Wednesday, December 10, 2025

Malwa

ਪੀਲੀ ਕੁੰਗੀ ਦੀ ਰੋਕਥਾਮ ਲਈ ਕਿਸਾਨ ਕਰਨ ਖੇਤਾਂ ਦਾ ਨਿਰੀਖਣ: ਮੁੱਖ ਖੇਤੀਬਾੜੀ ਅਫ਼ਸਰ

January 17, 2025 03:54 PM
SehajTimes

ਪਟਿਆਲਾ :  ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਕਣਕ ਦੀ ਫ਼ਸਲ ਨੂੰ ਪੀਲੀ ਕੁੰਗੀ ਦੇ ਹਮਲੇ ਤੋਂ ਬਚਾਉਣ ਲਈ ਆਪਣੇ ਖੇਤਾਂ ਦਾ ਨਿਰੀਖਣ ਸਵੇਰੇ ਸ਼ਾਮ ਕਰਦੇ ਰਹਿਣ। ਉਨ੍ਹਾਂ ਨੇ ਦੱਸਿਆ ਕਿ ਪੀਲੀ ਕੂੰਗੀ ਦੇ ਹਮਲੇ ਲਈ ਦਿਨ ਦਾ ਤਾਪਮਾਨ 13-24 ਡਿਗਰੀ ਸੈਲਸੀਅਸ ਅਤੇ ਰਾਤ ਦਾ ਤਾਪਮਾਨ 7-13 ਡਿਗਰੀ ਸੈਲਸੀਅਸ ਅਤੇ ਨਮੀ ਦੀ ਮਾਤਰਾ 85 ਫ਼ੀਸਦੀ ਅਨੁਕੂਲ ਹੁੰਦੀ ਹੈ। ਇਸ ਬਿਮਾਰੀ ਦਾ ਹਮਲਾ ਨੀਮ ਪਹਾੜੀ ਇਲਾਕਿਆਂ ਤੋਂ ਸ਼ੁਰੂ ਹੋ ਕੇ ਮੈਦਾਨੀ ਇਲਾਕਿਆਂ ਵਿੱਚ ਫੈਲਦਾ ਹੈ।
  ਮੁੱਖ ਖੇਤੀਬਾੜੀ ਅਫ਼ਸਰ ਪਟਿਆਲਾ ਨੇ ਕਿਹਾ ਕਿ ਇਸ ਬਿਮਾਰੀ ਨਾਲ ਕਣਕ ਦੀ ਫ਼ਸਲ ਦੇ ਪੱਤੇ ਹਲਦੀ ਰੰਗ ਦੇ ਹੋ ਜਾਂਦੇ ਹਨ ਅਤੇ ਜਦੋਂ ਕਿਸਾਨ ਆਪਣੇ ਖੇਤਾਂ ਵਿੱਚ ਇਸ ਦਾ ਨਿਰੀਖਣ ਕਰਦੇ ਹਨ ਤਾਂ ਉਨ੍ਹਾਂ ਦੇ ਕੱਪੜਿਆਂ ਉੱਪਰ ਹਲਦੀ ਰੰਗ ਸਾਫ਼ ਨਜ਼ਰ ਆਉਂਦਾ ਹੈ। ਜੇਕਰ ਕਿਸੇ ਕਿਸਾਨ ਦੇ ਖੇਤ ਵਿੱਚ ਇਸ ਬਿਮਾਰੀ ਦਾ ਹਮਲਾ ਦੇਖਣ ਵਿੱਚ ਆਵੇ ਤਾਂ ਉਹ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਸੰਪਰਕ ਕਰਨ ਤਾਂ ਜੋ ਇਸ ਬਿਮਾਰੀ ਨੂੰ ਹਵਾ ਰਾਹੀ ਹੋਰ ਖੇਤਾਂ ਵਿੱਚ ਫੈਲਣ ਤੋਂ ਰੋਕਿਆ ਜਾ ਸਕੇ।
  ਉਨ੍ਹਾਂ ਨੇ ਦੱਸਿਆ ਕਿ ਇਸ ਬਿਮਾਰੀਆਂ ਦੀਆਂ ਨਿਸ਼ਾਨੀਆਂ ਮੈਗਨੀਜ, ਯੂਰੀਆ ਅਤੇ ਸਲਫ਼ਰ ਦੀ ਕਮੀ ਨਾਲ ਮੇਲ ਖਾਂਦੀਆਂ ਹਨ, ਪ੍ਰੰਤੂ ਇਸ ਬਿਮਾਰੀ ਦੇ ਹਮਲੇ ਦਾ ਪਤਾ ਕੱਪੜਿਆਂ ਉੱਪਰ ਪੀਲੇ ਰੰਗ ਦੇ ਨਿਸ਼ਾਨ ਤੋਂ ਆਸਾਨੀ ਨਾਲ ਪਤਾ ਲੱਗ ਜਾਂਦਾ ਹੈ।

