Wednesday, December 24, 2025

Malwa

ਪ੍ਰੋਫੈਸਰ ਵਿਜੇ ਮੋਹਨ ਰੋਟਰੀ ਕਲੱਬ ਮੇਨ ਦੇ ਸਕੱਤਰ ਬਣੇ

January 15, 2025 04:28 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਰੋਟਰੀ ਕਲੱਬ ਮੇਨ ਦੇ ਇੱਕ ਵਿਸ਼ੇਸ਼  ਸਮਾਗਮ ਦੌਰਾਨ 2025-26 ਲਈ ਚੁਣੇ ਗਏ ਪ੍ਰਧਾਨ ਜਗਦੀਪ ਭਾਰਦਵਾਜ ਨੇ ਕਲੱਬ ਦੇ ਸੀਨੀਅਰ ਮੈਂਬਰ ਪ੍ਰੋਫੈਸਰ ਵਿਜੇ ਮੋਹਨ ਨੂੰ ਸਕੱਤਰ ਨਿਯੁਕਤ ਕੀਤਾ। ਇਸ ਤੋਂ ਇਲਾਵਾ ਚਰਨਦਾਸ ਗੋਇਲ ਨੂੰ ਖਜ਼ਾਨਚੀ ਬਣਾਇਆ ਗਿਆ ਹੈ। ਰੋਟਰੀ ਗਵਰਨਰ 2023-24 ਘਨਸ਼ਿਆਮ ਕਾਂਸਲ, ਡਾਕਟਰ ਵਿਜੇ ਗਰਗ, ਸਾਬਕਾ ਪ੍ਰਧਾਨ ਅਨਿਲ ਜੁਨੇਜਾ, ਅਮਨਦੀਪ ਸ਼ਾਸਤਰੀ ਅਤੇ ਸਮਾਗਮ ਵਿਚ ਹਾਜ਼ਰ ਸਮੂਹ ਮੈਂਬਰਾਂ ਨੇ ਦੋਵਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਤਜ਼ਰਬੇਕਾਰ ਟੀਮ ਕਲੱਬ ਨੂੰ ਨਵੀਆਂ ਬੁਲੰਦੀਆਂ 'ਤੇ ਲੈਕੇ ਜਾਵੇਗੀ| ਇਸ ਮੌਕੇ ਪ੍ਰੋ: ਵਿਜੇ ਮੋਹਨ ਅਤੇ ਚਰਨਦਾਸ ਗੋਇਲ ਨੇ ਕਲੱਬ ਪ੍ਰਧਾਨ ਸਮੇਤ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਕਲੱਬ ਦੀਆਂ ਰਵਾਇਤਾਂ ਨੂੰ ਕਾਇਮ ਰੱਖਦੇ ਹੋਏ ਸਮਾਜ ਸੇਵਾ ਨੂੰ ਪਹਿਲ ਦੇਣਗੇ। ਉਨ੍ਹਾਂ ਆਖਿਆ ਕਿ ਰੋਟਰੀ ਸਮਾਜ ਸੇਵਾ ਦੇ ਖੇਤਰ ਵਿੱਚ ਵਡਮੁੱਲੀਆਂ ਸੇਵਾਵਾਂ ਨਿਭਾਅ ਰਿਹਾ ਹੈ ਇਸ ਨੂੰ ਭਵਿੱਖ ਵਿੱਚ ਵੀ ਜਾਰੀ ਰੱਖਿਆ ਜਾਵੇਗਾ। ਰੋਟਰੀ ਕਲੱਬ ਦੀ ਮੁੱਢਲੀ ਤਰਜੀਹ ਲੋੜਵੰਦਾਂ ਦੀ ਮੱਦਦ ਨੂੰ ਸਮਰਪਿਤ ਹੋਵੇਗੀ। 

Have something to say? Post your comment

 

More in Malwa

ਮਨਰੇਗਾ ਕਾਨੂੰਨ 'ਚ ਬਦਲਾਅ ਖਿਲਾਫ ਗਰਜੇ ਕਾਮੇ 

ਜੱਜ ਬਣੇ ਸ਼ੁਭਮ ਸਿੰਗਲਾ ਦੇ ਸਨਮਾਨ 'ਚ ਸਮਾਗਮ 

ਸਾਂਝਾ ਕਾਵਿ ਸੰਗ੍ਰਹਿ "ਸਮਿਆਂ ਦੇ ਸ਼ੀਸ਼ੇ" ਲੋਕ ਅਰਪਣ

ਸੁਨਾਮ ਸਾਈਕਲਿੰਗ ਕਲੱਬ ਦੇ ਸਾਈਕਲਿਸਟ ਸਨਮਾਨਿਤ 

ਮਜ਼ਦੂਰ ਤੇ ਕਿਸਾਨ ਮਾਰੂ ਬਿਲਾਂ / ਕਾਨੂੰਨਾਂ ਵਿਰੁੱਧ 27 ਦਸੰਬਰ ਨੂੰ ਸੀਟੂ ਵੱਲੋਂ ਭਵਾਨੀਗੜ੍ਹ ਵਿਖੇ ਕਨਵੈਨਸ਼ਨ : ਔਲਖ

ਬੀਕੇਯੂ ਉਗਰਾਹਾਂ ਨੇ ਮਹਿਲਾ ਨੂੰ ਭੇਟ ਕੀਤੀਆਂ ਕੰਨਾਂ ਦੀਆਂ ਵਾਲੀਆਂ 

ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਧਾਰਮਿਕ ਆਜ਼ਾਦੀ ’ਤੇ ਸਿੱਧਾ ਹਮਲਾ : ਪ੍ਰੋ. ਸਰਚਾਂਦ ਸਿੰਘ ਖਿਆਲਾ

ਮਨਰੇਗਾ ਕਾਨੂੰਨ ਖਤਮ ਕਰਕੇ ਮਜ਼ਦੂਰਾਂ ਦਾ ਖੋਹਿਆ ਹੱਕ 

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਉਣ ਵਾਲੇ ਸਾਲਾਂ ਵਿੱਚ ਪੰਜਾਬ ਦੇ ਹਵਾਬਾਜ਼ੀ ਉਦਯੋਗ ਦਾ ਕੇਂਦਰ ਬਣਨ ਦੀ ਪੇਸ਼ੀਨਗੋਈ; ਪਟਿਆਲਾ ਫਲਾਇੰਗ ਕਲੱਬ ਵਿੱਚ ਏਅਰਕ੍ਰਾਫਟ ਇੰਜਨੀਅਰਾਂ ਨਾਲ ਕੀਤੀ ਗੱਲਬਾਤ

ਅਕਾਲੀ ਦਲ ਪੰਜਾਬ ਨੂੰ ਤਰੱਕੀ ਤੇ ਲਿਆਉਣ ਦੇ ਸਮਰੱਥ : ਵਿਨਰਜੀਤ ਗੋਲਡੀ