Saturday, January 03, 2026
BREAKING NEWS

Malwa

ਸੁਨਾਮ ਕਾਲਜ਼ 'ਚ ਲੇਖ ਮੁਕਾਬਲੇ ਕਰਵਾਏ 

March 13, 2025 06:40 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਖੇ ਪ੍ਰਿੰਸੀਪਲ ਪ੍ਰੋਫੈਸਰ ਡਾ. ਸੁਖਵਿੰਦਰ ਸਿੰਘ ਦੀ ਰਹਿਨੁਮਾਈ ਅਤੇ ਰੈੱਡ ਰਿਬਨ ਕਲੱਬ ਦੇ ਇੰਚਾਰਜ ਡਾਕਟਰ ਗਗਨਦੀਪ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਦੇ ਹੋਲੀ ਦੇ ਰੰਗਾਂ ਦੀ ਮਹੱਤਤਾ, ਨੌਜਵਾਨ ਪੀੜ੍ਹੀ ਤੇ ਨਸ਼ੇ ਅਤੇ ਵਾਤਾਵਰਣ ਪ੍ਰਦੂਸ਼ਣ ਦੇ ਪ੍ਰਭਾਵਾਂ ਸਬੰਧੀ ਸੁਚੇਤਤਾ ਵਿਸਿਆਂ ਉੱਪਰ ਲੇਖ ਮੁਕਾਬਲੇ, ਪੇਂਟਿੰਗ ਅਤੇ ਸਲੋਗਨ ਮੁਕਾਬਲੇ ਕਰਵਾਏ ਗਏ ਇਸ ਮੌਕੇ ਵਿਦਿਆਰਥੀਆਂ ਨੂੰ ਮਨੁੱਖੀ ਜੀਵਨ ਵਿੱਚ ਇਹਨਾਂ ਦੇ ਮਹੱਤਵ ਤੋਂ ਜਾਣੂ ਕਰਵਾਇਆ ਗਿਆ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਪੇਂਟਿੰਗ ਮੁਕਾਬਲਿਆਂ ਦੇ ਵਿੱਚ ਰਾਜਨਦੀਪ ਕੌਰ ਨੇ ਪਹਿਲਾ, ਮਨਦੀਪ ਕੌਰ ਨੇ ਦੂਜਾ ਸਥਾਨ ਅਤੇ ਨਵਨੀਤ ਕੌਰ ਨੇ ਤੀਜਾ ਹਾਸਲ ਕੀਤਾ। ਸਲੋਗਨ ਮੁਕਾਬਲਿਆਂ ਵਿੱਚ ਪ੍ਰੀਤੀ ਨੇ ਪਹਿਲਾ ਤੇ ਪੂਜਾ ਰਾਣੀ ਦੂਜਾ  ਸਥਾਨ ਅਤੇ ਸੰਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਲੇਖ ਮੁਕਾਬਲਿਆਂ ਵਿੱਚ ਸੀਮਾ ਖਾਨ ਨੇ ਪਹਿਲਾ, ਗਗਨਦੀਪ ਕੌਰ ਨੇ ਦੂਜਾ ਅਤੇ ਰਾਜਵਿੰਦਰ ਨੇ ਤੀਜਾ ਸਥਾਨ ਹਾਸਲ ਕੀਤਾ ਇਸ ਮੌਕੇ ਸਹਾਇਕ ਪ੍ਰੋਫੈਸਰ ਪ੍ਰਭਜੀਤ ਕੌਰ ਭਰੂਰ, ਸਹਾਇਕ ਪ੍ਰੋਫੈਸਰ ਸਿਮਰਨਜੀਤ ਕੌਰ ਅਤੇ ਸਟਾਫ ਮੈਂਬਰ ਹਾਜ਼ਰ ਸਨ।

Have something to say? Post your comment

 

More in Malwa

ਐਸਡੀਐਮ ਨੇ ਲਾਊਡ ਸਪੀਕਰਾਂ ਦੀ ਆਵਾਜ਼ ਨਿਰਧਾਰਤ ਸੀਮਾ ਵਿੱਚ ਰੱਖਣ ਦੇ ਦਿਤੇ ਆਦੇਸ਼ 

ਓਬੀਸੀ ਫਰੰਟ ਦਾ ਵਫ਼ਦ ਚੇਅਰਮੈਨ ਡਾਕਟਰ ਥਿੰਦ ਨੂੰ ਮਿਲਿਆ 

30,000 ਰੁਪਏ ਰਿਸ਼ਵਤ ਲੈਂਦਾ ਤਹਿਸੀਲਦਾਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਨਵੇਂ ਵਰ੍ਹੇ ਦੇ ਪਹਿਲੇ ਦਿਨ ਸੁਨਾਮ ਨੂੰ ਮਿਲਿਆ 55 ਕਰੋੜ ਰੁਪਏ ਦਾ ਤੋਹਫ਼ਾ

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੀਵਰੇਜ਼ ਪ੍ਰਾਜੈਕਟ ਦਾ ਰੱਖਿਆ ਨੀਂਹ ਪੱਥਰ 

ਸਾਹਿਬਜ਼ਾਦਿਆਂ ਦੀ ਯਾਦ 'ਚ ਟੇਕਸੀ ਸਟੈਂਡ ਵੱਲੋਂ ਪਿੰਡ ਸੰਦੌੜ ਵਿਖੇ ਚਾਹ ਦਾਲ ਰੋਟੀ ਦਾ ਲੰਗਰ ਲਗਾਇਆ ਗਿਆ

ਮੰਤਰੀ ਅਮਨ ਅਰੋੜਾ ਨੇ ਸੜਕ ਦਾ ਰੱਖਿਆ ਨੀਂਹ ਪੱਥਰ 

ਨਵੇਂ ਸਾਲ ਮੌਕੇ ਸ਼੍ਰੀ ਰਾਮ ਆਸ਼ਰਮ ਮੰਦਰ 'ਚ ਸਮਾਗਮ ਆਯੋਜਿਤ 

ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਮੌਤ

ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸਿੰਘਾਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਪ੍ਰਕਾਸ਼ ਕੁਟੀਆ ਪਿੰਡ ਮਹੌਲੀ ਖੁਰਦ ਵਿਖੇ ਨਗਰ ਕੀਰਤਨ ਆਯੋਜਿਤ