Wednesday, September 17, 2025

Malwa

ਖਨੌਰੀ ਪੁਲਿਸ ਨੇ ਗੁੰਮ ਹੋਏ ਦੋ ਮੋਬਾਇਲ ਲੱਭ ਕੇ ਮਾਲਕਾਂ ਦੇ ਸਪੁਰਦ ਕੀਤੇ

October 18, 2024 08:27 PM
SehajTimes
ਖਨੌਰੀ : ਜ਼ਿਲਾ ਪੁਲਿਸ ਕਪਤਾਨ ਸੰਗਰੂਰ ਸਰਤਾਜ ਸਿੰਘ ਚਾਹਲ ਵੱਲੋਂ ਲੋਕਾਂ ਦੇ ਗੁੰਮ ਅਤੇ ਚੋਰੀ ਹੋਏ ਮੋਬਾਈਲ ਲੱਭਣ ਲਈ ਚਲਾਈ ਮੁਹਿਮ ਦੇ ਤਹਿਤ ਬਣਾਏ ਪੋਰਟਲ ਸੀ ਡੋਟ ਆਈਆਰਸੀ ਦੇ ਜਰੀਏ ਵੱਖ ਵੱਖ ਲੋਕਾਂ ਦੇ ਗੁੰਮ ਹੋਏ ਮੋਬਾਈਲ ਲੱਭਣ ਲਈ ਕੀਤੇ ਜਾਂਦੇ ਯਤਨਾ ਸਦਕਾ ਖਨੌਰੀ ਪੁਲਿਸ ਨੇ ਦੋ ਵੱਖ ਵੱਖ ਪਿੰਡਾਂ ਦੇ ਵਿਅਕਤੀਆਂ ਦੇ ਮੋਬਾਈਲ ਲੱਭ ਕੇ ਮਾਲਕਾਂ ਦੇ ਸਪੁਰਦ ਕਰਨ ਦਾ ਉਪਰਾਲਾ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖਨੌਰੀ ਦੇ ਮੁੱਖ ਮੁਣਸ਼ੀ ਹੌਲਦਾਰ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਸਾਹਿਬ ਸੰਗਰੂਰ, ਡੀਐਸਪੀ ਸਾਹਿਬ ਮੂਨਕ ਅਤੇ ਐਸਐਚਓ ਖਨੌਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਗੁਮ ਹੋਏ ਮੋਬਾਇਲਾਂ ਦੀਆਂ ਰਿਪੋਰਟਾਂ ਤੇ ਬਾਰੇ ਪੜਤਾਲ ਕਰਦਿਆਂ ਉਹਨਾਂ ਵੱਲੋਂ ਵੱਖ-ਵੱਖ ਮੋਬਾਇਲਾਂ ਦੀ ਪੋਰਟਲ ਪਰ ਉੱਤੇ ਜਾਣਕਾਰੀ ਅਪਲੋਡ ਕੀਤੀ ਗਈ ਸੀ ਜਿਸ ਤੋਂ ਪਤਾ ਲੱਗਾ ਕੀ ਅਮਨ ਸਿੰਘ ਪੁੱਤਰ ਸਿੰਦਰ ਸਿੰਘ ਪਿੰਡ ਬਣੀਵਾਲਾ ਦਾ 30 ਹਜਾਰ ਰੁਪਏ ਦਾ ਨਵਾਂ ਮੋਬਾਈਲ ਜੋ ਕਿ ਹਰਿਦੁਆਰ ਵਿਖੇ ਗੁੰਮ ਹੋ ਗਿਆ ਸੀ ਵਿੱਚ ਚਲਦੇ ਮੋਬਾਇਲ ਨੰਬਰ ਦਾ ਪਤਾ ਲੱਗਣ ਤੇ ਉਹ ਮੋਬਾਈਲ ਟਰੇਸ ਕਰਕੇ ਉਸਦੇ ਅਸਲ ਮਾਲਕ ਦੇ ਸਪੁਰਦ ਕੀਤਾ ਗਿਆ। ਤੇ ਇਸੇ ਤਰ੍ਹਾਂ ਨਾਨਕ ਦੇਵ ਪੁੱਤਰ ਦਲੀਪ ਸਿੰਘ ਵਾਸੀ ਅਨਦਾਣਾ ਦਾ ਕਰੀਬ 12 ਹਜਾਰ ਰੁਪਏ ਦਾ ਮੋਬਾਇਲ ਗੁੰਮ ਹੋ ਗਿਆ ਸੀ ਜੋ ਉਹਨਾਂ ਵੱਲੋਂ ਟਰੇਸ ਕਰਕੇ ਬਰਾਮਦ ਕਰਨ ਉਪਰੰਤ ਮੋਬਾਇਲ ਉਸਦੇ ਅਸਲ ਮਾਲਕ ਨੂੰ ਸਪੁਰਦ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਏਐਸਆਈ ਗੁਰਮੇਲ ਸਿੰਘ, ਹੌਲਦਾਰ ਗੁਰਪ੍ਰੀਤ ਸਿੰਘ ਅਤੇ ਹੌਲਦਾਰ ਬਿੰਟੂ ਸਿੰਘ ਵੀ ਮੌਜੂਦ ਸਨ

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