Wednesday, September 17, 2025

Doaba

ਨਸ਼ਾ ਤਸਕਰਾਂ ਦੇ ਹੱਕ ਵਿੱਚ ਰਾਜਨੀਤਕ ਦਖਲ-ਅੰਦਾਜ਼ੀ ਨਾ ਹੋਵੇ ਤਾਂ ਨਸ਼ਾ ਤੁਰੰਤ ਬੰਦ ਹੋ ਸਕਦਾ ਹੈ : ਦਲ ਖਾਲਸਾ

March 18, 2025 07:26 PM
SehajTimes

ਹੁਸ਼ਿਆਰਪੁਰ : ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਪਿੰਡਾ ਸ਼ਹਿਰਾ ਅਤੇ ਕਸਬਿਆਂ ਦੇ ਵਿੱਚ ਨਸ਼ਿਆਂ ਦੇ ਕਾਰਨ ਮੌਤ ਦੇ ਮੂੰਹ ਵਿੱਚ ਜਾ ਰਹੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਛੁਟਕਾਰਾ ਦਿਵਾਉਣ ਲਈ ਗੁਰੂਦੁਆਰਾ ਸ਼ਹੀਦਾ ਮਾਹਿਲਪੁਰ ਵਿਖੇ ਮੁਫਤ  ਨਸ਼ਾ ਛੁਡਾਊ ਕੈਂਪ ਲਗਾ ਕੇ ਨਸ਼ਿਆਂ ਦੇ ਮੱਕੜਜਾਲ ਫਸੇ ਹੋਏ  ਨੌਜਵਾਨਾਂ ਨੂੰ ਜਾਗਰੂਕ ਕੀਤਾ ਗਿਆ। ਇਸ ਸਬੰਧੀ ਆਯੂਰ ਜੀਵਨ ਆਯੂਰਵੈਦਿਕ ਰਿਸਰਚ ਸੈਂਟਰ ਦੇ ਐਮਡੀ ਅਤੇ ਦਲ ਖਾਲਸਾ ਦੇ ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸ਼ੁਰੂ ਤੋ ਲੈਕੇ ਹੁਣ ਤੱਕ ਨਸ਼ਿਆਂ ਨੂੰ ਮੁੱਦਾ ਬਣਾ ਕੇ ਸਰਕਾਰਾਂ ਬਣਦੀਆਂ ਰਹੀਆਂ ਹਨ, ਇੱਕ ਦੂਸਰੇ ਨੂੰ ਭੰਡ ਕੇ ਪਹਿਲੀ ਸਰਕਾਰ ਸਿਰ ਠੀਕਰਾ ਭੰਨ ਕੇ ਆਪ ਦੀ ਸਰਕਾਰ ਬਣਨ ਤੋਂ ਬਾਅਦ ਨਸ਼ਿਆਂ ਦਾ ਪੰਜਾਬ ਦੀ ਧਰਤੀ ਤੋਂ ਨਾਮੋ ਨਿਸ਼ਾਨ ਮਿਟਾਉਣ ਦੇ ਵਾਅਦੇ ਕਸਮਾਂ ਖਾ ਕੇ ਸਰਕਾਰ ਬਣਾ ਕੇ ਮੁੜ ਆਪਣੀਆਂ ਕਸਮਾਂ ਨੂੰ ਭੁੱਲ ਜਾਂਦੇ ਹਨ । ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਗੁਟਕਾ ਸਾਹਿਬ  ਨੂੰ ਹੱਥ ਵਿੱਚ ਵਿੱਚ ਲੈ ਕੇ  ਕਸਮ ਖਾਦੀ ਸੀ ਕਿ ਪੰਜਾਬ ਦੀ ਧਰਤੀ ਤੋਂ ਨਸ਼ਾ ਚਾਰ ਹਫ਼ਤਿਆਂ ਵਿਚ ਖ਼ਤਮ ਕਰ ਦਿੱਤਾ ਜਾਵੇਗਾ ਪ੍ਰੰਤੂ ਕਈ ਸਾਲ ਬੀਤ ਗਏ ਨਸ਼ਾ ਖ਼ਤਮ ਤਾ ਕੀ ਹੋਣਾ ਸੀ ਉਲਟਾ ਪਹਿਲੇ ਨਾਲੋਂ ਕਈ ਗੁਣਾ ਵਧਿਆ ਹੈ ! ਉਹਨਾਂ ਕਿਹਾ ਕਿ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ ਪਰ ਨਸ਼ੇ ਦੇ ਸੌਦਾਗਰਾਂ ਦੀਆਂ ਹਮੇਸ਼ਾਂ ਪੌ ਬਾਰਾਂ ਹੀ ਰਹਿੰਦੀਆਂ ਹਨ ਜਿਸ ਕਰਕੇ ਨਸ਼ਾ ਸ਼ਰੇਆਮ ਹਰ ਜਗ੍ਹਾ ਤੋਂ ਮਿਲਦਾ ਹੈ  ਜਿਸਦੀਆਂ  ਅਨੇਕਾਂ ਮਿਸਾਲਾਂ
ਹਨ ਤਾਜ਼ਾ ਮਿਸਾਲ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਇੱਕ ਔਰਤ ਨਸ਼ਾ ਤਸਕਰ ਵਲੋਂ ਸ਼ਰੇਆਮ ਗੁੰਡਾਗਰਦੀ ਕਰਕੇ ਲਲਕਾਰਦੀ ਹੈ ਕਿ ਮੈ ਨਸ਼ਾ ਪਹਿਲਾ ਵੀ ਵੇਚਦੀ ਸੀ ਤੇ ਹੁਣ ਵੀ ਵੇਚਦੀ ਹਾ ਜੇ ਕਿਸੇ 'ਚ ਹਿੰਮਤ ਹੈ ਤਾ ਮੈਨੂੰ ਰੋਕ ਕੇ ਦਿਖਾਓ? ਉਹਨਾਂ ਕਿਹਾ ਕਿ ਇਸ ਲਲਕਾਰ ਪਿੱਛੇ ਵੀ ਮਹੀਨਾ ਭਰ ਦੀ ਗਵਾਹੀ ਬੋਲਦੀ ਹੈ  ਐਵੇਂ ਨਹੀਂ ਸ਼ਰੇਆਮ ਬੜਕਾਂ ਵੱਜਦੀਆਂ ,ਉਸ ਪਿੱਛੇ ਵੀ ਕੋਈ ਰਾਜ ਹੁੰਦਾ ਹੈ। ਉਹਨਾਂ ਕਿਹਾ ਕਿ ਥਾਣੇ ਦਾ ਇੰਚਾਰਜ ਤੇ ਪਿੰਡ ਦਾ ਸਰਪੰਚ ਚਾਹੇ ਤਾਂ ਨਸ਼ਾ ਨਹੀਂ ਵਿੱਕ ਸਕਦਾ ਸਰਪੰਚ ਦੀ ਪਾਵਰ ਤਾਂ ਬਹੁਤ ਛੋਟੀ ਹੈ, ਉਹ ਵੀ ਵੋਟਾਂ ਦੇ ਦਾਇਰੇ ਵਿਚ ਬੱਝਾ ਹੁੰਦਾ ਹੈ, ਪਰ ਅਗਰ ਥਾਣੇ ਦੇ ਇੰਚਾਰਜ ਨੂੰ ਐਮ ਐਲ ਏ, ਜਾਂ ਉਸਦੇ ਸੀਨੀਅਰ ਅਫ਼ਸਰ ਦਾ ਫੋਨ ਨਸ਼ਾ ਤਸਕਰ ਦੇ ਹੱਕ ਵਿੱਚ ਨਾ ਆਵੇ ਤੇ ਉਹ ਇੰਚਾਰਜ ਦਿਲੋਂ  ਸਾਫ ਹੋ ਕੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕੱਸੇ ਤਾ ਨਸ਼ਾ ਤਸਕਰਾਂ ਦੀ ਕੀ ਮਿਜਾਲ ਹੈ ਉਹ ਨਸ਼ਾ ਵੇਚ ਜਾਣ । ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਨਸ਼ਾ ਪੰਜਾਬ ਲਈ ਬਹੁਤ ਵੱਡੀ ਵੰਗਾਰ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਲੁਧਿਆਣੇ ਵਾਲੀ ਵੱਡੀ ਤਸਕਰ ਦੇ ਘਰ ਤੇ ਬੁਲਡੋਜਰ ਚਲਾਇਆ ਬਹੁਤ ਹੀ ਚੰਗੀ ਕਾਰਵਾਈ ਹੈ ਅੱਗੇ ਤੋ ਵੀ ਜਾਰੀ ਰਹਿਣੀ ਚਾਹੀਦੀ ਹੈ ਕਿਉਂਕਿ ਇਸ ਨਾਲ ਬਾਕੀ ਤਸਕਰਾਂ ਦੀ ਰੂਹ ਨੂੰ ਵੀ ਕੰਬਣੀ ਛਿੜੂਗੀ, ਉਹਨਾਂ ਕਿਹਾ ਕੀ ਬਿਨਾਂ ਕਿਸੇ ਦੀ ਸਰਪ੍ਰਸਤੀ ਤੋਂ ਕੋਈ ਵੀ ਨਸ਼ੇ ਦਾ ਸੌਦਾਗਰ ਨਹੀਂ ਬਣਦਾ ਹੈ । ਉਹਨਾਂ ਕਿਹਾ ਕਿ ਆਉ ਸਾਰੇ ਰਲ ਮਿਲ ਕੇ ਇਸ ਨਾਮੁਰਾਦ ਕੋਹੜ ਰੂਪੀ ਬਿਮਾਰੀ ਦਾ ਵਿਰੋਧ ਕਰੀਏ ਤਾਂ ਹੀ ਅਸੀਂ ਆਪਣੀਆਂ ਨਸਲਾਂ ਨੂੰ ਬਚਾ ਸਕਦੇ ਹਾਂ। ਇੱਕ ਦੂਸਰੇ ਦੇ ਪਾਲ਼ੇ ਵਿਚ ਗੇਂਦ ਸੁੱਟਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ! ਦਲ ਖਾਲਸਾ ਦੇ ਜਿਲ੍ਾ ਪ੍ਰਧਾਨ ਬਲਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ਵਿੱਚ 100 ਦੇ ਕਰੀਬ ਨੌਜਵਾਨਾਂ ਨੇ ਨਸ਼ਾ ਛੱਡਣ ਦਾ ਤਹਈਆ ਕੀਤਾ ਅਤੇ ਦਵਾਈ ਲੈ ਕੇ ਦਵਾਈ ਦਾ ਸੇਵਨ ਕਰਨ ਵਾਲੇ ਸਮਝਿਆ ਅਤੇ ਅੱਗੇ ਤੋਂ ਪ੍ਰਣ ਕੀਤਾ ਕਿ ਅਸੀਂ ਨਸ਼ੇ ਨੂੰ ਹੱਥ ਨਹੀਂ ਲਗਾਵਾਂਗੇ ! ਉਹਨਾਂ ਕਿਹਾ ਕਿ ਨਸ਼ਾ ਛੱਡਣ ਦੇ ਚਾਹਵਾਨ 950 19 65 267 ਨੰਬਰ ਤੇ ਸੰਪਰਕ ਕਰ ਸਕਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਝਾਰ ਸਿੰਘ ਹਰਲੀਨ ਸਿੰਘ ਰਾਏ ਤਜਿੰਦਰ ਸਿੰਘ ਪਾਬਲਾ ਆਦ ਹਾਜ਼ਰ ਸਨ !

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