ਲੁਧਿਆਣਾ : ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਅੱਜ ਲੁਧਿਆਣਾ ਦੇ ਪਿੰਡ ਬੁਲਾਰਾ ਵਿਖੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਡਾਕਟਰ ਵਿਪਨ ਗੁਪਤਾ ਮੁੱਖ ਸਕੱਤਰ ਦਇਆ ਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੀ ਚਲਾਈ ਮੁਹਿੰਮ ਨੂੰ ਅੱਗੇ ਵਧਾਉਦਿਆ ਡਾਕਟਰ ਮੋਨਿਕਾ ਸਿੰਗਲਾ ਪ੍ਰੋਫੈਸਰ ਨਿਊਰੋਲੋਜੀ ਦਇਆ ਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਜੀ ਨੇ ਫੁੱਲਦਾਰ,ਫ਼ਲਦਾਰ ਤੇ ਛਾਂ ਦਾਰ ਪੌਦੇ ਲਾਏ। ਡਾਕਟਰ ਮੋਨਿਕਾ ਸਿੰਗਲਾ ਨੇ ਜਾਣਕਾਰੀ ਦਿੰਦੇ ਕਿਹਾ ਕਿ ਪਿੰਡ ਬੁਲਾਰਾ ਵਿਖੇ ਇੱਕ ਹਜਾਰ ਪੌਦਾ ਲਗਾਇਆ ਜਾਵੇਗਾ। ਓਨਾ ਕਿਹਾ ਕੇਵਲ ਪੌਦੇ ਲਗਾਉਣਾ ਹੀ ਕਾਫੀ ਨਹੀਂ ਪੌਦਿਆਂ ਨੂੰ ਪਾਣੀ ਦੇਣਾ ਤੇ ਸਾਂਭ ਸੰਭਾਲ ਵੀ ਸਾਡਾ ਅਹਿਮ ਕੰਮ ਏ। ਏਸ ਮੌਕੇ ਸਰਪੰਚ ਜਸਵੀਰ ਕੌਰ, ਸੁਖਪ੍ਰੀਤ ਸਿੰਘ ਸੁੱਖੀ, ਪੰਚਾਇਤ ਮੈਂਬਰ ਦਮਨਜੀਤ ਸਿੰਘ,ਕੁਲਵੀਰ ਸਿੰਘ, ਜਸਵਿੰਦਰ ਸਿੰਘ ਗਿੱਲ , ਮਨੀ ਗਿੱਲ ,ਅਮਰਦੀਪ ਸਿੰਘ ਬੱਬੂ ,ਦਲਜੀਤ ਸਿੰਘ, ਸਿਮਰਨਜੀਤ ਕੌਰ ਆਦਿ ਹਾਜਰ ਸਨ.