Friday, February 07, 2025

Malwa

ਸੁਨਾਮ ਦੇ ਰਾਜਵੀਰ ਭੰਗੂ ਨੇ ਪੀਸੀਐਸ ਚੋਂ ਹਾਸਲ ਕੀਤਾ 12 ਵਾਂ ਸਥਾਨ 

January 15, 2025 03:28 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਇਲਾਕੇ ਦੇ ਪੱਤਰਕਾਰੀ ਦੇ ਖੇਤਰ ਵਿੱਚ ਲੰਮਾ ਸਮਾਂ ਸੇਵਾਵਾਂ ਨਿਭਾਅ ਚੁੱਕੇ ਸਫ਼ਲ ਕਿਸਾਨ ਸੋਹਣ ਸਿੰਘ ਭੰਗੂ ਦੇ ਫਰਜ਼ੰਦ ਰਾਜਬੀਰ ਸਿੰਘ ਭੰਗੂ ਨੇ ਪੀਸੀਐਸ (ਅਗਜੈਕਟਿਵ) ਦੀ ਪ੍ਰੀਖਿਆ ਵਿੱਚੋਂ 12ਵਾਂ ਸਥਾਨ ਹਾਸਲ ਕੀਤਾ ਹੈ। ਰਾਜਬੀਰ ਸਿੰਘ ਭੰਗੂ ਸ਼ਹੀਦ ਊਧਮ ਸਿੰਘ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਵਿੱਚ ਸੀਨੀਅਰ ਸਹਾਇਕ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਪੀਸੀਐਸ ਪ੍ਰੀਖਿਆ ਪਾਸ ਕਰਨ ਤੇ ਰਾਜਬੀਰ ਸਿੰਘ ਭੰਗੂ ਦਾ ਆਈ.ਟੀ.ਆਈ ਸੁਨਾਮ ਦੇ ਸਮੁੱਚੇ ਅਮਲੇ ਵੱਲੋਂ ਅੱਜ ਉਨਾਂ ਨੂੰ ਦਫਤਰ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜਬੀਰ ਸਿੰਘ ਭੰਗੂ ਨੇ ਆਖਿਆ ਕਿ ਦ੍ਰਿੜ ਨਿਸਚੇ ਨਾਲ ਕੀਤੀ ਸਖਤ ਮਿਹਨਤ ਕਦੇ ਵਿਅਰਥ ਨਹੀ ਜਾਂਦੀ ਨੌਜਵਾਨਾਂ ਨੂੰ ਆਪਣਾ ਟੀਚਾ ਜਰੂਰ ਮਿੱਥਣਾ ਚਾਹੀਦਾ ਹੈ। ਇਸ ਮੌਕੇ ਆਈਟੀਆਈ ਦੇ ਪ੍ਰਿੰਸੀਪਲ ਬਲਵਿੰਦਰ ਸਿੰਘ, ਸੁਪਰਡੈਂਟ ਵਿਨੋਦ ਕੁਮਾਰ, ਸਰਬਜੀਤ ਸਿੰਘ, ਕ੍ਰਿਸ਼ਨ ਸਿੰਘ, ਰਾਮ ਸਿੰਘ, ਜਗਸੀਰ ਸਿੰਘ, ਅਮਰਜੀਤ ਸਿੰਘ, ਕਮਲਜੀਤ ਸਿੰਘ, ਮਨਮਿੰਦਰ ਸਿੰਘ ਅਤੇ ਸੁਰਜੀਤ ਸਿੰਘ ਸੰਧੂ ਆਦਿ ਮੌਜੂਦ ਸਨ। 

Have something to say? Post your comment

 

More in Malwa

ਵਿਧਾਇਕ ਸ੍ਰ: ਗੁਰਦੇਵ ਸਿੰਘ ਦੇਵ ਮਾਨ ਨੇ ਦਿਹਾਤੀ ਖੇਤਰਾਂ 'ਚ ਚੱਲ ਰਹੇ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ

ਨਮੋਲ ਵਿਖੇ ਤੇਲ ਪਾਈਪ ਲਾਈਨ ਕੱਢਣ ਤੇ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ, ਤਲਖ਼ੀ 

ਏਵੀਏਸ਼ਨ ਕਲੱਬ ਦੇ ਦੋ ਕਿਲੋਮੀਟਰ ਘੇਰੇ 'ਚ ਲਾਰਟੇਨ  ਕਾਈਟਸ/ਵਿਸ਼ ਕਾਈਟਸ ਉਡਾਉਣ 'ਤੇ ਪਾਬੰਦੀ

ਕਿਰਾਏਦਾਰਾਂ, ਨੌਕਰਾਂ ਅਤੇ ਪੇਇੰਗ ਗੈਸਟ ਦਾ ਪੂਰਾ ਵੇਰਵਾ ਪੁਲਿਸ ਥਾਣਿਆਂ 'ਚ ਦਰਜ ਕਰਵਾਉਣ ਦੇ ਹੁਕਮ ਜਾਰੀ

ਸ਼ਾਮ ਸੂਰਜ ਡੁੱਬਣ ਤੋਂ ਬਾਅਦ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਗਊ ਵੰਸ਼ ਦੀ ਢੋਆ-ਢੁਆਈ 'ਤੇ ਪਾਬੰਦੀ ਦੇ ਹੁਕਮ ਜਾਰੀ

ਜ਼ਿਲ੍ਹਾ ਪੁਲੀਸ ਮੁਖੀ ਨੇ ਗੁੰਮ ਹੋਏ 60 ਮੋਬਾਈਲ ਫੋਨ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ

ਰਿਟਾਇਰਮੈਂਟ ਤੋਂ ਇੱਕ ਦਿਨ ਪਹਿਲਾਂ, PSPCL ਦੇ CMD ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਡਾਇਰੈਕਟਰਾਂ ਅਤੇ HODs ਨਾਲ ਕੀਤੀ ਮੀਟਿੰਗ

ਯਾਦਗਾਰੀ ਕਮੇਟੀ ਮਨਾਏਗੀ ਸ਼ਹੀਦ ਊਧਮ ਸਿੰਘ ਦੀ ਸੂਰਬੀਰਤਾ ਨੂੰ ਸਮਰਪਿਤ ਦਿਹਾੜਾ 

ਪੀ.ਜੀ.ਆਰ.ਐਸ. ਪੋਰਟਲ  ‘ਤੇ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ 'ਤੇ ਜ਼ੋਰ

ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵਿਗਿਆਨਕ ਸਲਾਹਕਾਰ ਕਮੇਟੀ ਦੀ ਮੀਟਿੰਗ