Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Education

ਯਾਦਗਾਰੀ ਹੋ ਨਿਬੜਿਆ ਅਕੇਡੀਆ ਸਕੂਲ ਦਾ ਸਲਾਨਾ ਸਮਾਗਮ

December 23, 2024 04:16 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸ੍ਰੀਮਾਨ ਅਮਨ ਅਰੋੜਾ (ਕੈਬਨਿਟ ਮੰਤਰੀ ਪੰਜਾਬ) 'ਆਪ'  ਦੇ ਪ੍ਰਧਾਨ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਨੇ ਦੀਪ ਜਲਾ ਕੇ ਸਮਾਗਮ ਸ਼ੁਰੂ ਕਰਨ ਦੀ ਰਸਮ ਅਦਾ ਕੀਤੀ।ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਜੀ.ਜੀ.ਐੱਸ ਸਕੂਲ ਸੰਗਰੂਰ ਦੇ ਪ੍ਰਿੰਸੀਪਲ ਸ਼੍ਰੀਮਤੀ ਪ੍ਰਭਜੋਤ ਗਰੇਵਾਲ( ਸਿਟੀ ਕੋਆਰਡੀਨੇਟਰ ਸੀ.ਬੀ.ਐਸ.ਈ.) ਨੇ ਖਾਸ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਸਕੂਲ ਦੇ ਵਿਦਿਆਰਥੀਆਂ ਵੱਲੋਂ ਸਕੂਲ ਸੌਂਗ ਰਾਹੀਂ ਕੀਤੀ ਗਈ। ਇਸ ਉਪਰੰਤ ਸਕੂਲ ਦੇ ਪ੍ਰਿੰਸੀਪਲ ਰਣਜੀਤ ਕੌਰ ਵੱਲੋਂ ਪੋ੍ਗਰਾਮ ਵਿੱਚ ਸ਼ਾਮਲ ਸਮੂਹ ਮਹਿਮਾਨਾਂ, ਮਾਪਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਸੰਬੋਧਨ ਵਿੱਚ ਜੀ ਆਇਆ ਨੂੰ ਕਿਹਾ ਅਤੇ ਪੋ੍ਗਰਾਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਸਕੂਲ ਦੇ ਨੰਨ੍ਹੇ–ਮੁੰਨ੍ਹੇ ਬੱਚਿਆਂ ਵੱਲੋਂ ਵੱਖ–ਵੱਖ ਤਰ੍ਹਾਂ ਦੇ ਰੰਗਾ-ਰੰਗ ਪੋ੍ਗਰਾਮ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥੀਆਂ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਬਹੁਤ ਹੀ ਦਰਦ ਭਰਿਆ ਗੀਤ ਪੇਸ਼ ਕੀਤਾ ਗਿਆ। ਇਸ ਤੋਂ ਬਿਨਾਂ ਛੋਟੇ ਬੱਚਿਆਂ ਵੱਲੋਂ ਫੈਸ਼ਨ ਸ਼ੋਅ, ਆਦਿਵਾਸੀ ਡਾਂਸ, ਡਾਂਡੀਆ, ਰੋਲ ਪਲੇਅ-ਸਨੋਵਾਈਟ ਅਤੇ ਸਿੰਡਰੇਲਾ, ਕ੍ਰਿਸਮਸ ਡਾਂਸ ਪੇਸ਼ ਕੀਤਾ ਗਿਆ। ਭਾਰਤ ਦੇ ਵੱਖ-ਵੱਖ ਰਾਜਾਂ ਦੇ ਲੋਕ ਨਾਚ ਬੱਚਿਆਂ ਵੱਲੋਂ ਬੜ੍ਹੇ ਹੀ ਦਿਲ ਖਿੱਚਵੇ ਅੰਦਾਜ ਵਿੱਚ ਪੇਸ਼ ਕੀਤੇ ਗਏ। ਵਿਦਿਆਰਥੀਆਂ ਨੇ ਅਲੱਗ-ਅਲੱਗ ਵਿਸ਼ਿਆਂ ਉੱਪਰ ਕੋਰਿਓਗ੍ਰਾਫੀ ਅਤੇ ਨਾਟਕ ਪੇਸ਼ ਕੀਤਾ ਗਿਆ ਜਿਵੇਂ ਸੈਂਸ ਔਰਗਨਸ, ਮੋਬਾਇਲ ਫੋਨ, ਕਰੋਨਾ, ਆਜ਼ਾਦੀ ਦੀ ਕੀਮਤ, ਮਿਸ਼ਨ ਮੰਗਲ ਜਿਨਾਂ ਨੇ ਦਰਸ਼ਕਾ ਨੂੰ ਬਹੁਤ ਹੀ ਪ੍ਰਭਾਵਿਤ ਕੀਤਾ। ਵਿਦਿਆਰਥੀਆਂ ਵੱਲੋਂ ਆਰਕੈਸਟਰਾ ਵਿੱਚ ਵੱਖ ਵੱਖ ਸਾਜਾਂ ਦੀ ਵਰਤੋਂ ਕਰਦੇ ਹੋਏ ਬਹੁਤ ਹੀ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਨੌਜਵਾਨਾਂ ਦੇ ਦਿਲਾਂ ਦੀ ਧੜਕਣ ਪੰਜਾਬੀ ਲੋਕ ਨਾਚ ਭੰਗੜਾ ਅਤੇ ਮੁਟਿਆਰਾਂ ਦੀ ਪਹਿਲੀ ਪਸੰਦ ਗਿੱਧੇ ਦੀ ਪੇਸ਼ਕਾਰੀ ਨਾਲ ਸਾਰਾ ਹੀ ਪੰਡਾਲ ਜੋਸ਼ ਨਾਲ ਝੂਮਣ ਲੱਗ ਪਿਆ ਅਤੇ ਬੱਚਿਆਂ ਦੀ ਹੌਸਲਾ ਅਫ਼ਜਾਈ ਲਈ ਤਾੜੀਆਂ ਨਾਲ ਆਸਮਾਨ ਗੂੰਜਣ ਲਾ ਦਿੱਤਾ। ਇਹ ਸਿਰਮੌਰ ਪੇਸ਼ਕਾਰੀਆਂ ਪੋ੍ਗਰਾਮ ਦਾ ਸਿਖਰ ਸਨ।ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਸਕੂਲ ਦੀਆਂ ਉਪਲਬਧੀਆਂ ਦਾ ਜ਼ਿਕਰ ਕੀਤਾ ਅਤੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪੇ੍ਰਿਤ ਕਰਦਿਆਂ ਉਨਾਂ ਨੂੰ ਜਿੰਦਗੀ ਵਿੱਚ ਕਾਮਯਾਬ ਹੋਣ ਦੀ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਸਿੱਖਿਆ ਦੇ ਖੇਤਰ ਵਿੱਚ ਅਹਿਮ ਕਦਮ ਚੁੱਕ ਰਹੀ ਹੈ। ਬੱਚਿਆਂ ਨੂੰ ਪੜ੍ਹਾਈ ਵਿੱਚ ਨਿਪੁੰਨ ਕਰਨ ਲਈ ਅਧਿਆਪਕਾਂ ਨੂੰ ਵਿਸ਼ੇਸ਼ ਟਰੇਨਿੰਗ ਲਈ ਬਾਹਰਲੇ ਮੁਲਕਾਂ ਵਿੱਚ ਭੇਜਿਆ ਜਾ ਰਿਹਾ ਹੈ। ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਅਤੇ ਪ੍ਰਿੰਸੀਪਲ ਮੈਡਮ ਰਣਜੀਤ ਕੌਰ ਨੇ ਆਏ ਹੋਏ ਸਮੂਹ ਮਹਿਮਾਨਾਂ ਅਤੇ ਪਤਵੰਤਿਆ ਦਾ ਧੰਨਵਾਦ ਕੀਤਾ ਸਮੁੱਚੇ ਪੋ੍ਗਰਾਮ ਦੌਰਾਨ ਸਟੇਜ ਸੰਚਾਲਨ ਦੀ ਡਿਊਟੀ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਹੁਨਰ ਗੋਇਲ ਅਤੇ ਅਧਿਆਪਕ ਮਿਸ ਮਨਦੀਪ ਕੌਰ ਵੱਲੋਂ ਬੜ੍ਹੀ ਹੀ ਬਾਖੂਬੀ ਅਤੇ ਜਿੰਮੇਵਾਰੀ ਨਾਲ ਨਿਭਾਈ ਗਈ।

