Saturday, May 02, 2026
BREAKING NEWS
ਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂ

Chandigarh

ਸੱਭਿਆਚਾਰ ਤੇ ਪੰਜਾਬੀਅਤ ਦਾ ਪਹਿਰੇਦਾਰ ਰੇਡਿਓ ਰੰਗ ਐਫ. ਐਮ.

May 15, 2021 08:46 PM
SehajTimes

ਚੰਡੀਗੜ੍ਹ : ਕੁਝ ਸਮਾਂ ਪਹਿਲਾਂ ਤੋਂ ਸ਼ੁਰੂ ਹੋਇਆ ਰੇਡਿਓ ਰੰਗ ਐਫ.ਐਮ. ਇਕ ਵਪਾਰਕ ਰੇਡਿਓ ਨਾ ਹੋ ਕੇ ਇੱਕ ਸਾਹਿਤਕ ਰੇਡਿਓ ਹੋ ਨਿਬੜਿਆ ਹੈ ਅਤੇ ਸੱਭਿਆਚਾਰ ਤੇ ਪੰਜਾਬੀਅਤ ਦਾ ਪਹਿਰੇਦਾਰ ਵੀ। ਇਸ ਵਿਚ ਰੇਡਿਓ ਐਪ ਤੇ ਲਾਇਵ (ਰੇਡਿਓ ਪੇਜ ਤੇ) ਅਲੱਗ-ਅਲੱਗ ਸਮਾਜਿਕ ਅਤੇ ਨੈਤਿਕ ਵਿਸ਼ਿਆ ਤੇ ਸਿੱਖਿਆਦਾਇਕ ਪ੍ਰੋਗਰਾਮ ਆਉਂਦੇ ਹਨ। ਖਬਰਾਂ ਤੇ ਖਬਰਾਂ ਦਾ ਵਿਸ਼ਲੇਸ਼ਣ ਵਿਚਾਰ ਚਰਚਾ, ਪੁਰਾਣਾ ਤੇ ਨਵਾਂ ਗੀਤ ਸੰਗੀਤ, ਜਾਣਕਾਰੀ ਭਰਪੂਰ ਤੇ ਮਨੋਰੰਜਕ ਇੰਟਰਵਿਊ ਜਿਹਨਾਂ ਵਿੱਚ ਫਿਲਮਾਂ ਤੇ ਗਾਇਕ ਹਸਤੀਆਂ ਤੋਂ ਬਿਨਾਂ ਵੀ ਅਜੋਕੀ ਕੋਰੋਨਾ ਬਿਮਾਰੀ ਅਤੇ ਮੌਸਮ ਮੁਤਾਬਿਕ ਹੋਰ ਬਿਮਾਰੀਆਂ ਨਾਲ ਸਬੰਧਿਤ ਡਾਕਟਰਾਂ ਰਾਹੀਂ ਜਾਣਕਾਰੀ ਦਿੱਤੀ ਜਾਂਦੀ ਹੈ ਅਤੇ ਹਫਤਾਵਾਰੀ ਕਵੀ ਦਰਬਾਰ, ਮੁਸ਼ਾਇਰੇ, ਨਵੀਆਂ ਕਲਮਾਂ ਤੇ ਆਵਾਜ਼ਾਂ, ਪੰਜਾਬ ਭਰ ਦੇ ਅੱਖਰਕਾਰਾਂ ਤੇ ਚਿੱਤਰਕਾਰਾਂ ਤੇ ਵੀ ਖਾਸ ਪ੍ਰੋਗਰਾਮ ਕਰਵਾਏ ਗਏ ਤੇ ਜਾਂਦੇ ਰਹਿਣਗੇ। ਇਹ ਰੇਡਿਓ ਹਰ ਕਲਾਕਾਰ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਕਾਬਿਲ ਹਨ। ਸ. ਰਾਹੁਲ ਸਿੰਘ ਸੰਧੂ (ਮੈਨੇਜਿੰਗ ਡਾਇਰੈਕਟਰ) ਨੇ ਇੱਕ ਨਵੀਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿਵੇਂ ਸਾਡਾ ਰੰਗ ਐਫ.ਐਮ. ਰੇਡਿਓ ਵਾਅਦੇ ਮੁਤਾਬਿਕ ਹਫਤੇ ਵਿਚੋਂ 2 ਦਿਨ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬਹੁਤ ਆਹਲਾ ਪੋ੍ਰਗਰਾਮ ਪੇਸ਼ ਕਰਦਾ ਹੈ। ਹੁਣ ਇਸ ਕੋਰੋਨਾ ਕਾਲ ਕਰਕੇ ਹੋਏ ਲਾਕਆਊਨ ਕਾਰਨ ਘਰ ਬੈਠੇ ਬੱਚਿਆਂ ਤੇ ਵੱਡਿਆਂ ਲਈ ਮੁਹਾਲੀ ਦੇ ਵਸਨੀਕ ਅਤੇ ਸਮਾਜ ਸੇਵਕ ਸ. ਦਵਿੰਦਰ ਸਿੰਘ ਜੁਗਨੀ (ਸਟੇਟ ਐਵਾਰਡੀ) ਦੇ ਪੁੱਤਰ ਅਸ਼ਮੀਤ ਸਿੰਘ (ਭੰਗੜਾ ਇੰਸਟਰਕਟਰ) ਜੋ ਕਿ ਗਿੰਨਜ਼ ਬੁੱਕ ਰਿਕਾਰਡ ਵਿੱਚ ਵੀ ਭੰਗੜਾ ਸਿਖਾ ਚੁੱਕੇ ਹਨ ਅਤੇ ਵਿਦੇਸ਼ਾਂ ਵਿੱਚ ਵੀ ਧੂੰਮਾ ਪਾ ਚੁੱਕੇ ਨੇ, ਦੀ ਨਿਮਰ ਕੋਸ਼ਿਸ਼ ਰਾਹੀਂ, ਰੇਡਿਓ ਰੰਗ ਐਫ.ਐਮ. ਆਪਣੇ ਪੇਜ ਤੇ ਲਾਈਵ ਭੰਗੜਾ ਕਲਾਸਿਸ ਦੇਵੇਗਾ, ਜੋ ਕਿ ਜੁਗਨੀ ਭੰਗੜਾ ਅਕੈਡਮੀ ਦੇ ਮਾਲਕ ਹਨ। ਇਹ ਕੋਸ਼ਿਸ਼ਾਂ ਤਾਂ ਕੀਤੀਆਂ ਜਾ ਰਹੀਆਂ ਹਨ ਕਿ ਬੱਚਿਆਂ ਦੀ ਸਿਹਤ ਵੀ ਸਹੀ ਰਹੇ ਅਤੇ ਬੋਰੀਅਤ ਵੀ ਦੂਰ ਰਹੇ। ਲੋਕ ਰੇਡਿਓ ਰੰਗ ਐਫ.ਐਮ. ਦੇ ਆਫਿਸ਼ੀਅਲ ਨੰਬਰ 98143-36554 ਤੇ ਕਾਲ ਕਰਕੇ ਰੇਡਿਓ ਪ੍ਰੋਗਰਾਮਾਂ ਸਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਫੇਸਬੁੱਕ ਪੇਜ ਰੰਗ ਐਫ.ਐਮ. ਪੇਜ ਤੇ ਲਾਇਕ ਕਰਕੇ ਆਪ ਹਰ ਵੀਡਿਓ ਦੇਖ ਸੁਣ ਸਕਦੇ ਹੋ। ਰੰਗ ਐਫ.ਐਮ. ਐਪ ਡਾਊਨਲੋਡ ਕਰਨ ਲਈ Android ਅਤੇ Apple App ਸਟੋਰ ਤੋਂ ਰੰਗ ਐਫ.ਐਮ. (Rangfm) ਦੀ ਐਪ ਡਾਊਨਲੋਡ ਕਰ ਸਕਦੇ ਹੋ।

