Monday, April 20, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Malwa

ਗੋਦਾਮ ਵਿੱਚੋਂ ਕਰੀਬ 35 ਕੁਇੰਟਲ ਤਾਂਬਾ ਸਕਰੈਪ ਲੁੱਟਣ ਵਾਲੇ ਗ੍ਰਿਫਤਾਰ

December 17, 2024 05:04 PM
SehajTimes

ਫ਼ਤਹਿਗੜ੍ਹ ਸਾਹਿਬ  : ਡਾ. ਰਵਜੋਤ ਗਰੇਵਾਲ ਜ਼ਿਲ੍ਹਾ ਪੁਲੀਸ ਮੁਖੀ, ਫ਼ਤਹਿਗੜ੍ਹ ਸਾਹਿਬ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਮਿਤੀ 13-12-2024 ਨੂੰ ਥਾਣਾ ਮੰਡੀ ਗੋਬਿੰਦਗੜ੍ਹ ਵਿਖੇ ਪ੍ਰਵੀਨ ਅਗਰਵਾਲ ਵਾਸੀ ਮੰਡੀ ਗੋਬਿੰਦਗੜ੍ਹ ਨੇ ਇਤਲਾਹ ਦਿੱਤੀ ਕਿ ਉਸ ਦਾ ਤਾਂਬਾ ਸਕਰੈਪ ਦਾ ਕੰਮ ਹੈ ਅਤੇ ਟਰੇਡਿੰਗ ਦਾ ਗੋਦਾਮ, ਬਜਰੰਗ ਬਲੀ ਇਸਪਾਤ ਨੰਬਰ 236, ਸ਼ੰਕਰ ਮਿੱਲ ਰੋਡ, ਅਮਲੋਹ ਰੋਡ, ਮੰਡੀ ਗੋਬਿੰਦਗੜ ਵਿਖੇ ਸਥਿਤ ਹੈ। ਮਿਤੀ 11-12-2024 ਸਮਾਂ ਕਰੀਬ ਰਾਤ 01:00-02:00 ਵਜੇ ਕਿ ਕੁਝ ਅਣਪਛਾਤੇ ਵਿਅਕਤੀ ਉਸ ਦੇ ਗੋਦਾਮ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਗਏ, ਜਿਨ੍ਹਾਂ ਵੱਲੋਂ ਗੋਦਾਮ ਦੇ ਸੁਰੱਖਿਆ ਗਾਰਡ ਅਤੇ 05 ਲੇਬਰ ਦੇ ਬੰਦਿਆਂ ਨੂੰ ਡਰਾ ਧਮਕਾ ਕੇ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਉਹਨਾਂ ਵਿਅਕਤੀਆਂ ਨੇ ਜਿੰਦਰਾ ਤੋੜ ਦਿੱਤਾ ਤੇ ਗੱਡੀ ਬਲੈਰੋ ਪਿੱਕਅੱਪ ਦੇ ਮਾਲਕ/ਡਰਾਈਵਰ ਰਣਧੀਰ ਸਿੰਘ ਵਾਸੀ ਸਾਹਨੇਵਾਲ ਨੇ 6/7 ਨਾ-ਮਾਲੂਮ ਵਿਅਕਤੀਆਂ ਨਾਲ ਗੱਡੀ ਗੋਦਾਮ ਅੰਦਰ ਲਿਆਂਦੀ ਅਤੇ ਤਾਂਬਾ ਸਕਰੈਪ ਵਜਨੀ ਕਰੀਬ 35 ਕੁਇੰਟਲ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਦਾ ਡੀ.ਵੀ.ਆਰ. ਲੈ ਗਏ।

