ ਆਰਮੀ ਭਰਤੀ ਰੈਲੀ ਲਈ ਲਿਖਤੀ ਪਾਸ ਪ੍ਰਤੀਸ਼ਤ ਘੱਟੋ-ਘੱਟ 85% ਤੱਕ ਵਧਾਈ ਗਈ ਹੈ, ਜੋ ਕਿ ਪਿਛਲੇ ਸਾਲ 48% ਸੀ। ਇਸ ਇਮਤਿਹਾਨ ਦੀ ਤਿਆਰੀ ਲਈ ਨੌਜਵਾਨ ਆਰ.ਗੁਪਤਾ ਅਤੇ ਏਰੀਹਾਂਤ ਪਬਲੀਸ਼ਰ (R. Gupta's ਅਤੇ Arihant Publisher) ਦੀਆਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ, ਸਟੋਰ ਕੀਪਰ ਟੈਕਨੀਕਲ (Agniveer Army General Duty, Tradesmen, Technical, Clerk, Store Keeper technical) ਦੀਆਂ ਕਿਤਾਬਾਂ ਪੜ੍ਹ ਸਕਦੇ ਹਨ। ਇਸ ਦੇ ਨਾਲ ਹੀ ਸ਼੍ਰੀ ਕ੍ਰਿਸ਼ਨ (ਰਾਮ ਸਿੰਘ ਯਾਦਵ) ਪ੍ਰਕਾਸ਼ਕ (Shri Krishan (Ram Singh Yadav) Publisher) ਦੀਆਂ ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਦੀਆਂ ਅਗਨੀਵੀਰ ਆਰਮੀ ਜਨਰਲ ਡਿਊਟੀ, ਟਰੇਡਸਮੈਨ, ਟੈਕਨੀਕਲ, ਕਲਰਕ (Agniveer Army General Duty, Tradesmen, Technical, Clerk) ਦੀਆਂ ਕਿਤਾਬਾਂ ਪੜ੍ਹ ਸਕਦੇ ਹਨ।

ਇਸ ਭਰਤੀ ਲਈ ਆਖਰੀ ਪੜਾਅ ਰੈਲੀਆਂ (ਸਰੀਰਕ ਟੈਸਟ) ਜੋ ਕਿ 01-05 ਅਗਸਤ 2025 ਤੋਂ ਲਿਆ ਜਾਵੇਗਾ। ਰੈਲੀ (Rally) ਦੀ ਤਿਆਰੀ ਕਰਨ ਲਈ ਨੌਜਵਾਨਾਂ ਨੂੰ ਰਨਿੰਗ ਪ੍ਰੈਕਟਿਸ ਕਰਨੀ ਲਾਜ਼ਮੀ ਹੈ। ਨੌਜਵਾਨਾਂ ਨੂੰ ਤਿਆਰੀ ਕਰਨ ਲਈ 01 ਮਈ 2025 ਤੋਂ ਸਰੀਰਕ ਕੋਚਿੰਗ ਇੰਸਟ੍ਰਕਟਰ ਉਪਲਬਧ ਗਏ ਹਨ। ਜਿਲ੍ਹਾ ਐਸ.ਏ.ਐਸ ਨਗਰ ਦੇ ਨੌਜਵਾਨ ਸਰਕਾਰੀ ਕਾਲਜ, ਫੇਸ-6 ਵਿਖੇ ਸਰੀਰਕ ਟੈਸਟ ਦੀ ਤਿਆਰੀ ਕਰ ਸਕਦੇ ਹਨ।

 

Have something to say? Post your comment

 

More in Chandigarh

ਝੋਨਾ ਖਰੀਦ ਸੀਜ਼ਨ 2025 ਹੁਣ ਤੱਕ 4.32 ਲੱਖ ਤੋਂ ਵੱਧ ਕਿਸਾਨਾਂ ਨੂੰ ਐਮ. ਐਸ. ਪੀ. ਦਾ ਲਾਭ ਮਿਲਿਆ