 

Have something to say? Post your comment

 

More in Malwa

ਲੌਂਗੋਵਾਲ 'ਚ ਕਿਸਾਨਾਂ ਨੇ ਬਿਜਲੀ ਦੇ ਮੀਟਰ ਪਾਵਰਕਾਮ ਦਫ਼ਤਰ ਜਮਾਂ ਕਰਵਾਏ

ਕਿਸਾਨਾਂ ਨੇ ਬਿਜਲੀ ਮੀਟਰ ਐਸਡੀਓ ਦੇ ਦਫ਼ਤਰ ਮੂਹਰੇ ਕੀਤੇ ਢੇਰੀ 

ਮਨਦੀਪ ਸੁਨਾਮ ਦੀਆਂ ਖੇਡ ਕਿਤਾਬਾਂ ਸਕੂਲ ਲਾਇਬ੍ਰੇਰੀਆਂ ਦੀ ਕਿਤਾਬ ਲਿਸਟ 'ਚ ਸ਼ਾਮਲ

ਰਾਜ ਸਭਾ ਮੈਂਬਰ ਪਦਮ ਸ਼੍ਰੀ ਰਜਿੰਦਰ ਗੁਪਤਾ ਦੀ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ, ਸਸ਼ਸਤ੍ਰ ਬਲਾਂ ਦੀ ਭੂਮਿਕਾ ’ਤੇ ਏਹਮ ਚਰਚਾ

ਪੈਨਸ਼ਨਰਾਂ ਨੇ ਸਰਕਾਰ ਤੇ ਲਾਏ ਵਾਅਦਾ ਖਿਲਾਫੀ ਦੇ ਇਲਜ਼ਾਮ 

ਚੰਡੀਗੜ੍ਹ ਤੋਂ ਬਠਿੰਡਾ ਜਾ ਰਹੀ ਬੱਸ ਨੂੰ ਭਵਾਨੀਗੜ੍ਹ ਨੇੜੇ ਲੱਗੀ ਭਿਆਨਕ ਅੱਗ

ਬਿਜਲੀ ਕਾਮਿਆਂ ਨੇ ਸਰਕਾਰ ਖਿਲਾਫ ਕੱਢੀ ਭੜਾਸ 

ਸ਼੍ਰੋਮਣੀ ਅਕਾਲੀ ਦਲ ਇਕੱਲਾ ਹੀ 2027 ਵਿਚ ਚੋਣਾਂ ਲੜੇਗਾ ਤੇ ਜਿੱਤੇਗਾ ਵੀ : ਸੁਖਬੀਰ ਬਾਦਲ

ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਸੰਮਤੀ ਚੋਣਾਂ ਲਈ ਉਮੀਦਵਾਰ ਐਲਾਨੇ 

ਨਾਮਦੇਵ ਸਭਾ ਨੇ ਭਾਈ ਛਾਜਲਾ ਨੂੰ ਕੀਤਾ ਸਨਮਾਨਤ