Friday, July 04, 2025

Malwa

ਸੁਨਾਮ ਦੀ ਅਨਾਜ਼ ਮੰਡੀ ਵਿੱਚ ਲੱਗੇ ਝੋਨੇ ਦੇ ਅੰਬਾਰ

October 28, 2024 04:55 PM
ਦਰਸ਼ਨ ਸਿੰਘ ਚੌਹਾਨ

ਸੱਤ ਦਿਨਾਂ ਤੋਂ ਮੰਡੀ ਵਿੱਚ ਬੈਠੇ ਕਿਸਾਨ ਸਰਕਾਰ ਨੂੰ ਲੱਗੇ ਭੰਡਣ 

ਕਿਹਾ ਜ਼ਿੰਦਗੀ ਦੇ ਸੱਤਰ ਸਾਲ ਵਿੱਚ ਅਜਿਹਾ ਵਰਤਾਰਾ ਨਹੀਂ ਦੇਖਿਆ 

 
 
ਸੁਨਾਮ : ਝੋਨੇ ਦੀ ਖਰੀਦ ਨੂੰ ਲੈਕੇ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੇ ਐਨ ਉਲਟ ਸੋਮਵਾਰ ਤੱਕ ਸੁਨਾਮ ਦੀ ਅਨਾਜ਼ ਮੰਡੀ ਵਿੱਚ ਕਰੀਬ ਡੇਢ ਲੱਖ ਕੁਇੰਟਲ ਝੋਨਾ  ਖਰੀਦ ਅਤੇ ਲਿਫਟਿੰਗ ਲਈ ਉਡੀਕ ਕਰ ਰਿਹਾ ਹੈ। ਅਜਿਹੇ ਹਾਲਾਤਾਂ ਵਿੱਚ ਮੰਡੀਆਂ ਅੰਦਰ ਹਾਲਾਤ ਲਗਾਤਾਰ ਵਿਗੜਦੀ ਜਾ ਰਹੀ ਹੈ ਉਂਜ ਭਾਵੇਂ ਸਰਕਾਰ ਅੰਕੜੇ ਪੇਸ਼ ਕਰਕੇ ਦਾਅਵਾ ਕਰ ਰਹੀ ਹੈ ਕਿ ਖਰੀਦ ਪ੍ਰਣਾਲੀ ਬਿਲਕੁਲ ਸੁਚਾਰੂ ਢੰਗ ਨਾਲ ਚੱਲ ਰਹੀ ਹੈ । ਸਰਕਾਰੀ ਦਾਅਵਿਆਂ ਦੇ ਉਲਟ ਸੁਨਾਮ ਮੰਡੀ ਦੀ ਮੌਜੂਦਾ ਸਥਿਤੀ ਸਾਫ਼ ਦਰਸਾਉਂਦੀ ਹੈ ਕਿ ਕਿਸਾਨਾਂ ਨੂੰ ਆਪਣਾ ਝੋਨਾ ਵੇਚਣ ਲਈ ਹਰ ਸੰਭਵ ਅੜਚਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੀ ਵੱਡੀ ਮੰਡੀ ਵਜੋਂ ਜਾਣੀ ਜਾਂਦੀ ਸੁਨਾਮ ਅਨਾਜ ਮੰਡੀ ਵਿੱਚ ਚਾਰੇ ਪਾਸੇ ਵਿਕਣ ਲਈ ਝੋਨੇ ਦੇ ਢੇਰ ਲੱਗੇ ਹੋਏ ਹਨ।  ਕਿਸਾਨ ਲਗਾਤਾਰ ਆਪਣੀਆਂ ਫਸਲਾਂ ਸੁਕਾ ਰਹੇ ਹਨ ਪਰ ਝੋਨੇ ਦੀ ਵਿਕਰੀ ਨਾ ਹੋਣ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਦੀਵਾਲੀ ਮੰਡੀ ਵਿੱਚ ਹੀ ਮਨਾਈ ਜਾਵੇਗੀ । ਪਿਛਲੇ ਇੱਕ ਹਫ਼ਤੇ ਤੋਂ ਮੰਡੀ ਵਿੱਚ ਝੋਨਾ ਲੈਕੇ ਬੈਠੇ ਕਿਸਾਨ ਕਾਲਾ ਸਿੰਘ (ਸ਼ੇਰੋਂ ਮਾਡਲ ਟਾਊਨ) ਨੇ ਦੱਸਿਆ ਕਿ ਉਹ ਮੰਡੀ ਵਿੱਚ ਦਿਨ-ਰਾਤ ਗੁਜ਼ਾਰ ਰਿਹਾ ਹੈ। ਝੋਨਾ ਵਧੀਆ ਕੁਆਲਿਟੀ ਦਾ ਹੋਣ ਦੇ ਬਾਵਜੂਦ ਵਿਕ ਨਹੀਂ ਰਿਹਾ। ਸੁਨਾਮ ਦੇ ਬਜ਼ੁਰਗ ਕਿਸਾਨ ਕਰਮ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੀ ਜ਼ਿੰਦਗੀ ਦੇ ਸੱਤਰ ਸਾਲਾਂ ਵਿੱਚ ਅਜਿਹਾ ਵਰਤਾਰਾ ਨਹੀਂ ਦੇਖਿਆ ਕਿ ਅੰਨਦਾਤੇ ਨੂੰ ਆਪਣੀ ਪੁੱਤਾਂ ਵਾਂਗ ਪਾਲੀਆਂ ਜਿਣਸਾਂ ਵੇਚਣ ਲਈ ਮੰਡੀਆਂ ਵਿੱਚ ਰੁਲਣਾ ਪਿਆ ਹੋਵੇ। ਸਰਕਾਰਾਂ ਦੀਆਂ ਨੀਤੀਆਂ'ਤੇ ਸਵਾਲ ਉਠਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਮਿਹਨਤ ਦੇ ਅਜਿਹੇ ਨਤੀਜੇ ਨਿਕਲਣਗੇ। ਪਿਛਲੇ ਸੱਤ ਦਿਨਾਂ ਤੋਂ ਮੰਡੀ ਵਿੱਚ ਬਰਸਾਤ ਪੈਣ ਦਾ ਅਸਾਰ ਬਣਿਆ ਹੋਇਆ ਹੈ। ਕਿਸਾਨ ਝੋਨੇ ਦੀ ਨਿਰਵਿਘਨ ਖਰੀਦ ਅਤੇ ਚੁਕਾਈ ਲਈ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਮੂਹਰੇ ਧਰਨੇ ਲਾ ਕੇ ਬੈਠੇ ਹਨ ਪਰੰਤੂ ਕੋਈ ਸੁਣਵਾਈ ਨਹੀਂ ਹੋ ਰਹੀ। ਸਰਕਾਰੀ ਅੰਕੜਿਆਂ ਅਨੁਸਾਰ ਸੁਨਾਮ ਦੀ ਅਨਾਜ ਮੰਡੀ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 14480 ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ। ਜਿਸ ਵਿੱਚੋਂ 7980 ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ। ਕਰੀਬ ਸੱਤ ਹਜ਼ਾਰ ਮੀਟ੍ਰਿਕ ਟਨ ਝੋਨੇ ਦੀ ਲਿਫਟਿੰਗ ਹੋਣੀ ਬਾਕੀ ਹੈ। 