ਜ਼ਿਲ੍ਹਾ ਪੁਲੀਸ ਮੁਖੀ ਨੇ ਦੱਸਿਆ ਕਿ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਵੀਨ ਅਗਰਵਾਲ ਦੇ ਬਿਆਨ 'ਤੇ ਮੁਕੱਦਮਾ ਨੰਬਰ 246 ਮਿਤੀ 13.12.2024 ਅ/ਧ 331(4), 127(2), 305(ਏ), 351(3), 61(2) ਬੀ.ਐਨ.ਐਸ. ਥਾਣਾ ਮੰਡੀ ਗੋਬਿੰਦਗੜ੍ਹ ਬਰਖਿਲਾਫ਼ ਬਲੈਰੋ ਪਿੱਕਅੱਪ ਦੇ ਮਾਲਕ/ਡਰਾਈਵਰ ਰਣਧੀਰ ਸਿੰਘ  ਅਤੇ 6/7 ਅਣਪਛਾਤੇ ਵਿਅਕਤੀਆਂ ਖਿਲਾਫ ਦਰਜ ਕੀਤਾ ਗਿਆ। ਸ਼੍ਰੀ ਰਾਕੇਸ਼ ਯਾਦਵ, ਐੱਸ.ਪੀ. (ਡੀ) ਅਤੇ ਸ਼੍ਰੀ ਗੁਰਦੀਪ ਸਿੰਘ, ਡੀ.ਐੱਸ.ਪੀ. ਅਮਲੋਹ ਦੀ ਨਿਗਰਾਨੀ ਹੇਠ ਇੰਸ: ਅਰਸ਼ਦੀਪ ਸਿੰਘ ਮੁੱਖ ਅਫਸਰ ਥਾਣਾ ਗੋਬਿੰਦਗੜ੍ਹ ਅਤੇ ਇੰਚ: ਸੀ.ਆਈ.ਏ. ਸਰਹਿੰਦ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਵੱਖ-ਵੱਖ ਥਾਵਾਂ 'ਤੇ ਰੇਡਾਂ ਕੀਤੀਆਂ ਗਈਆਂ। ਟੈਕਨੀਕਲ ਤੇ ਡਿਜੀਟਲ ਮੁਲਾਂਕਣ ਅਤੇ ਉਕਤ ਟੀਮਾਂ ਦੀ ਲਗਾਤਾਰ ਦਿਨ-ਰਾਤ ਦੀ ਮਿਹਨਤ ਨਾਲ ਮੁਲਜ਼ਮ ਰਣਧੀਰ ਸਿੰਘ ਵਾਸੀ ਸਾਹਨੇਵਾਲ, ਅਨਿਲ ਕੁਮਾਰ ਵਾਸੀ ਪਿੰਡ ਮਹਿਪਤਗੰਜ, ਯੂ.ਪੀ. ਹਾਲ ਵਾਸੀ ਢੰਡਾਰੀ ਖੁਰਦ ਲੁਧਿਆਣਾ, ਕਰਨ ਸਿੰਘ ਵਾਸੀ ਬੇਰਵਾ ਨੇਪਾਲ ਹਾਲ ਵਾਸੀ ਢੰਡਾਰੀ ਖੁਰਦ ਲੁਧਿਆਣਾ ਅਤੇ ਸੁਨੀਲ ਵਾਸੀ ਪਿੰਡ ਡਰਾਹਰ ਬੀਬੀਟੋਲ ਬਿਹਾਰ, ਹਾਲ ਵਾਸੀ ਢੰਡਾਰੀ ਖੁਰਦ ਲੁਧਿਆਣਾ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋਂ ਵਾਰਦਾਤ ਦੌਰਾਨ ਵਰਤੀ ਗੱਡੀ ਮਹਿੰਦਰਾ ਬਲੈਰੋ ਪਿੱਕਅੱਪ ਸਮੇਤ ਚੋਰੀ ਕੀਤਾ ਤਾਂਬਾ ਸਕਰੈਪ ਬ੍ਰਾਮਦ ਕੀਤਾ ਹੈ।

ਮੁਲਜ਼ਮ ਰਣਧੀਰ ਸਿੰਘ ਪਾਸੋਂ ਇੱਕ ਹਾਕੀ, ਸੁਨੀਲ ਕੁਮਾਰ ਪਾਸੋਂ ਇੱਕ ਖਿਡੌਣਾ ਪਿਸਟਲ, ਕਰਨ ਸਿੰਘ ਪਾਸੋਂ ਇੱਕ ਤਲਵਾਰ ਅਤੇ ਅਨਿਲ ਕੁਮਾਰ ਪਾਸੋਂ ਇੱਕ ਦਾਹ ਬ੍ਰਾਮਦ ਕੀਤੇ ਗਏ। ਮੁਲਜ਼ਮਾਂ ਨੂੰ ਪੇਸ਼ ਅਦਾਲਤ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਬਾਕੀ ਮੁਲਜ਼ਮਾਂ ਬਾਰੇ ਪਤਾ ਕਰ ਕੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਮੁਲਜ਼ਮ ਅਨਿਲ ਕੁਮਾਰ ਖਿਲਾਫ 03, ਸੁਨੀਲ ਕੁਮਾਰ ਖਿਲਾਫ 04 ਤੇ ਕਰਨ ਸਿੰਘ 01 ਕੇਸ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਵੱਖੋ-ਵੱਖ ਥਾਣਿਆਂ ਵਿੱਚ ਕੇਸ ਦਰਜ ਹਨ।

