Tuesday, June 17, 2025

National

ਬਿਹਾਰ ਵਿਚ ਸਮੂਹਕ ਬਲਾਤਕਾਰ ਮਗਰੋਂ ਔਰਤ ਨੂੰ ਨਗਨ ਹਾਲਤ ਵਿਚ ਖੰਭੇ ’ਤੇ ਲਟਕਾਇਆ

May 25, 2021 07:47 PM
SehajTimes

ਸਮਸਤੀਪੁਰ : ਬਿਹਾਰ ਦੇ ਸਮਸਤੀਪੁਰ ਦੇ ਪਿੰਡ ਵਿਚ ਸਵੇਰ ਜੰਗਲ ਪਾਣੀ ਲਈ ਨਿਕਲੀ ਔਰਤ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ ਅਤੇ ਫਿਰ ਉਸ ਨੂੰ ਨਗਨ ਹਾਲਤ ਵਿਚ ਬਿਜਲੀ ਦੇ ਖੰਭੇ ਨਾਲ ਲਟਕਾ ਦਿਤਾ ਗਿਆ। ਸਵੇਰੇ ਸੱਤ ਵਜੇ ਦੇ ਬਾਅਦ ਲੋਕਾਂ ਦੀ ਫੰਦੇ ’ਤੇ ਨਗਨ ਅਵਸਥਾ ਵਿਚ ਲਟਕੀ ਔਰਤ ’ਤੇ ਨਜ਼ਰ ਪਈ। ਉਸ ਦੇ ਬਾਅਦ ਲੋਕ ਇਸ ਨੂੰ ਇਲਾਜ ਲਈ ਪਹਿਲਾਂ ਹਸਪਤਾਲ ਲੈ ਗਏ ਅਤੇ ਉਥੋਂ ਅੱਗੇ ਭੇਜ ਦਿਤਾ ਗਿਆ। ਘਟਨਾ ਤੋਂ ਭੜਕੇ ਲੋਕਾਂ ਨੇ ਸ਼ੱਕ ਦੇ ਆਧਾਰ ’ਤੇ ਅੱਧਾ ਦਰਜਨ ਲੋਕਾਂ ਨੂੰ ਬੰਧਕ ਬਣਾ ਲਿਾ। ਬਾਅਦ ਵਿਚ ਸਾਰਿਆਂ ਨੂੰ ਪੁਲਿਸ ਹਵਾਲੇ ਕਰ ਦਿਤਾ ਗਿਆ। ਸੋਮਵਾਰ ਰਾਤ ਪੀੜਤਾ ਦੇ ਘਰ ਵਿਆਹ ਸਮਾਗਮ ਸੀ। ਘਰ ਦੇ ਸਾਰੇ ਲੋਕ ਰੁੱਝੇ ਹੋਏ ਸਨ। ਵਿਆਹ ਵਿਚ ਟੈਂਟ ਤੇ ਵਾਜੇ ਵਾਲੇ ਵੀ ਸਨ ਅਤੇ ਰਾਤ ਭਰ ਕੰਮ ਕਰ ਰਹੇ ਸਨ। ਜਦ ਸਵੇਰ ਨੂੰ ਘਰ ਦੀ ਬਹੂ ਜੰਗਲ ਪਾਣੀ ਲਈ ਨਿਕਲੀ ਤਾਂ ਟੈਂਟ ਵਾਲੇ ਮਜ਼ਦੂਰ ਉਸ ਦਾ ਪਿੱਛਾ ਕਰਨ ਲੱਗ ਪਏ। ਔਰਤ ਜਿਉਂ ਹੀ ਖੇਤ ਵਿਚ ਪੁੱਜੀ ਤਾਂ ਉਨ੍ਹਾਂ ਸਾਰਿਆਂ ਨੂੰ ਉਸ ਨੂੰ ਫੜ ਲਿਆ। ਫਿਰ ਉਸ ਦੇ ਗਹਿਣੇ ਤੇ ਕਪੜੇ ਉਤਾਰ ਦਿਤੇ ਗਏ। ਇਸ ਦੌਰਾਨ ਔਰਤ ਦੀ ਕੁੱਟਮਾਰ ਵੀ ਕੀਤੀ ਗਈ। ਫਿਰ ਸਾਰਿਆਂ ਨੇ ਉਸ ਨਾਲ ਵਾਰੋ ਵਾਰੀ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਉਸ ਨੂੰ ਨਗਨ ਹਾਲਤ ਵਿਚ ਬਿਜਲੀ ਦੇ ਖੰਭੇ ਨਾਲ ਲਟਕਾ ਦਿਤਾ। ਪਿੰਡ ਵਾਲਿਆਂ ਨੇ ਸ਼ੱਕ ਦੇ ਆਧਾਰ ’ਤੇ ਮਜ਼ਦੂਰਾਂ ਦੀ ਕੁੱਟਮਾਰ ਕੀਤੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਪੁਲਿਸ ਹਵਾਲੇ ਕਰ ਦਿਤਾ। ਪੁਲਿਸ ਨੇ ਸੱਤ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