ਮੁੱਖ ਮੰਤਰੀ ਨੇ ਡੀ.ਆਈ.ਜੀ. ਭੁੱਲਰ ਨੂੰ ਕੀਤਾ ਮੁਅੱਤਲ; ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਟੌਲਰੈਂਸ ਦੀ ਨੀਤੀ ਦੁਹਰਾਈ

ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਵਿਰਾਸਤ ਤੇ ਸ਼ਹਾਦਤ ਬਾਰੇ ਕਰਵਾਏ ਜਾਣਗੇ ਸੈਮੀਨਾਰ

‘ਯੁੱਧ ਨਸਿ਼ਆਂ ਵਿਰੁੱਧ’: 234ਵੇਂ ਦਿਨ ਪੰਜਾਬ ਪੁਲਿਸ ਨੇ 11 ਨਸ਼ਾ ਤਸਕਰਾਂ ਨੂੰ 4.2 ਕਿਲੋਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

ਦਿਵਿਆਂਗ ਵਿਅਕਤੀਆਂ ਦੀ ਸਹਾਇਤਾ ਵੱਲ ਪੰਜਾਬ ਸਰਕਾਰ ਦਾ ਵੱਡਾ ਕਦਮ ਨੇਤਰਹੀਣਾਂ ਅਤੇ ਦਿਵਿਆਂਗ ਵਿਅਕਤੀਆਂ ਦੇ ਮੁਫ਼ਤ ਸਫਰ ਲਈ ₹85 ਲੱਖ ਜਾਰੀ:ਡਾ.ਬਲਜੀਤ ਕੋਰ

ਪੰਜਾਬ ‘ਬਿੱਲ ਲਿਆਓ ਇਨਾਮ ਪਾਓ’ ਯੋਜਨਾ ਤਹਿਤ 1 ਲੱਖ ਰੁਪਏ ਦਾ ਤਿਮਾਹੀ ਬੰਪਰ ਇਨਾਮ ਕਰੇਗਾ ਸ਼ੁਰੂ: ਹਰਪਾਲ ਸਿੰਘ ਚੀਮਾ

ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ: ਵੱਖ ਵੱਖ ਸਮਾਗਮਾਂ ਦੇ ਪ੍ਰਬੰਧਾਂ ਦੀ ਤਿਆਰੀ ਲਈ ਮੰਤਰੀ ਸਮੂਹ ਦੀ ਸਮੀਖਿਆ ਮੀਟਿੰਗ

ਰੀਅਲ ਅਸਟੇਟ ਸੈਕਟਰ ਲਈ ਗਠਤ ਕਮੇਟੀ ਦੀ ਹੋਈ ਪਲੇਠੀ ਮੀਟਿੰਗ

‘ਯੁੱਧ ਨਸ਼ਿਆਂ ਵਿਰੁੱਧ’: 230ਵੇਂ ਦਿਨ, ਪੰਜਾਬ ਪੁਲਿਸ ਵੱਲੋਂ 2.1 ਕਿਲੋਗ੍ਰਾਮ ਹੈਰੋਇਨ ਅਤੇ 3 ਲੱਖ ਰੁਪਏ ਦੀ ਡਰੱਗ ਮਨੀ ਸਮੇਤ 59 ਨਸ਼ਾ ਤਸਕਰ ਕਾਬੂ

ਮੁੱਖ ਮੰਤਰੀ ਨੇ ਸ਼ਹੀਦ ਭਗਤ ਸਿੰਘ ਦੀ ਦੁਰਲੱਭ ਵੀਡੀਓ ਫੁਟੇਜ ਹਾਸਲ ਕਰਨ ਲਈ ਬਰਤਾਨੀਆ ਦੇ ਕਾਨੂੰਨਦਾਨੀਆਂ ਤੋਂ ਸਮਰਥਨ ਮੰਗਿਆ