ਸੁਨਾਮ : ਕੌਮਾਂਤਰੀ ਪੱਧਰ ਤੇ ਲੋੜਵੰਦਾਂ ਦੀ ਮੱਦਦ ਕਰ ਰਹੀ ਸਮਾਜ ਸੇਵੀ ਸੰਸਥਾ ਲਾਇਨਜ ਕਲੱਬ ਸੁਨਾਮ ਦੀ ਹੋਈ ਮੀਟਿੰਗ ਵਿੱਚ ਮਨੋਜ ਕੁਮਾਰ ਬਾਂਸਲ ਨੂੰ ਸਰਬਸੰਮਤੀ ਨਾਲ ਸਾਲ 2025-26 ਲਈ ਪ੍ਰਧਾਨ ਚੁਣਿਆ ਗਿਆ। ਕਲੱਬ ਦੇ ਨਵ ਨਿਯੁਕਤ ਪ੍ਰਧਾਨ ਮਨੋਜ ਕੁਮਾਰ ਬਾਂਸਲ ਨੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦਿੱਤੀ ਜਿੰਮੇਵਾਰੀ ਨੂੰ ਕਲੱਬ ਮੈਂਬਰਾਂ ਦੇ ਸਹਿਯੋਗ ਨਾਲ ਲੋੜਵੰਦਾਂ ਸੇਵਾ ਕਰਨ ਨੂੰ ਤਰਜੀਹ ਦੇਣਗੇ। ਉਨ੍ਹਾਂ ਆਖਿਆ ਕਲੱਬ ਵੱਲੋਂ ਸ਼ੁਰੂ ਕੀਤੇ ਸਮਾਜ ਸੇਵੀ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਣਗੇ। ਇਸ ਸਮੇਂ ਕਲੱਬ ਦੇ ਮੌਜੂਦਾ ਪ੍ਰਧਾਨ ਰਮਨ, ਸੈਕਟਰੀ ਕੁਲਦੀਪ ਗਰਗ, ਬਲਵਿੰਦਰ ਬਾਂਸਲ, ਗੋਪਾਲ ਸ਼ਰਮਾ,ਜਗਰੂਪ ਸਿੰਘ, ਭੂਸ਼ਣ ਕਾਂਸਲ, ਅਨਿਲ ਸਿੰਗਲਾ, ਖੁਸ਼ਬੀਰ ਬਾਂਸਲ, ਲਵਿਤ ਗੋਇਲ, ਰਾਜੇਸ਼ ਗਰਗ, ਚੰਦਰ ਪ੍ਰਕਾਸ਼, ਅਨੂਪਇੰਦਰ ਸਿੰਘ ਧਾਲੀਵਾਲ, ਪਵਨ ਚੱਠਾ, ਅਸ਼ੋਕ ਕੁਮਾਰ, ਵਿਜੈ ਕੁਮਾਰ, ਮੰਗਤ ਰਾਏ, ਰਘੂ, ਲੱਕੀ, ਅਮਿੱਤ ਗਰਗ, ਸਤੀਸ਼ ਕੁਮਾਰ, ਵਿਕਾਸ ਕੁਮਾਰ, ਵਿਵੇਕ, ਰਜਤ ਜੈਨ, ਹੈਪੀ ਗੋਇਲ ਅਤੇ ਹੋਰ ਮੈਂਬਰ ਹਾਜ਼ਰ ਸਨ।