Have something to say? Post your comment

 

More in Education

ਸ਼ਿਵਮ ਢੀਂਗਰਾ ਨੇ 85% ਅੰਕਾਂ ਨਾਲ ਪ੍ਰਾਪਤ ਕੀਤਾ ਪਹਿਲਾ ਸਥਾਨ

ਅਕੇਡੀਆ ਸਕੂਲ 'ਚ ਵਿਸ਼ਵ ਧਰਤੀ ਦਿਵਸ ਮਨਾਇਆ 

ਡੀਏਵੀ ਸਕੂਲ ਦਾ ਰਿਸ਼ਵ ਬਾਂਸਲ ਬਣਿਆ ਹੈਡ ਬੁਆਏ  

ਬਲੂਵਿੰਗ ਬਡਜ਼ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਸੀਬੀਐਸਈ ਦਸਵੀਂ ਦੇ ਨਤੀਜਿਆਂ ‘ਚ ਸਾਕਸ਼ੀ ਮਿੱਤਲ ਨੇ ਮਾਰੀ ਬਾਜ਼ੀ, 95.20% ਅੰਕ ਲੈ ਕੇ ਕੀਤਾ ਮਾਪਿਆਂ ਦਾ ਨਾਮ ਰੌਸ਼ਨ

ਸ੍ਰੀ ਸੂਰਜਕੁੰਡ ਸਕੂਲ ਦੇ ਮੋਹਰੀ ਬੱਚੇ ਸਨਮਾਨਤ 

ਦਸਮੇਸ਼ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਸ਼ਾਨਦਾਰ ਨਤੀਜਾ

ਟੈੱਟ ਪ੍ਰੀਖਿਆ ਲਈ ਜ਼ਿਲ੍ਹੇ ਛੱਡਕੇ ਚੰਡੀਗੜ੍ਹ ਬਣਾਏ ਸੈਂਟਰਾਂ ਲਈ ਪੰਜਾਬ ਭਰ ਦੇ ਅਧਿਆਪਕਾਂ ਅੰਦਰ ਵੱਡਾ ਤਨਾਅ

ਡੀਏਵੀ ਸਕੂਲ ਸੁਨਾਮ ਦਾ ਨਤੀਜਾ ਰਿਹਾ ਸੌ ਫ਼ੀਸਦੀ 

ਦੇਸ਼ ਦੀ ਅਗਵਾਈ ਤੋਂ ਆਲਮੀ ਉੱਤਮਤਾ ਤੱਕ: ਪੰਜਾਬ ਸਰਕਾਰ ਨੇ ਹਾਜ਼ਰੀ ਨਾਲ ਸਬੰਧਤ ਸੁਧਾਰਾਂ ਨਾਲ ਮਿਸ਼ਨ ਸਮਰੱਥ 2026-27 ਦੀ ਕੀਤੀ ਸ਼ੁਰੂਆਤ