Have something to say? Post your comment

 

More in Malwa

ਸ਼ਹੀਦੀ ਗੁਰਪੁਰਬ ਮੌਕੇ ਹਰੇ ਭਰੇ ਪੰਜਾਬ ਲਈ ਰੁੱਖ ਲਗਾਉਣ ਦੀ ਮੁਹਿੰਮ : ਡਿਪਟੀ ਕਮਿਸ਼ਨਰ

ਸਾਬਕਾ ਮੰਤਰੀ ਬਾਬੂ ਭਗਵਾਨ ਦਾਸ ਅਰੋੜਾ ਦੀ 25ਵੀਂ ਬਰਸੀ ਮਨਾਈ 

ਗੋਲਡੀ ਕੰਬੋਜ ਨੂੰ ਮੰਤਰੀ ਬਣਾਉਣ ਦੀ ਉੱਠੀ ਮੰਗ  

ਕਿਸਾਨ ਖ਼ੁਦਕੁਸ਼ੀਆਂ ਤੇ ਇਕਮੱਤ ਨਜ਼ਰ ਨਹੀਂ ਆਏ ਸੰਧਵਾਂ ਅਤੇ ਖੁੱਡੀਆਂ  

ਸਿਹਤ ਮੰਤਰੀ ਵੱਲੋਂ ਸ਼ਹਿਰੀ ਕਲੋਨੀਆਂ 'ਚ ਬੁਨਿਆਦੀ ਢਾਂਚੇ ਦੀਆਂ ਘਾਟਾਂ ਦਾ ਗੰਭੀਰ ਨੋਟਿਸ; ਬਿਲਡਰਾਂ ਖ਼ਿਲਾਫ਼ ਹੋਵੇਗੀ ਕਾਰਵਾਈ

ਡੀਐਸਪੀ ਖਹਿਰਾ ਬਹਾਦਰੀ ਐਵਾਰਡ ਨਾਲ ਸਨਮਾਨਿਤ 

ਡਿਪਟੀ ਕਮਿਸ਼ਨਰ ਵੱਲੋਂ ਘਨੌਰ ਬੀਡੀਪੀਓ ਦਫ਼ਤਰ ਦਾ ਅਚਨਚੇਤ ਨਿਰੀਖਣ

ਡਿਪਟੀ ਕਮਿਸ਼ਨਰ ਨੇ ਘੱਗਰ, ਟਾਂਗਰੀ ਤੇ ਮੀਰਾਪੁਰ ਚੋਅ 'ਚ ਵਹਿੰਦੇ ਪਾਣੀ ਦਾ ਜਾਇਜ਼ਾ ਲਿਆ

ਐੱਸ.ਡੀ.ਐਮ. ਸੁਨਾਮ ਨੇ ਕੀਤੀ ਤਹਿਸੀਲ ਦਫ਼ਤਰ ਦੀ ਚੈਕਿੰਗ

ਠੇਕਾ ਬਿਜਲੀ ਕਾਮਿਆਂ ਨੇ ਮੰਤਰੀ ਅਰੋੜਾ ਦੇ ਨਾਂਅ ਸੌਂਪਿਆ ਮੰਗ ਪੱਤਰ