Have something to say? Post your comment

 

More in Chandigarh

ਲੋਕਾਂ ਦਾ ਵਿਸ਼ਵਾਸ ਆਮ ਆਦਮੀ ਪਾਰਟੀ ਨਾਲ ਅੱਜ ਵੀ ਹੈ ਅਤੇ 2027 ਵਿੱਚ ਵੱਡੀ ਜਿੱਤ ਨਾਲ ਵੀ ਕਾਇਮ ਰਹੇਗਾ : ਭਗਵੰਤ ਸਿੰਘ ਮਾਨ

ਖੇਤੀਬਾੜੀ ਵਿਭਾਗ ਵੱਲੋ ਸਾਉਣੀ ਦੀਆਂ ਫਸਲਾਂ ਬਾਰੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ

ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ 'ਤੇ ਕਾਮਿਆਂ ਦੀ ਕਿਰਤ ਨੂੰ ਸਲਾਮ

ਪੰਜਾਬ ਦੇ ਮੁੱਖ ਸਕੱਤਰ ਨੇ ਆਪਣੀ ਸਵੈ-ਜਨਗਣਨਾ ਪੂਰੀ ਕੀਤੀ, ਨਾਗਰਿਕਾਂ ਨੂੰ ਜਨਗਣਨਾ 2027 ਵਿੱਚ ਸਰਗਰਮੀ ਨਾਲ ਹਿੱਸਾ ਲੈਣ ਦੀ ਅਪੀਲ

ਪੰਜਾਬ ਵਿਧਾਨ ਸਭਾ ਵੱਲੋਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਜ਼ਾਰਤ ਵੱਲੋਂ ਡਾਇਰੈਕਟੋਰੇਟ ਆਫ਼ ਫੌਰੈਂਸਿਕ ਸਾਇੰਸ ਸਰਵਿਸਜ਼ ਦੀ ਸਥਾਪਨਾ ਕਰਨ ਨੂੰ ਹਰੀ ਝੰਡੀ

ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮੌਕੇ ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਘੱਟੋ-ਘੱਟ ਉਜਰਤਾਂ ਦੀਆਂ ਬੇਸਿਕ ਰੇਟ ਵਧਾਉਣ ਸਬੰਧੀ ਮਤਾ ਪੰਜਾਬ ਵਿਧਾਨ ਸਭਾ ਵਿੱਚ ਪੇਸ਼

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਜੇਲ੍ਹਾਂ ਅਤੇ ਸੁਧਾਰ ਸੇਵਾਵਾਂ ਬਿਲ, 2026 ਸਰਬਸੰਮਤੀ ਨਾਲ ਪਾਸ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮਜ਼ਦੂਰ ਦਿਵਸ ਮੌਕੇ ਕਿਰਤੀ ਵਰਗ ਨੂੰ ਦਿੱਤਾ ਤੋਹਫਾ, ਘੱਟੋ-ਘੱਟ ਉਜਰਤ ਵਿੱਚ 15 ਫੀਸਦੀ ਵਾਧੇ ਦਾ ਐਲਾਨ

ਮਜ਼ਦੂਰ ਵਰਗ ਦੇਸ਼ ਦੀ ਅਰਥਵਿਵਸਥਾ ਦੀ ਮਜ਼ਬੂਤ ਨੀਂਹ- ਰਵੀ ਵੜੈਚ