Have something to say? Post your comment

 

More in Malwa

ਸਖ਼ਤ ਕਾਨੂੰਨ ਬਨਣ ਕਰਕੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਦੌਰ ਖ਼ਤਮ ਹੋਇਆ : ਹਰਪਾਲ ਸਿੰਘ ਚੀਮਾ

ਕੱਲਾ ਕੱਲਾ ਦਾਣਾ ਮੰਡੀਆਂ ' ਚੋਂ ਚੁੱਕ ਕੇ ਤੁਰੰਤ ਕਿਸਾਨਾਂ ਦੇ ਖਾਤੇ ਵਿੱਚ ਭੁਗਤਾਨ ਪਹੁੰਚੇਗਾ" : ਲਾਲ ਚੰਦ ਕਟਾਰੂਚੱਕ

ਨਸ਼ਿਆਂ ਦੇ ਖਾਤਮੇ ਤੇ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਭਗਵੰਤ ਮਾਨ ਸਰਕਾਰ ਨੇ ਖੇਡਾਂ ਲਈ 1793 ਕਰੋੜ ਰੁਪਏ ਦਾ ਬਜਟ ਰੱਖਿਆ- ਹਰਪਾਲ ਸਿੰਘ ਚੀਮਾ

ਦ੍ਰਿਸ਼ਟੀ ਆਈ ਡੋਨੇਸ਼ਨ ਸੋਸਾਇਟੀ ਵੱਲੋਂ ਮਾਂ ਦਿਵਸ ਮਨਾਉਣ ਦੀਆਂ ਤਿਆਰੀਆਂ ਤੇਜ਼

ਕੈਬਨਿਟ ਮੰਤਰੀ ਗੋਇਲ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਹਰੀ ਝੰਡੀ ਦੇ ਕੀਤਾ ਰਵਾਨਾ

ਮੀਟਿੰਗ ਦੌਰਾਨ ਪ੍ਰਜਾਪਤ ਬਰਾਦਰੀ ਨੂੰ ਆ ਰਹੀਆਂ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ

ਸੂਬੇ ਦੇ ਲੋਕ ਕਾਂਗਰਸ ਸਰਕਾਰ ਬਣਾਉਣ ਲਈ ਉਤਾਵਲੇ : ਕੁਲਦੀਪ ਵੈਦ

ਪੌਦੇ ਲਾਉਣ ਦੀ ਮੁਹਿੰਮ ਤਹਿਤ ਪਿੰਡ ਬੁਲਾਰਾ ਵਿਖੇ ਪੌਦੇ ਲਗਾਏ ਗਏ

ਭਾਜਪਾ ਦਾ ਔਰਤ ਵਿਰੋਧੀ ਚਿਹਰਾ ਹੋਇਆ ਬੇਨਕਾਬ, ਮਹਿਲਾ ਰਾਖਵਾਂ ਕਰਨ ਬਿਲ ਦੀ ਆੜ ਵਿੱਚ ਡੀ ਲਿਮੀਟੇਸ਼ਨ ਦੀ ਸੀ ਸਾਜਿਸ਼, ਵਿਰੋਧੀਆਂ ਨੇ ਨਕਾਰਿਆ ਬਿੱਲ: ਵਿਜੇ ਇੰਦਰ ਸਿੰਗਲਾ

ਸੈਂਟ ਜੇਵੀਅਰਸ ਇੰਟਰਨੈਸ਼ਨਲ ਸਕੂਲ ਅਤਾਲਾ ਦਾ ਦਸਵੀਂ ਦੇ ਨਤੀਜਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