Tuesday, September 16, 2025

Doaba

ਆਲ ਇੰਡੀਆ ਆਦਿ ਧਰਮ ਮਿਸ਼ਨ, ਸੰਤਾਂ ਮਹਾਂਪੁਰਸ਼ਾਂ ਵਲੋੰ ਸੰਤ ਸਰਵਣ ਦਾਸ ਸਲੇਮਟਾਵਰੀ ਨੂੰ ਕੀਤਾ ਸਨਮਾਨਿਤ

February 25, 2025 11:07 AM
SehajTimes
ਹੁਸ਼ਿਆਰਪੁਰ : ਸੱਚਖੰਡ ਵਾਸੀ ਬ੍ਰਹਮਲੀਨ ਸੰਤ ਟਹਿਲ ਦਾਸ ਜੀ ਦੇ ਬਰਸੀ ਸਮਾਗਮ ਡੇਰਾ ਸੰਤ ਟਹਿਲ ਦਾਸ ਵਿਖੇ ਮੌਜੂਦਾ ਗੱਦੀ ਨਸ਼ੀਨ ਸੰਤ ਸਰਵਣ ਦਾਸ ਸੀਨੀ.ਮੀਤ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੀ ਅਗਵਾਈ ਹੇਠ ਦੇਸ਼ ਵਿਦੇਸ਼ ਦੀਆਂ ਸੰਗਤਾਂ ਵਲੋੰ ਸ਼ਰਧਾ ਪੂਰਵਕ ਮਨਾਏ ਗਏ। ਇਸ ਮੌਕੇ ਰਾਗੀ, ਢਾਡੀ, ਕਵਿਸ਼ਰੀ ਜਥਿਆਂ ਅਤੇ ਸੰਤਾਂ ਮਹਾਂਪੁਰਸ਼ਾਂ ਨੇ ਸ਼ਬਦ ਕੀਰਤਨ, ਕਥਾ ਗੁਰਮਿਤ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। 
            ਇਸ ਮੌਕੇ ਆਲ ਇੰਡੀਆ ਆਦਿ ਧਰਮ ਮਿਸ਼ਨ (ਰਜਿ.) ਭਾਰਤ, ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਅਤੇ ਵੱਖ ਵੱਖ ਸੰਪਰਦਾਵਾਂ ਵਲੋੰ ਕੌਮ ਦੇ ਮਹਾਨ ਚਿੰਤਕ, ਪ੍ਰਚਾਰਕ, ਕਥਾਵਾਚਕ ਸੰਤ ਸਰਵਣ ਦਾਸ ਸਲੇਮਟਾਵਰੀ ਲੁਧਿਆਣਾ ਨੂੰ ਸ੍ਰੀ ਚਰਨਛੋਹ ਗੰਗਾ ਸੱਚਖੰਡ ਖੁਰਾਲਗੜ ਸਾਹਿਬ ਲਈ ਕੀਤੀਆਂ ਮਹਾਨ ਅਣਥੱਕ ਸੇਵਾਵਾਂ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ। ਇਸ ਮੌਕੇ ਸੰਤ ਨਿਰਮਲ ਦਾਸ ਬਾਬੇ ਜੌੜੇ ਪ੍ਰਧਾਨ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਨੇ ਕਿਹਾ ਕਿ ਸੰਤ ਸਰਵਣ ਦਾਸ ਨੇ 13 ਸਾਲ ਲਗਾਤਾਰ ਸ੍ਰੀ ਚਰਨਛੋਹ ਗੰਗਾ ਲਈ ਵੱਡੇ ਵੱਡੇ ਸੰਤਸੰਗਿ ਕਰਕੇ ਅਖਬਾਰਾਂ, ਮੀਡੀਏ ਰਾਹੀਂ ਅਤੇ ਦੂਰਦਰਸ਼ਨ ਤੇ ਪ੍ਰਚਾਰ ਤੇ ਪ੍ਰਸਾਰ ਕੀਤਾ ਜਿਸ ਕਰਕੇ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਸਬੰਧੀ ਗਿਆਨ ਪ੍ਰਾਪਤ ਹੋਇਆ। ਉਹਨਾਂ ਕਿਹਾ ਅੱਜ ਕੁੱਝ ਕੁ ਸਵਾਰਥੀ ਲੋਕਾਂ ਨੇ ਨਿੱਜੀ ਸਵਾਰਥਾਂ ਦੇ ਲਾਲਚਵੱਸ ਹੋਕੇ ਵਿਸ਼ਵਵਿਆਪੀ ਗੁਰੂਘਰ ਨੂੰ ਆਪਣੇ ਘਰ ਤੱਕ ਸਮੇਟ ਕੇ ਰੱਖ ਦਿੱਤਾ ਅਤੇ ਦੇਸ਼ ਵਿਦੇਸ਼ ਦੀ ਸੰਗਤ ਵਲੋੰ ਸ੍ਰੀ ਗੁਰੂ ਰਵਿਦਾਸ ਬੇਗਮਪੁਰਾ ਸਦਨ ਲਈ ਖ੍ਰੀਦੀ ਜਮੀਨ ਤੇ ਵੀ ਕਬਜਾ ਕਰਕੇ ਬੈਠੇ ਹਨ ਜੋ ਕਿ ਕੌਮ ਦੇ ਬੱਚਿਆਂ ਲਈ ਖੋਲ੍ਹੇ ਜਾਣ ਵਾਲੇ ਵਿਦਿਆ ਦੇ ਮੰਦਰਾਂ ਵਿਚ ਵੱਡੀ ਰੁਕਾਵਟ ਤੇ ਧੋਖਾ ਹੈ। ਉਨਾਂ ਕਿਹਾ ਗੁਰੂਘਰ ਦੇ ਨਾਂ ਤੇ ਵਪਾਰ, ਦੁਕਾਨਾਂ ਚਲਾਉਣ ਵਾਲੇ ਕੌਮ ਵਿਰੋਧੀ ਲੋਕਾਂ ਨੂੰ ਹੁਣ ਸੰਗਤ ਬਰਦਾਸ਼ਤ ਨਹੀਂ ਕਰੇਗੀ। ਇਸ ਮੌਕੇ ਸੰਤ ਇੰਦਰ ਦਾਸ ਸੇਖੈ ਜਨਰਲ ਸਕੱਤਰ ਨੇ ਕਿਹਾ ਕਿ ਸੰਤਾਂ, ਮਹਾਂਪੁਰਸ਼ਾਂ ਵਲੋੰ ਕੌਮ ਲਈ ਕੀਤੀ ਕੁਰਬਾਨੀ ਅਜਾਈਂ ਨਹੀਂ ਜਾਵੇਗੀ ਸ੍ਰੀ ਗੁਰੂ ਰਵਿਦਾਸ ਸਦਨ ਖੁਰਾਲਗੜ ਦੁਨੀਆਂ ਦਾ ਮਹਾਨ ਤੀਰਥ ਇਸ਼ਨਾਨ ਬਣੇਗਾ। 
          ਇਸ ਮੌਕੇ ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ ਨੇ ਕਿਹਾ 2009 ਵਿਚ ਜਦੋਂ ਅਸ਼ੀ ਸ੍ਰੀ ਚਰਨਛੋਹ ਗੰਗਾ ਗਏ ਸੀ ਤਾਂ ਓਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪ ਇੱਕ ਕੱਚੀ ਝੌਂਪੜੀ ਵਿੱਚ ਰੱਖੇ ਹੋਏ ਸਨ ਕੁੱਝ ਮਹਾਂਪੁਰਸ਼ਾਂ ਨੂੰ ਨਾਲ ਲੈ ਨਵ ਉਸਾਰੀ, ਬਿਜਲੀ, ਪਾਣੀ, ਸੰਗਤ ਲਈ ਲੰਗਰ, ਰਿਹਾਇਸ਼ ਲਈ ਉਪਰਾਲੇ ਸ਼ੁਰੂ ਕੀਤੇ। ਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨਛੋਹ ਧਰਤੀ ਦਾ ਜਨ ਜਨ ਤੱਕ ਪ੍ਰਚਾਰ, ਪ੍ਰਸਾਰ ਕਰਨ ਲਈ ਸੰਤ ਸਰਵਣ ਦਾਸ ਮਹਾਰਾਜ ਜੀ ਨੂੰ ਬੇਨਤੀ ਕੀਤੀ ਜਿਨਾਂ ਨੇ 13 ਸਾਲ ਦਿਨ ਰਾਤ ਸਖਤ ਮਿਹਨਤ,ਤਪੱਸਿਆ ਕੀਤੀ ਅਤੇ ਅੱਜ ਸ੍ਰੀ ਚਰਨਛੋਹ ਗੰਗਾ ਦੁਨੀਆਂ ਦੇ ਨਕਸ਼ੇ ਤੇ ਓਘਰ ਕੇ ਸਾਹਮਣੇ ਪ੍ਰਗਟ ਹੋਈ ਹੈ। ਓਨਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸੰਤ ਸਰਵਣ ਦਾਸ ਨੂੰ ਧਰਮ ਗੁਰੂ ਦੀ ਉਪਾਧੀ ਦੇਣ ਵਾਲਿਆਂ ਨੇ ਪਿੱਠ ਵਿੱਚ ਛੁਰਾ ਮਾਰਕੇ ਝੂਠ ਫਰੇਬ ਦਾ ਨਕਾਬ ਪਾਕੇ ਗੁਰੂ ਘਰ ਤੇ ਕਬਜ਼ਾ ਕਰ ਲਿਆ ਹੈ ਅਤੇ ਲੱਖਾਂ ਸੰਗਤਾਂ ਦੀਆਂ ਸਮਾਜਿਕ, ਧਾਰਮਿਕ ਭਾਵਨਾਵਾਂ ਨੂੰ ਕੁਚਲ ਕੇ ਰੱਖ ਦਿੱਤਾ ਹੈ। ਓਨਾਂ ਕਿਹਾ ਕਿ ਸੰਤਾਂ, ਮਹਾਂਪੁਰਸ਼ਾਂ ਦੇ ਅਸ਼ੀਰਵਾਦ ਅਤੇ ਸਮੂਹ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਚਰਨਛੋਹ ਗੰਗਾ ਖੁਰਾਲਗੜ ਨੂੰ ਜਲਦ ਅਜਾਦ ਕਰਾਕੇ ਸੰਗਤਾਂ ਹਵਾਲੇ ਕਰਾਂਗੇ। ਇਸ ਮੌਕੇ ਸੰਤ ਧਰਮਪਾਲ ਸ਼ੇਰਗੜ, ਸੰਤ ਜਗੀਰ ਸਿੰਘ ਨੰਦਾਚੌਰ, ਸੰਤ ਪ੍ਰਮਜੀਤ ਦਾਸ ਨਗਰ, ਸੰਤ ਬਲਵੰਤ ਦਾਸ ਡਿੰਗਰੀਆਂ, ਸੰਤ ਰਾਮ ਸੇਵਕ ਹਰੀਪੁਰ ਖਾਲਸਾ, ਸੰਤ ਕੁਲਦੀਪ ਦਾਸ ਬਸੀ ਮਰੂਫ, ਸੰਤ ਮਨਜੀਤ ਦਾਸ ਵਿਛੋਹੀ ਨੇ ਵੀ ਕਥਾ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕੀਤਾ। ਸੰਤ ਸਰਵਣ ਦਾਸ ਵਲੋੰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਕੌਂਸਲਰ ਅਰਾਧਨਾ ਅਟਵਾਲ, ਇੰਸਪੈਕਟਰ ਬਿਪਨ ਅਟਵਾਲ, ਕਮਲ ਜਨਾਗਲ, ਜਿੰਦਰ ਸਿੱਧੂ, ਨਰੇਸ਼ ਬਸਰਾ, ਬਲਵੀਰ ਮਹੇ ਵੀ ਹਾਜਰ ਸਨ।

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