Monday, July 07, 2025

Entertainment

ਸਲਮਾਨ ਖਾਨ ਨੂੰ ਮਿਲੀ Lawrence Bishnoi ਦੇ ਨਾਮ ਤੇ ਜਾਨੋ ਮਾਰਨ ਦੀ ਧਮਕੀ

October 18, 2024 12:27 PM
SehajTimes

ਮੁੰਬਈ  : ਸਲਮਾਨ ਖਾਨ ਨੂੰ ਇੱਕ ਵਾਰ ਫਿਰ ਧਮਕੀ ਭਰਿਆ ਪੱਤਰ ਮਿਲਿਆ ਹੈ ਮੁੰਬਈ ਟਰੈਫਿਕ ਪੁਲਿਸ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਤੋਂ ਪੰਜ ਕਰੋੜ ਰੁਪਏ ਦੀ ਮੰਗ ਕਰਨ ਵਾਲਾ ਧਮਕੀ ਪੱਤਰ ਮਿਲਿਆ ਹੈ ਇਸ ਸਬੰਧੀ ਅਧਿਕਾਰੀਆਂ ਨੇ ਸੂਚਨਾ ਸਾਂਝੀ ਕੀਤੀ ਹੈ। ਮੁੰਬਈ ਦੀ ਵਰਲੀ ਪੁਲਿਸ ਨੇ ਭਾਰਤੀ ਨਿਆ ਸਹਿਨਤਾ ਦੇ ਤਹਿਤ ਧਮਕੀ ਅਤੇ ਜਬਰੀ ਵਸੂਲੀ ਦਾ ਮਾਮਲਾ ਦਰਜ ਕਰ ਲਿਆ ਹੈ ਸ਼ਹਿਰ ਦੇ ਟਰੈਫਿਕ ਕੰਟਰੋਲ ਰੂਮ ਨੂੰ ਸਲਮਾਨ ਖਾਨ ਨੂੰ ਮਿਲੀ ਧਮਕੀ ਸਬੰਧੀ ਵੀ ਜਾਣਕਾਰੀ ਦੇ ਦਿੱਤੀ ਗਈ ਹੈ।

ਇਸ ਧਮਕੀ ਭਰੇ ਪੱਤਰ ਵਿੱਚ ਲਿਖਿਆ ਸੀ ਕਿ ਇਸ ਨੂੰ ਹਲਕੇ ਵਿੱਚ ਨਾ ਲਓ ਸਲਮਾਨ ਖਾਨ ਨੂੰ ਜਿੰਦਾ ਰਹਿਣਾ ਹੈ ਤਾਂ ਉਸਨੂੰ ਲਾਰੈਂਸ ਨਾਲ ਦੁਸ਼ਮਣੀ ਖਤਮ ਕਰਨੀ ਹੋਵੇਗੀ ਅਤੇ 5 ਕਰੋੜ ਰੁਪਏ ਦੇਣੇ ਹੋ ਹੋਣਗੇ ਮੁੰਬਈ ਪੁਲਿਸ ਮੈਸੇਜ ਭੇਜਣ ਵਾਲੇ ਨੂੰ ਲੱਭਣ ਵਿੱਚ ਲੱਗ ਗਈ ਹੈ ਸਲਮਾਨ ਖਾਨ ਦੇ ਕਰੀਬੀ ਅਤੇ ਐਨਸੀਪੀ ਨੇਤਾ ਬਾਬਾ ਸਦੀਕੀ ਦੀ 12 ਅਕਤੂਬਰ ਨੂੰ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਤੋਂ ਬਾਅਦ ਸਲਮਾਨ ਖਾਨ ਦੀ ਸੁਰੱਖਿਆ ਵਿੱਚ ਵਾਧਾ ਕਰ ਦਿੱਤਾ ਗਿਆ ਸੀ।

Have something to say? Post your comment

 

More in Entertainment