 

Have something to say? Post your comment

 

More in National

ਮੁੰਬਈ- ਹਜ਼ੂਰ ਸਾਹਿਬ ਨਾਂਦੇੜ ਵੰਦੇ ਭਾਰਤ ਐਕਸਪ੍ਰੈੱਸ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਨੂੰ ਇੱਕ ਹੋਰ ਵੱਡਾ ਤੋਹਫ਼ਾ :  ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ

ਮਹਾਰਾਸ਼ਟਰ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਸਰਕਾਰੀ ਪੱਧਰ ’ਤੇ ਮਨਾਉਣ ਦਾ ਐਲਾਨ

ਸਾਬਕਾ CM ਤੇ ਪੰਜਾਬ BJP ਇੰਚਾਰਜ ਵਿਜੇ ਰੁਪਾਣੀ ਦੀ ਅਹਿਮਦਾਬਾਦ ਪਲੇਨ ਕ੍ਰੈਸ਼ ਹੋਈ ਮੌਤ

ਏਅਰ ਇੰਡੀਆ ਦਾ ਜਹਾਜ਼ ਅਹਿਮਦਾਬਾਦ ‘ਚ ਹੋਇਆ ਕ੍ਰੈਸ਼

ਪੰਜਾਬ ‘ਚ ਹੁਣ ਬਾਹਰੀ ਵਾਹਨਾਂ ਦੀ ਐਂਟਰੀ ’ਤੇ ਲੱਗੇਗਾ ਟੈਕਸ

ਹਿਮਾਚਲ ਪ੍ਰਦੇਸ਼ ; ਨੂੰਹ-ਪੁੱਤ ਦਾ ਕਲੇਸ਼ ਪਿਓ ਲਈ ਬਣ ਗਿਆ ‘ਕਾਲ’

ਪੁੱਤ ਦੀ ਮੌਤ ਮਗਰੋਂ ਮਾਂ ਨੇ ਸੋਨਮ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਜਾਤੀ ਜਨਗਣਨਾ ਦੀਆਂ ਤਰੀਕਾਂ ਦਾ ਹੋਇਆ ਐਲਾਨ

ਹਿਮਾਚਲ ‘ਚ ਭਾਰੀ ਲੈਂਡਸਲਾਈਡ ਲੋਕਾਂ ਨੇ ਭੱਜ ਕੇ ਬਚਾਈ ਜਾਨ

‘ਆਪ੍ਰੇਸ਼ਨ ਸ਼ੀਲਡ’ ਹੋਇਆ ਮੁਲਤਵੀ ਅੱਜ ਨਹੀਂ ਹੋਵੇਗੀ ਮੌਕ ਡਰਿੱਲ